ਨਵੀਂ ਦਿੱਲੀ- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਐਤਵਾਰ ਨੂੰ ਸਨਸਨੀਖੇਜ ਦਾਅਵਾ ਕੀਤਾ ਹੈ। ਐਤਵਾਰ ਦੁਪਹਿਰ ਇਕ ਪ੍ਰੈਸ ਕਾਨਫਰੰਸ 'ਚ ਕੇਜਰੀਵਾਲ ਨੇ ਕਿਹਾ ਕਿ ਪੰਜਾਬ ਚੋਣਾਂ ਤੋਂ ਪਹਿਲਾਂ ਇਨਫੋਰਸਮੈਂਟ ਡਾਇਰੈਕਟੋਰੇਟ ਸਤੇਂਦਰ ਜੈਨ ਨੂੰ ਗ੍ਰਿਫ਼ਤਾਰ ਕਰਨ ਵਾਲਾ ਹੈ। ਦਿੱਲੀ ਦੇ ਮੁੱਖ ਮੰਤਰੀ ਨੇ ਕਿਹਾ,''ਸਾਨੂੰ ਆਪਣੇ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਪੰਜਾਬ ਚੋਣਾਂ ਤੋਂ ਪਹਿਲਾਂ ਈ.ਡੀ. ਸਤੇਂਦਰ ਜੈਨ ਨੂੰ ਗ੍ਰਿਫ਼ਤਾਰ ਕਰ ਵਾਲੀ ਹੈ। ਉਨ੍ਹਾਂ ਦਾ ਸੁਆਗਤ ਹੈ। ਜੈਨ ਦੇ ਉੱਪਰ ਪਹਿਲਾਂ ਵੀ ਕੇਂਦਰ ਸਰਕਾਰ 2 ਵਾਰ ਰੇਡ ਕਰਵਾ ਚੁਕੀ ਹੈ, ਉਨ੍ਹਾਂ ਨੂੰ ਕੁਝ ਨਹੀਂ ਮਿਲਿਆ। ਫਿਰ ਤੋਂ ਜੇਕਰ ਉਹ ਆਉਣਾ ਚਾਹੁੰਦੇ ਹਨ ਤਾਂ ਉਨ੍ਹਾਂ ਦਾ ਬਹੁਤ-ਬਹੁਤ ਸੁਆਗਤ ਹੈ।''
ਕੇਜਰੀਵਾਲ ਨੇ ਅੱਗੇ ਕਿਹਾ,''ਕਿਉਂਕਿ ਚੋਣਾਂ ਹਨ ਅਤੇ ਜਦੋਂ-ਜਦੋਂ ਭਾਜਪਾ ਕਿਤੇ ਚੋਣ ਹਾਰ ਰਹੀ ਹੁੰਦੀ ਹੈ ਤਾਂ ਉਹ ਸਾਰੀਆਂ ਏਜੰਸੀਆਂ ਨੂੰ ਛੱਡ ਦਿੰਦੀ ਹੈ। ਜ਼ਾਹਰ ਤੌਰ 'ਤੇ ਰੇਪ 'ਤੇ ਸਾਨੂੰ ਕੋਈ ਡਰ ਨਹੀਂ, ਕਿਉਂਕਿ ਜਦੋਂ ਤੁਸੀਂ ਸੱਚਾਈ ਦੇ ਰਸਤੇ ਚਲਦੇ ਹੋਵੇ ਤਾਂ ਇਹ ਸਾਰੀਆਂ ਰੁਕਾਵਟਾਂ ਆਉਂਦੀਆਂ ਹਨ। ਕੇਂਦਰ ਦੀ ਭਾਜਪਾ ਸਰਕਾਰ ਈ.ਡੀ. ਦੇ ਨਾਲ-ਨਾਲ ਸੀ.ਬੀ.ਆਈ, ਦਿੱਲੀ ਪੁਲਸ ਵਰਗੀਆਂ ਏਜੰਸੀਆਂ ਭੇਜਣਾ ਚਾਹੇ ਤਾਂ ਭੇਜ ਸਕਦੀ ਹੈ।''
ਇਹ ਵੀ ਪੜ੍ਹੋ : ਵਿਆਹ ਦੇ ਕਾਰਡ 'ਤੇ ਕਿਸਾਨ ਅੰਦੋਲਨ ਦੀ ਝਲਕ, ਲਾੜੇ ਨੇ ਲਿਖਵਾਇਆ- ਜੰਗ ਹਾਲੇ ਜਾਰੀ ਹੈ, MSP ਦੀ ਵਾਰੀ ਹੈ
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ
ਦੇਸ਼ ਲਈ ਨੇਤਾਜੀ ਦੇ ਮਹੱਤਵਪੂਰਨ ਯੋਗਦਾਨ 'ਤੇ ਹਰ ਭਾਰਤੀ ਨੂੰ ਮਾਣ : PM ਮੋਦੀ
NEXT STORY