ਨਾਗਪੁਰ : ਐਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਨੇ ਸ਼ੁੱਕਰਵਾਰ ਮਹਾਰਾਸ਼ਟਰ ਦੇ ਸਾਬਕਾ ਗ੍ਰਹਿ ਮੰਤਰੀ ਅਨਿਲ ਦੇਸ਼ਮੁਖ ਖਿਲਾਫ ਆਪਣੀ ਜਾਂਚ ਤਹਿਤ ਇੱਥੋਂ 20 ਕਿ. ਮੀ. ਦੂਰ ਕਾਟੋਲ ਤਹਿਸੀਲ ਦੇ ਮਾਹੁਰਜਾਰੀ ਵਿਚ ਸਥਿਤ ਨਾਗਪੁਰ ਤਕਨੀਕੀ ਸੰਸਥਾਨ ਵਿਚ ਛਾਪੇਮਾਰੀ ਕੀਤੀ। ਦੱਸਿਆ ਜਾਂਦਾ ਹੈ ਕਿ ਸੰਸਥਾਨ ਦਾ ਕੰਟਰੋਲ ਰਾਸ਼ਟਰਵਾਦੀ ਕਾਂਗਰਸ ਪਾਰਟੀ ਦੇ ਸੀਨੀਅਰ ਨੇਤਾ ਦੇਸ਼ਮੁਖ ਕੋਲ ਹੈ।
ਮੁੰਬਈ ਤੋਂ ਈ. ਡੀ. ਅਧਿਕਾਰੀ ਦੁਪਹਿਰ ਲਗਭਗ ਸਾਢੇ 12 ਵਜੇ ਸੰਸਥਾਨ ’ਚ ਪਹੁੰਚੇ ਅਤੇ ਸੀ. ਆਰ. ਪੀ. ਐੱਫ. ਦੇ ਜਵਾਨਾਂ ਦੀ ਸੁਰੱਖਿਆ ਹੇਠ ਛਾਪੇਮਾਰੀ ਕੀਤੀ, ਜੋ ਸਾਢੇ 3 ਵਜੇ ਖਤਮ ਹੋਈ। ਮਾਰਚ 2021 ਵਿਚ ਮੁੰਬਈ ਦੇ ਸਾਬਕਾ ਪੁਲਸ ਕਮਿਸ਼ਨਰ ਪਰਮਬੀਰ ਸਿੰਘ ਦੇ ਦੋਸ਼ਾਂ ਸਬੰਧੀ ਸੀ. ਬੀ. ਆਈ. ਵਲੋਂ ਦੇਸ਼ਮੁਖ ਖਿਲਾਫ ਭ੍ਰਿਸ਼ਟਾਚਾਰ ਦਾ ਮਾਮਲਾ ਦਰਜ ਕਰਨ ਤੋਂ ਬਾਅਦ ਈ. ਡੀ. ਨੇ ਜਾਂਚ ਸ਼ੁਰੂ ਕੀਤੀ ਸੀ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਨੌਜਵਾਨ ਨੇ ਨਾਬਾਲਿਗ ਵਿਦਿਆਰਥਣ ਨੂੰ ਅਗਵਾ ਕਰ ਕੀਤਾ ਜਬਰ-ਜ਼ਿਨਾਹ
NEXT STORY