ਸਿਰਸਾ - ਹਰਿਆਣਾ ਦੇ ਪਲਵਾਨ ਵਿੱਚ ਦਸਵੀਂ ਜਮਾਤ ਦੀ 16 ਸਾਲਾ ਨਾਬਾਲਿਗ ਵਿਦਿਆਰਥਣ ਨੂੰ ਅਗਵਾ ਕਰ ਨੈਸ਼ਨਲ ਹਾਈਵੇ ਸਥਿਤ ਓਯੋ ਹੋਟਲ ਵਿੱਚ ਲੈ ਜਾ ਕੇ ਕੁਕਰਮ ਕੀਤਾ ਗਿਆ। ਕੁਕਰਮ ਦੀ ਗੱਲ ਕਿਸੇ ਨੂੰ ਦੱਸਣ 'ਤੇ ਦੋਸ਼ੀ ਵੱਲੋਂ ਵਿਦਿਆਰਥਣ ਅਤੇ ਉਸਦੇ ਮਾਤਾ-ਪਿਤਾ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ। ਸ਼ਹਿਰ ਥਾਣਾ ਪੁਲਸ ਨੇ ਪੀੜਤਾ ਵਿਦਿਆਰਥਣ ਦੀ ਸ਼ਿਕਾਇਤ 'ਤੇ ਦੋਸ਼ੀ ਖ਼ਿਲਾਫ਼ ਮਾਮਲਾ ਦਰਜ ਕਰ ਉਸ ਨੂੰ ਗ੍ਰਿਫਤਾਰ ਕਰ ਲਿਆ ਹੈ।
ਇਹ ਵੀ ਪੜ੍ਹੋ - ਅਮਿਤ ਸ਼ਾਹ ਨੂੰ ਮਿਲੇ ਅਦਾਰ ਪੂਨਾਵਾਲਾ, ਦੱਸਿਆ- ਬੱਚਿਆਂ ਲਈ ਕਦੋਂ ਆਵੇਗਾ ਕੋਵੋਵੈਕਸ ਦਾ ਟੀਕਾ
ਪੁਲਸ ਨੇ ਦੱਸਿਆ ਕਿ ਪਲਵਾਨ ਦੀ ਰਹਿਣ ਵਾਲੀ ਨਾਬਾਲਿਗ ਵਿਦਿਆਰਥਣ ਨੇ ਪੁਲਸ ਨੂੰ ਦਿੱਤੀ ਆਪਣੀ ਸ਼ਿਕਾਇਤ ਵਿੱਚ ਕਿਹਾ ਕਿ ਦੇਰ ਰਾਤ ਉਸ ਦੇ ਕੋਲ ਧਤੀਰ ਪਿੰਡ ਨਿਵਾਸੀ ਟਿੰਕੂ ਡਾਗਰ ਦਾ ਫੋਨ ਆਇਆ ਅਤੇ ਉਸ ਨੇ ਮਿਲਣ ਲਈ ਘਰ ਤੋਂ ਬਾਹਰ ਬੁਲਾਇਆ। ਪੀੜਤਾ ਨੇ ਜਦੋਂ ਘਰ ਤੋਂ ਬਾਹਰ ਆਉਣ ਲਈ ਮਨਾ ਕੀਤਾ ਤਾਂ ਦੋਸ਼ੀ ਨੌਜਵਾਨ ਨੇ ਉਸ ਨੂੰ ਅਤੇ ਉਸਦੇ ਮਾਪਿਆਂ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ।
ਇਹ ਵੀ ਪੜ੍ਹੋ - ਟੋਕੀਓ 'ਚ ਓਲੰਪਿਕ ਦੌਰਾਨ ਟ੍ਰੇਨ 'ਚ ਵੜੇ ਹਮਲਾਵਰ ਨੇ 10 ਲੋਕਾਂ 'ਤੇ ਚਾਕੂ ਨਾਲ ਕੀਤਾ ਹਮਲਾ
ਜਿਸ ਨਾਲ ਡਰ ਕੇ ਪੀੜਤਾ ਬਿਨਾਂ ਮਾਪਿਆਂ ਨੂੰ ਦੱਸੇ ਘਰੋਂ ਬਾਹਰ ਗਈ ਤਾਂ ਟਿੰਕੂ ਡਾਗਰ ਬਾਈਕ ਲੈ ਕੇ ਖੜ੍ਹਾ ਸੀ। ਉਹ ਕੁੜੀ ਨੂੰ ਬਾਈਕ 'ਤੇ ਬਿਠਾ ਕੇ ਨੈਸ਼ਨਲ ਹਾਈਵੇਅ 'ਤੇ ਸਥਿਤ ਓਯੋ ਹੋਟਲ ਵਿੱਚ ਲੈ ਗਿਆ ਅਤੇ ਉਸ ਨਾਲ ਕੁਕਰਮ ਕੀਤਾ।
ਕੁਕਰਮ ਕਰਣ ਤੋਂ ਬਾਅਦ ਦੋਸ਼ੀ ਪੀੜਤਾ ਨੂੰ ਰਾਤ ਦੇ ਸਮੇਂ ਆਗਰਾ ਚੌਕ 'ਤੇ ਛੱਡ ਕੇ ਅਤੇ ਜਾਨੋਂ ਮਾਰਨ ਦੀ ਧਮਕੀ ਦੇ ਕੇ ਫ਼ਰਾਰ ਹੋ ਗਿਆ। ਨਾਬਾਲਿਗ ਨੇ ਆਗਰਾ ਚੌਕ 'ਤੇ ਇੱਕ ਵਿਅਕਤੀ ਤੋਂ ਫੋਨ ਲੈ ਕੇ ਹੱਡਬੀਤੀ ਆਪਣੇ ਪਰਿਵਾਰ ਵਾਲਿਆਂ ਨੂੰ ਦੱਸੀ ਤਾਂ ਉਸਦਾ ਭਰਾ ਆਇਆ ਅਤੇ ਉਸ ਨੂੰ ਘਰ ਲੈ ਗਿਆ।
ਇਹ ਵੀ ਪੜ੍ਹੋ - ਹਰਿਆਣਾ ਸਰਕਾਰ ਦਾ ਵੱਡਾ ਐਲਾਨ, ਹੁਣ ਓਲੰਪਿਕ 'ਚ ਚੌਥੇ ਸਥਾਨ ਵਾਲੇ ਖਿਡਾਰੀਆਂ ਨੂੰ ਵੀ ਮਿਲੇਗਾ ਇਨਾਮ
ਪੀੜਤਾ ਨੇ ਘਰ ਜਾ ਕੇ ਆਪਣੀ ਮਾਂ ਨੂੰ ਹੱਡਬੀਤੀ ਦੱਸੀ ਅਤੇ ਪੁਲਸ ਨੂੰ ਲਿਖਤੀ ਸ਼ਿਕਾਇਤ ਦਿੱਤੀ। ਪੁਲਸ ਨੇ ਪੀੜਤਾ ਦੀ ਸ਼ਿਕਾਇਤ 'ਤੇ ਦੋਸ਼ੀ ਖ਼ਿਲਾਫ਼ ਧਾਰਾ 363, 366ਏ, 376, 506 ਅਤੇ 4 ਪਾਕਸੋ ਐਕਟ ਦੇ ਤਹਿਤ ਮਾਮਲਾ ਦਰਜ ਕਰ ਦੋਸ਼ੀ ਨੂੰ ਥਾਣਾ ਖੇਤਰ ਤੋਂ ਗ੍ਰਿਫਤਾਰ ਕਰ ਲਿਆ। ਥਾਣਾ ਇੰਚਾਰਜ ਨੇ ਦੱਸਿਆ ਕਿ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਹਰਿਆਣਾ ਸਰਕਾਰ ਦਾ ਵੱਡਾ ਐਲਾਨ, ਹੁਣ ਓਲੰਪਿਕ 'ਚ ਚੌਥੇ ਸਥਾਨ ਵਾਲੇ ਖਿਡਾਰੀਆਂ ਨੂੰ ਵੀ ਮਿਲੇਗਾ ਇਨਾਮ
NEXT STORY