ਮੁੰਬਈ (ਏਜੰਸੀ)- ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਨੇ ਦੋ ਸੂਚੀਬੱਧ ਕੰਪਨੀਆਂ ਦੇ ਸ਼ੇਅਰਾਂ ਵਿਚ ਕਥਿਤ ਹੇਰ-ਫੇਰ ਨਾਲ ਜੁੜੇ ਮਨੀ ਲਾਂਡਰਿੰਗ ਮਾਮਲੇ ਦੀ ਜਾਂਚ ਦੇ ਤਹਿਤ ਸ਼ੁੱਕਰਵਾਰ ਨੂੰ ਮਹਾਰਾਸ਼ਟਰ ਅਤੇ ਗੁਜਰਾਤ ਦੇ ਕਈ ਸ਼ਹਿਰਾਂ ਵਿਚ ਛਾਪੇਮਾਰੀ ਕੀਤੀ।
ਅਧਿਕਾਰੀਆਂ ਨੇ ਦੱਸਿਆ ਕਿ ਇਹ ਦਾਅਵਾ ਕੀਤਾ ਗਿਆ ਹੈ ਕਿ ਅਪ੍ਰੈਲ 2023 ਅਤੇ ਮਾਰਚ 2024 ਵਿਚਕਾਰ, ਦੋ ਕੰਪਨੀਆਂ ਨੇ (ਜਿਨ੍ਹਾਂ ਵਿਚੋਂ ਇਕ ਮਹਾਰਾਸ਼ਟਰ ਅਤੇ ਦੂਜੀ ਗੁਜਰਾਤ ਵਿਚ ਸਥਿਤ ਹੈ) ਚੋਣਵੇਂ ਵਿਅਕਤੀਆਂ ਅਤੇ ਸੰਸਥਾਵਾਂ ਨੂੰ 3.5 ਕਰੋੜ ਤੋਂ ਵੱਧ ਸ਼ੇਅਰ ਅਤੇ ਪਰਿਵਰਤਨਸ਼ੀਲ ਵਾਰੰਟ ਜਾਰੀ ਕੀਤੇ ਸਨ ਅਤੇ ਇਨ੍ਹਾਂ ਸ਼ੇਅਰਾਂ ਲਈ ਭੁਗਤਾਨ ਕੀਤੀ ਗਈ ਰਕਮ ਦਾ ਇਕ ਵੱਡਾ ਹਿੱਸਾ ਆਪਸ ਵਿਚ ਜੁੜੇ ਵਿਅਕਤੀਆਂ, ਫਰਮਾਂ ਅਤੇ ਕਰਜ਼ਦਾਤਿਆਂ ਦੇ ਇਕ ਛੋਟੇ ਜਿਹੇ ਦਾਇਰੇ ਤੋਂ ਆਇਆ ਸੀ।
ਉਨ੍ਹਾਂ ਨੇ ਦੋਸ਼ ਲਗਾਇਆ ਕਿ ਸ਼ੇਅਰਾਂ ਦੀਆਂ ਕੀਮਤਾਂ ਨੂੰ ਲਗਾਤਾਰ ਵਧਾਇਆ ਗਿਆ, ਜਦਕਿ ਸ਼ੇਅਰ ਕਾਫ਼ੀ ਹੱਦ ਤੱਕ ਉਨ੍ਹਾਂ ਹੀ ਲੋਕਾਂ ਕੋਲ ਬਣੇ ਰਹੇ। ਈ. ਡੀ. ਦਾ ਅਨੁਮਾਨ ਹੈ ਕਿ ਇਕ ਲੱਖ ਤੋਂ ਵੱਧ ਛੋਟੇ ਨਿਵੇਸ਼ਕਾਂ ਨੂੰ ਨੁਕਸਾਨ ਉਠਾਉਣਾ ਪਿਆ, ਕਿਉਂਕਿ ਉਨ੍ਹਾਂ ਕੋਲ ਅਜਿਹੇ ਸ਼ੇਅਰ ਰਹਿ ਗਏ ਜਿਨ੍ਹਾਂ ਨੂੰ ਵੇਚਿਆ ਨਹੀਂ ਜਾ ਸਕਦਾ ਸੀ।
ਖੇਤਾਂ 'ਚ ਖੁੱਲ੍ਹੇ ਬੋਰਵੈੱਲ 'ਚ ਜਾ ਡਿੱਗਾ ਜਵਾਕ ! ਲੱਖਾਂ ਕੋਸ਼ਿਸ਼ਾਂ ਦੇ ਬਾਵਜੂਦ ਨਹੀਂ ਬਚ ਸਕੀ ਜਾਨ
NEXT STORY