ਨਵੀਂ ਦਿੱਲੀ (ਭਾਸ਼ਾ)- ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਨੇ ਸੋਨੇ ਦੀ ਸਮੱਗਲਿੰਗ ਨਾਲ ਸਬੰਧਤ ਮਨੀ ਲਾਂਡਰਿੰਗ ਦੇ ਇਕ ਮਾਮਲੇ ’ਚ ਕੰਨੜ ਅਦਾਕਾਰਾ ਰਾਣਿਆ ਰਾਓ ਦੀ 34.12 ਕਰੋੜ ਰੁਪਏ ਦੀ ਜਾਇਦਾਦ ਜ਼ਬਤ ਕਰ ਲਈ ਹੈ।
ਇਹ ਵੀ ਪੜ੍ਹੋ: 40 ਸਾਲ ਦੀ ਉਮਰ 'ਚ ਕੁਆਰੀ ਮਾਂ ਬਣੇਗੀ ਇਹ ਨਾਮੀ ਅਦਾਕਾਰਾ, IVF ਰਾਹੀਂ ਜੁੜਵਾਂ ਬੱਚਿਆਂ ਨੂੰ ਦੇਵੇਗੀ ਜਨਮ
ਅਧਿਕਾਰੀਆਂ ਨੇ ਦੱਸਿਆ ਕਿ ਬੈਂਗਲੁਰੂ ਦੇ ਵਿਕਟੋਰੀਆ ਲੇਆਉਟ ’ਚ ਇਕ ਘਰ, ਅਰਕਾਵਤੀ ਲੇਆਉਟ ’ਚ ਇਕ ਰਿਹਾਇਸ਼ੀ ਪਲਾਟ, ਤੁਮਕੁਰ ’ਚ ਇਕ ਉਦਯੋਗਿਕ ਪਲਾਟ ਤੇ ਅਨੇਕਲ ਤਾਲੁਕ ’ਚ ਇਕ ਖੇਤੀਬਾੜੀ ਜ਼ਮੀਨ ਜ਼ਬਤ ਕੀਤੀ ਗਈ ਹੈ। ਅਧਿਕਾਰੀਆਂ ਨੇ ਕਿਹਾ ਕਿ ਇਨ੍ਹਾਂ ਜਾਇਦਾਦਾਂ ਦੀ ਕੁੱਲ ਬਾਜ਼ਾਰ ਕੀਮਤ ਲਗਭਗ 34.12 ਕਰੋੜ ਰੁਪਏ ਹੈ।
ਇਹ ਵੀ ਪੜ੍ਹੋ: ਪੰਜਾਬੀ ਅਦਾਕਾਰਾ ਦੇ ਪਿਤਾ 'ਤੇ ਫਾਇਰਿੰਗ ਮਾਮਲਾ, Tania ਵੱਲੋਂ ਕੀਤੀ ਗਈ ਇਹ ਮੰਗ
ਰਾਓ ਨੂੰ ਦੁਬਈ ਤੋਂ ਪਹੁੰਚਣ ਤੋਂ ਬਾਅਦ 3 ਮਾਰਚ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਇੱਕ ਗੁਪਤ ਸੂਚਨਾ 'ਤੇ ਕਾਰਵਾਈ ਕਰਦੇ ਹੋਏ, ਡੀ.ਆਰ.ਆਈ. (Directorate of Revenue Intelligence) ਅਧਿਕਾਰੀਆਂ ਨੇ ਅਦਾਕਾਰਾ ਨੂੰ ਹਿਰਾਸਤ ਵਿੱਚ ਲਿਆ ਸੀ ਅਤੇ ਉਸਦੇ ਕਬਜ਼ੇ ਵਿੱਚੋਂ 12.56 ਕਰੋੜ ਰੁਪਏ ਤੋਂ ਵੱਧ ਦੀ ਕੀਮਤ ਦਾ 14.2 ਕਿਲੋ ਸੋਨਾ ਬਰਾਮਦ ਕੀਤਾ ਸੀ।
ਇਹ ਵੀ ਪੜ੍ਹੋ: 'ਮੈਂ ਜਦੋਂ ਵੀ ਦਿਲਜੀਤ ਨਾਲ ਫਿਲਮ ਕਰਦੀ ਹਾਂ ਤਾਂ Pregnant ਹੋ ਜਾਂਦੀ ਹਾਂ': Neeru Bajwa
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨਸ਼ਾ ਤਸਕਰਾਂ 'ਤੇ ਵੱਡੀ ਕਾਰਵਾਈ ! 43 ਕਿਲੋਗ੍ਰਾਮ ਤੋਂ ਵੱਧ ਅਫੀਮ ਜ਼ਬਤ, ਤਿੰਨ ਗ੍ਰਿਫ਼ਤਾਰ
NEXT STORY