ਨੈਸ਼ਨਲ ਡੈਸਕ : ਪੱਛਮੀ ਬੰਗਾਲ ਦੇ 3 ਜ਼ਿਲ੍ਹਿਆਂ 'ਚ ਵੀਰਵਾਰ ਨੂੰ ਅਸਮਾਨੀ ਬਿਜਲੀ ਡਿੱਗਣ ਨਾਲ ਘੱਟੋ-ਘੱਟ 8 ਲੋਕਾਂ ਦੀ ਮੌਤ ਹੋ ਗਈ। ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਆਫ਼ਤ ਪ੍ਰਬੰਧਨ ਵਿਭਾਗ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਬਿਜਲੀ ਡਿੱਗਣ ਕਾਰਨ ਪੂਰਬੀ ਬਰਧਮਾਨ ਜ਼ਿਲ੍ਹੇ 'ਚ 4 ਤੇ ਮੁਰਸ਼ਿਦਾਬਾਦ ਅਤੇ ਉੱਤਰੀ-24 ਪਰਗਨਾ 'ਚ 2-2 ਲੋਕਾਂ ਦੀ ਮੌਤ ਹੋ ਗਈ।
ਇਹ ਵੀ ਪੜ੍ਹੋ : ਸਿਰਫ਼ 5 ਦੇਸ਼ਾਂ ਨੂੰ ਵੀਟੋ ਪਾਵਰ ਦੇਣ ਤੇ ਇਸ ਦੀ ਸਿਆਸੀ ਦੁਰਵਰਤੋਂ 'ਤੇ ਭੜਕਿਆ ਭਾਰਤ, UNSC 'ਚ ਕਹੀ ਇਹ ਗੱਲ
ਉਨ੍ਹਾਂ ਕਿਹਾ, “ਹੁਣ ਤੱਕ 3 ਜ਼ਿਲ੍ਹਿਆਂ ਤੋਂ 8 ਲੋਕਾਂ ਦੀ ਮੌਤ ਦੀ ਖ਼ਬਰ ਹੈ। ਅਸਮਾਨੀ ਬਿਜਲੀ ਡਿੱਗਣ ਕਾਰਨ ਇਨ੍ਹਾਂ ਦੀ ਮੌਤ ਹੋਈ ਹੈ।'' ਅਧਿਕਾਰੀ ਨੇ ਦੱਸਿਆ ਕਿ ਜਾਨ ਗੁਆਉਣ ਵਾਲਿਆਂ 'ਚ ਜ਼ਿਆਦਾਤਰ ਕਿਸਾਨ ਸਨ, ਜੋ ਖੇਤਾਂ 'ਚ ਕੰਮ ਕਰ ਰਹੇ ਸਨ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਸਿਰਫ਼ 5 ਦੇਸ਼ਾਂ ਨੂੰ ਵੀਟੋ ਪਾਵਰ ਦੇਣ ਤੇ ਇਸ ਦੀ ਸਿਆਸੀ ਦੁਰਵਰਤੋਂ 'ਤੇ ਭੜਕਿਆ ਭਾਰਤ, UNSC 'ਚ ਕਹੀ ਇਹ ਗੱਲ
NEXT STORY