ਝੱਜਰ (ਵਾਰਤਾ)- ਹਰਿਆਣਾ ਦੇ ਝੱਜਰ ਜ਼ਿਲ੍ਹੇ ’ਚ ਦੇ ਬਹਾਦੁਰਗੜ੍ਹ ’ਚ ਕੇ.ਐੱਮ.ਪੀ. ਐਕਸਪ੍ਰੈੱਸ ਵੇਅ ’ਤੇ ਅੱਜ ਯਾਨੀ ਸ਼ੁੱਕਰਵਾਰ ਨੂੰ ਭਿਆਨਕ ਸੜਕ ਹਾਦਸਾ ਵਾਪਰਿਆ। ਇਸ ਹਾਦਸੇ ’ਚ ਇਕ ਹੀ ਪਰਿਵਾਰ ਦੇ 8 ਲੋਕਾਂ ਸਮੇਤ 9 ਦੀ ਮੌਤ ਹੋ ਗਈ ਅਤੇ ਕਈ ਹੋਰ ਜ਼ਖਮੀ ਹੋ ਗਏ। ਪੁਲਸ ਨੇ ਦੱਸਿਆ ਕਿ ਹਾਦਸਾ ਬਾਦਲੀ ਨੇੜੇ ਹੋਇਆ। ਰਾਜਸਥਾਨ ਦੇ ਹਨੂੰਮਾਨਗੜ੍ਹ ਜ਼ਿਲ੍ਹੇ ਦੇ ਨੋਹਰ ’ਚ ਗੋਗਾਮੇੜੀ ਮੇਲੇ ਤੋਂ ਉੱਤਰ ਪ੍ਰਦੇਸ਼ ਦੇ ਗਾਜ਼ੀਆਬਾਦ ਜ਼ਿਲ੍ਹੇ ਦੇ ਸਿਰਸਾਗੰਜ ਪਰਤ ਰਹੇ 11 ਲੋਕਾਂ ਨੇ ਆਪਣਾ ਵਾਹਨ ਰੋਡ ਕਿਨਾਰੇ ਟਰੱਕ ਦੇ ਪਿੱਛੇ ਖੜ੍ਹਾ ਕੀਤਾ ਹੋਇਆ ਸੀ। ਜਿਵੇਂ ਹੀ ਉਹ ਉੱਥੋਂ ਚੱਲਣ ਲੱਗੇ ਤਾਂ ਤੇਜ਼ ਗਤੀ ਨਾਲ ਆ ਰਹੇ ਇਕ ਟਰੱਕ ਨੇ ਟੱਕਰ ਮਾਰ ਦਿੱਤੀ। ਸੂਚਨਾ ਮਿਲਣ ’ਤੇ ਪ੍ਰਸ਼ਾਸਨ ਅਤੇ ਪੁਲਸ ਦੇ ਅਧਿਕਾਰੀ ਮੌਕੇ ’ਤੇ ਪਹੁੰਚੇ ਅਤੇ ਸਥਾਨਕ ਲੋਕਾਂ ਦੀ ਮਦਦ ਨਾਲ ਸਾਰੇ ਜ਼ਖਮੀਆਂ ਨੂੰ ਬਾਹਰ ਕੱਢਿਆ। ਇਨ੍ਹਾਂ ’ਚੋਂ 8 ਦੀ ਮੌਕੇ ’ਤੇ ਹੀ ਮੌਤ ਹੋ ਗਈ।
ਇਹ ਵੀ ਪੜ੍ਹੋ : ਗਾਜ਼ੀਪੁਰ ਬਾਰਡਰ ਤੋਂ ਕਿਸਾਨਾਂ ਨੇ ਟੈਂਟ ਹਟਾਉਣੇ ਕੀਤੇ ਸ਼ੁਰੂ, ਦਿੱਲੀ ਜਾਣਾ ਹੋਵੇਗਾ ਆਸਾਨ
ਇਸ ਘਟਨਾ ’ਚ 2 ਲੋਕ ਜ਼ਖਮੀ ਹੋ ਗਏ। ਇਸ ਵਾਹਨ ’ਚ ਸਵਾਰ ਲੋਕਾਂ ’ਚ ਫਿਰੋਜ਼ਾਬਾਦ ਦੇ ਨਾਂਗਲ ਅਨੂਪ ਪਿੰਡ ਵਾਸੀ ਸ਼ਿਵ ਕੁਮਾਰ ਸ਼ਰਮਾ, ਪਤਨੀ ਮੁੰਨੀ ਦੇਵੀ, ਪੁੱਤਰ ਮਨੋਜ ਅਤੇ ਉਸ ਦੀ ਪਤਨੀ ਅਤੇ ਢਾਈ ਸਾਲਾ ਪੋਤਰੀ, ਵਿਆਹੁਤਾ ਧੀ ਆਰਤੀ ਅਤੇ ਉਸ ਦੀ ਧੀ ਮਾਨਸੀ, ਜੁਆਈ ਉਮੇਸ਼ ਅਤੇ ਅਵਿਆਹੁਤਾ ਧੀ ਖੁਸ਼ਬੂ ਵੀ ਸ਼ਾਮਲ ਹਨ। ਸ਼ਿਵ ਕੁਮਾਰ ਦੇ ਪਰਿਵਾਰ ਵਾਲਿਆਂ ਅਨੁਸਾਰ ਇਨ੍ਹਾਂ ’ਚੋਂ ਆਰਤੀ ਅਤੇ ਉਸ ਦੀ ਢਾਈ ਸਾਲ ਦੀ ਧੀ ਮਾਨਸੀ ਜਿਊਂਦੇ ਹਨ। ਹਾਲਾਂਕਿ ਆਰਤੀ ਦੀ ਹਾਲਤ ਗੰਭੀਰ ਬਣੀ ਹੋਈ ਹੈ। ਦੋਵੇਂ ਰੋਹਤਕ ਦੇ ਪੀ.ਜੀ.ਆਈ. ਹਸਪਤਾਲ ’ਚ ਦਾਖ਼ਲ ਹਨ, ਜਦੋਂ ਕਿ ਮ੍ਰਿਤਕਾਂ ਦੀਆਂ ਲਾਸ਼ਾਂ ਬਹਾਦੁਰਗੜ੍ਹ ਸਿਵਲ ਹਸਪਤਾਲ ਰੱਖੀਆਂ ਗਈਆਂ ਹਨ। ਇਸ ਹਾਦਸੇ ’ਚ ਵਾਹਨ ਦੇ ਪਰਖੱਚੇ ਉੱਡ ਗਏ। ਇਸ ਹਾਦਸੇ ਦੇ ਬਾਅਦ ਉੱਥੋਂ ਲੰਘ ਰਹੇ ਇਕ ਹੋਰ ਵਾਹਕ ਚਾਲਕ ਨੇ ਜਾਇਜ਼ਾ ਲੈਣ ਲਈ ਜਿਵੇਂ ਹੀ ਰਫ਼ਤਾਰ ਹੌਲੀ ਕੀਤੀ ਤਾਂ ਪਿੱਛਿਓਂ ਆ ਰਹੇ ਟਰੱਕ ਨੇ ਉਸ ਨੂੰ ਟੱਕਰ ਮਾਰ ਦਿੱਤੀ। ਇਸ ਘਟਨਾ ’ਚ ਇਕ ਵਿਅਕਤੀ ਦੀ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ ਨਹੀਂ ਹੋ ਸਕੀ ਹੈ।
ਇਹ ਵੀ ਪੜ੍ਹੋ : ਮੁਰਗਾ ਨਹੀਂ ਦਿੱਤਾ ਤਾਂ ‘ਹਰਿਆਣਵੀ ਨਿਹੰਗ’ ਨੇ ਨੌਜਵਾਨ ਨੂੰ ਡੰਡਿਆਂ ਨਾਲ ਕੁੱਟਿਆ
ਹਿਮਾਚਲ ਦੇ ਛਿਤਕੁਲ ’ਚ ਲਾਪਤਾ 5 ਟਰੈਕਰਾਂ ਦੀਆਂ ਲਾਸ਼ਾਂ ਮਿਲੀਆਂ, 4 ਹਾਲੇ ਵੀ ਲਾਪਤਾ
NEXT STORY