ਮੁੰਬਈ- ਮਹਾਰਾਸ਼ਟਰ ਦੇ ਮੁੱਖ ਮੰਤਰੀ ਏਕਨਾਥ ਸ਼ਿੰਦੇ ਨੇ ਐਤਵਾਰ ਨੂੰ ਭਾਜਪਾ ਪਾਰਟੀ ਦੇ ਵਿਧਾਇਕ ਰਾਹੁਲ ਨਾਰਵੇਕਰ ਨੂੰ ਸੂਬਾ ਵਿਧਾਨ ਸਭਾ ਸਪੀਕਰ ਦਾ ਅਹੁਦਾ ਸੰਭਾਲਣ ’ਤੇ ਵਧਾਈ ਦਿੱਤੀ। ਸ਼ਿੰਦੇ ਨੇ ਕਿਹਾ, ‘‘ਬਾਬਾ ਸਾਹਿਬ ਠਾਕਰੇ ਦੀਆਂ ਮਾਨਤਾਵਾਂ ਦੇ ਆਧਾਰ ’ਤੇ ਹੁਣ ਭਾਜਪਾ-ਸ਼ਿਵਸੈਨਾ ਸਰਕਾਰ ਨੇ ਕਾਰਜਭਾਰ ਸੰਭਾਲਿਆ ਹੈ। ਅੱਜ ਤੱਕ ਅਸੀਂ ਲੋਕਾਂ ਨੂੰ ਵਿਰੋਧੀ ਧਿਰ ਤੋਂ ਸਰਕਾਰ ’ਚ ਬਦਲਦੇ ਵੇਖਿਆ ਸੀ ਪਰ ਇਸ ਵਾਰ ਸਰਕਾਰ ਦੇ ਨੇਤਾ ਵਿਰੋਧੀ ਧਿਰ ’ਚ ਗਏ।’’
ਉੱਪ ਮੁੱਖ ਮੰਤਰੀ ਅਤੇ ਭਾਜਪਾ ਨੇਤਾ ਦੇਵੇਂਦਰ ਫੜਨਵੀਸ ਨੇ ਕਿਹਾ ਕਿ ਏਕਨਾਥ ਸ਼ਿੰਦੇ ਦੀ ਅਗਵਾਈ ’ਚ ਭਾਜਪਾ-ਸ਼ਿਵ ਸੈਨਾ ਗਠਜੋੜ ਦੀ ਮੌਜੂਦਾ ਸਰਕਾਰ, ਮਹਾਰਾਸ਼ਟਰ ਦੀਆਂ ਸਾਰੀਆਂ ਉਮੀਦਾਂ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰੇਗੀ ਅਤੇ ਅਸੀਂ ਆਸ ਕਰਦੇ ਹਾਂ ਕਿ ਪ੍ਰਧਾਨ ਇਸ ’ਚ ਸਹਿਯੋਗ ਦੇਣਗੇ। ਨਾਰਵੇਕਰ ਕੋਲਾਬਾ ਚੋਣ ਖੇਤਰ ਤੋਂ ਭਾਜਪਾ ਦੇ ਮੌਜੂਦਾ ਵਿਧਾਇਕ ਹਨ। ਦੱਸ ਦੇਈਏ ਕਿ ਨਾਰਵੇਕਰ ਅੱਜ 164 ਵੋਟਾਂ ਹਾਸਲ ਕਰ ਕੇ ਮਹਾਰਾਸ਼ਟਰ ਵਿਧਾਨ ਸਭਾ ਸਪੀਕਰ ਚੁਣੇ ਗਏ, ਜਦਕਿ ਉਨ੍ਹਾਂ ਦੇ ਮੁਕਾਬਲੇਬਾਜ਼ ਸ਼ਿਵ ਸੈਨਾ ਮੁਖੀ ਊਧਵ ਠਾਕਰੇ ਦੇ ਵਫ਼ਾਦਾਰ ਵਿਧਾਇਕ ਰਾਜਨ ਸਾਲਵੀ ਸਿਰਫ 107 ਵੋਟਾਂ ਹੀ ਹਾਸਲ ਕਰ ਸਕੇ।
ਕਸਾਬ ਨੂੰ ਵੀ ਇੰਨੀ ਸੁਰੱਖਿਆ ਨਹੀਂ ਮਿਲੀ ਸੀ, ਜਿੰਨੀ ‘ਬਾਗੀ’ ਵਿਧਾਇਕਾਂ ਨੂੰ ਦਿੱਤੀ ਜਾ ਰਹੀ: ਆਦਿੱਤਿਆ ਠਾਕਰੇ
NEXT STORY