ਭੀਲਵਾੜਾ : ਰਾਜਸਥਾਨ ਵਿਚ ਭੀਲਵਾੜਾ ਸ਼ਹਿਰ ਦੇ ਪੂਰ ਥਾਣਾ ਇਲਾਕੇ ਵਿਚ ਬਾਈਪਾਸ ਸਥਿਤ ਸੁਰਾਸ ਚੌਰਾਹੇ ਉੱਤੇ ਸੜਕ ਕਿਨਾਰੇ ਬਾਈਕ ਦੇ ਨਾਲ ਖੜ੍ਹੇ ਇਕ ਬਜ਼ੁਰਗ ਤੇ ਮਹਿਲਾ ਨੂੰ ਟ੍ਰੇਲਰ ਨੇ ਟੱਕਰ ਮਾਰ ਦਿੱਤੀ ਇਸ ਹਾਦਸੇ ਵਿਚ ਬਜ਼ੁਰਗ ਦੀ ਮੌਤ ਹੋ ਗਈ। ਹਾਦਸੇ ਵਿਚ ਜ਼ਖਮੀ ਮਹਿਲਾ ਨੂੰ ਜ਼ਿਲ੍ਹਾ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ।
ਪੁਲਸ ਨੇ ਦੱਸਿਆ ਕਿ ਰੂਪਾਹੇਲੀ, ਗੁਲਾਬਪੁਰਾ ਨਿਵਾਸੀ ਮਧੁਸੂਦਨ ਵੈਸ਼ਣਵ (60) ਤੇ ਪਾਂਸਲ ਨਿਵਾਸੀ ਮਿੱਠੂਦੇਵੀ (50) ਕਲ ਦੇਰ ਸ਼ਾਮ ਸੁਰਾਸ ਚੌਰਾਹੇ ਉੱਤੇ ਖੜ੍ਹੇ ਸਨ। ਇਸੇ ਦੌਰਾਨ ਮਾਂਡਲ ਵੱਲੋਂ ਆ ਰਹੇ ਟ੍ਰੇਲਰ ਨੇ ਦੋਵਾਂ ਨੂੰ ਲਪੇਟ ਵਿਚ ਲੈ ਲਿਆ, ਜਿਸ ਨਾਲ ਉਹ ਜ਼ਖਮੀ ਹੋ ਗਏ। ਦੋਵਾਂ ਨੂੰ ਜ਼ਿਲ੍ਹਾ ਹਸਪਤਾਲ ਦਾਖਲ ਕਰਵਿਆ ਗਿਆ, ਜਿਥੇ ਡਾਸਟਰ ਨੇ ਬਜ਼ੁਰਗ ਨੂੰ ਮ੍ਰਿਤ ਐਲਾਨ ਕਰ ਦਿੱਤਾ, ਜਦਕਿ ਜ਼ਖਮੀ ਮਹਿਲਾ ਦਾ ਇਲਾਜ ਚੱਲ ਰਿਹਾ ਹੈ। ਪੁਰ ਥਾਣਾ ਪੁਲਸ ਨੇ ਮਧੁਸੂਦਨ ਦੀ ਲਾਸ਼ ਪੋਸਟਮਾਰਟਮ ਕਰਾਉਣ ਤੋਂ ਬਾਅਦ ਪਰਿਵਾਰ ਵਾਲਿਆਂ ਦੇ ਹਵਾਲੇ ਕਰ ਦਿੱਤੀ। ਪੁਲਸ ਹਾਦਸੇ ਦੇ ਕਾਰਨਾਂ ਦੀ ਜਾਂਚ ਕਰ ਰਹੀ ਹੈ।
ਸੱਸ ਨੇ ਸਾੜੀ ਨੂੰਹ, ਪੋਤੀ ਦੀ ਗਵਾਹੀ 'ਤੇ 76 ਸਾਲਾ ਦਾਦੀ ਨੂੰ ਹੋਈ ਉਮਰ ਕੈਦ
NEXT STORY