ਫਰੀਦਾਬਾਦ- ਹਰਿਆਣਆ ਦੇ ਫਰੀਦਾਬਾਦ ਜ਼ਿਲ੍ਹੇ 'ਚ ਸੜਕਾਂ 'ਤੇ ਘੁੰਮ ਰਹੇ ਬੇਸਹਾਰਾ ਪਸ਼ੂਆਂ ਦੀ ਗਿਣਤੀ 'ਚ ਲਗਾਤਾਰ ਵਾਧਾ ਹੋ ਰਿਹਾ ਹੈ। ਜਿਸ ਕਾਰਨ ਲੋਕ ਮਰ ਰਹੇ ਹਨ ਪਰ ਸਥਾਨਕ ਨਗਰ ਕੌਂਸਲ ਪ੍ਰਸ਼ਾਸਨ ਕਾਰਵਾਈ ਕਰਨ ਵਿਚ ਨਾਕਾਮ ਸਾਬਤ ਹੋ ਰਿਹਾ ਹੈ। ਪਿਛਲੇ 20 ਦਿਨਾਂ 'ਚ ਅਵਾਰਾ ਪਸ਼ੂਆਂ ਕਾਰਨ 2 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਅਜਿਹੀ ਹੀ ਇਕ ਘਟਨਾ ਪਿੰਡ ਚੰਦਾਵਲੀ ਤੋਂ ਸਾਹਮਣੇ ਆਈ ਹੈ, ਜਿੱਥੇ ਸੜਕ 'ਤੇ ਪੈਦਲ ਜਾ ਰਹੀ ਇਕ 68 ਸਾਲਾ ਬਜ਼ੁਰਗ ਔਰਤ ਨੂੰ ਸਾਨ੍ਹ ਨੇ ਚੁੱਕ ਕੇ ਸੁੱਟ ਦਿੱਤਾ।
ਇਹ ਵੀ ਪੜ੍ਹੋ- ਪੁਲਸ ਅਤੇ ਬਦਮਾਸ਼ਾਂ ਵਿਚਾਲੇ ਐਨਕਾਊਂਟਰ; ਚੱਲੀਆਂ ਗੋਲੀਆਂ, 3 ਬਦਮਾਸ਼ਾਂ ਦੇ ਪੈਰ 'ਚ ਲੱਗੀ ਗੋਲੀ
ਦੱਸਿਆ ਜਾ ਰਿਹਾ ਹੈ ਕਿ ਇਸ ਘਟਨਾ ਤੋਂ ਬਾਅਦ ਬਜ਼ੁਰਗ ਔਰਤ ਬੇਹੋਸ਼ ਹੋ ਗਈ, ਜਿਸ ਤੋਂ ਬਾਅਦ ਉਸ ਨੂੰ ਹਸਪਤਾਲ ਲਿਜਾਇਆ ਗਿਆ। ਉਸ ਦੇ ਹੱਥ ਵਿਚ ਫਰੈਕਚਰ ਤੋਂ ਇਲਾਵਾ ਉਸ ਦੀ ਅੱਖ ਦੇ ਨੇੜੇ ਗੰਭੀਰ ਸੱਟ ਲੱਗੀ ਹੈ। ਫਿਲਹਾਲ ਨਗਰ ਨਿਗਮ ਦੇ ਅਧਿਕਾਰੀ ਬੇਸਹਾਰਾ ਪਸ਼ੂਆਂ ਨੂੰ ਫੜਨ ਲਈ ਲਗਾਤਾਰ ਕਾਰਵਾਈ ਕਰ ਰਹੇ ਹਨ ਪਰ ਗਊ ਸ਼ੈਲਟਰ ਪਸ਼ੂਆਂ ਨਾਲ ਭਰੇ ਪਏ ਹਨ, ਇਸ ਲਈ ਉਨ੍ਹਾਂ ਨੂੰ ਕਿੱਥੇ ਫੜ ਕੇ ਛੱਡਣਾ ਹੈ। ਨਿਗਮ ਇਸ ਪਾਸੇ ਕੋਈ ਠੋਸ ਕਦਮ ਨਹੀਂ ਚੁੱਕ ਰਿਹਾ। ਜ਼ਖਮੀ ਬਜ਼ੁਰਗ ਔਰਤ ਦੇ ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਨਗਰ ਨਿਗਮ ਕੋਈ ਕਾਰਵਾਈ ਨਹੀਂ ਕਰ ਰਿਹਾ, ਜਿਸ ਕਾਰਨ ਲੋਕਾਂ ਨੂੰ ਜਾਨ ਤੋਂ ਹੱਥ ਧੋਣੇ ਪੈ ਰਹੇ ਹਨ।
ਮਣੀਮਹੇਸ਼ ਯਾਤਰਾ ਦੌਰਾਨ ਭੀੜ ਅੱਗੇ ਛੋਟੇ ਪਏ ਰਾਹ, ਯਾਤਰੀਆਂ ਨੂੰ ਹੋਈਆਂ ਮੁਸ਼ਕਲਾਂ
NEXT STORY