ਚੰਬਾ- ਪਵਿੱਤਰ ਮਣੀਮਹੇਸ਼ ਯਾਤਰਾ 'ਚ ਉਮੜੀ ਸ਼ਰਧਾਲੂਆਂ ਦੀ ਭੀੜ ਅੱਗੇ ਪੈਦਲ ਰਾਹ ਵੀ ਛੋਟੇ ਪੈ ਗਏ ਹਨ। ਸ਼ਰਧਾਲੂਆਂ ਨੂੰ ਅੱਗੇ ਵਧਣ ਲਈ ਲੰਬੀ ਉਡੀਕ ਕਰਨੀ ਪੈ ਰਹੀ ਹੈ। ਇਸ ਤਰ੍ਹਾਂ ਸ਼ਰਧਾਲੂ ਘੰਟਿਆਂਬੱਧੀ ਰਾਹ ਵਿਚ ਫਸੇ ਰਹੇ ਹਨ। ਸ਼ਰਧਾਲੂਆਂ ਨੂੰ 2 ਤੋਂ 3 ਘੰਟੇ ਦਾ ਰਾਹ 10 ਤੋਂ 12 ਘੰਟਿਆਂ ਵਿਚ ਤੈਅ ਕਰਨਾ ਪੈ ਰਿਹਾ ਹੈ। ਵੱਡੀ ਗੱਲ ਇਹ ਹੈ ਕਿ ਪੁਲਸ ਪ੍ਰਸ਼ਾਸਨ ਵਲੋਂ ਕੀਤੇ ਗਏ ਇੰਤਜ਼ਾਮ ਬੌਨੇ ਸਾਬਤ ਹੋ ਰਹੇ ਹਨ। ਚੁਨਿੰਦਾ ਪੁਲਸ ਮੁਲਾਜ਼ਮਾਂ ਦੇ ਸਹਾਰੇ ਭੀੜ ਨੂੰ ਕੰਟਰੋਲ ਕਰਨਾ ਸਭ ਤੋਂ ਵੱਡੀ ਚੁਣੌਤੀ ਬਣਿਆ ਹੋਇਆ ਹੈ। ਸੋਮਵਾਰ ਨੂੰ ਜਨਮ ਅਸ਼ਟਮੀ ਮੌਕੇ 'ਛੋਟੇ ਇਸ਼ਨਾਨ' ਲਈ ਡਲ ਝੀਲ ਪਹੁੰਚੇ ਲੱਖਾਂ ਸ਼ਰਧਾਲੂ ਵਾਪਸ ਪਰਤਦੇ ਸਮੇਂ ਵੱਖ-ਵੱਖ ਥਾਵਾਂ 'ਤੇ ਰਾਹ ਵਿਚ ਫਿਸਲਣ ਕਾਰਨ ਫਸ ਗਏ ਹਨ।
ਜਮਾੜੂ-ਗੌਰੀਕੁੰਡ ਰੋਡ 'ਤੇ ਸੁੰਦਰਾਸੀ ਦੇ ਸਾਹਮਣੇ ਅਚਾਨਕ ਲੋਕਾਂ ਦੀ ਭੀੜ ਇਕੱਠੀ ਹੋ ਗਈ। ਦੁਪਹਿਰ 2 ਵਜੇ ਦੇ ਕਰੀਬ ਸੜਕ ਵਿਚਕਾਰ ਲੋਕਾਂ ਦਾ ਇਕੱਠ ਸ਼ੁਰੂ ਹੋ ਗਿਆ। ਜਿਹੜੇ ਖੜ੍ਹੇ ਸਨ ਉਹ ਉਥੇ ਹੀ ਫਸ ਗਏ। ਕੁਝ ਲੋਕ ਸੜਕ ਤੋਂ ਹਟ ਗਏ ਅਤੇ ਸੜਕ ਦੇ ਖੁੱਲ੍ਹਣ ਦਾ ਇੰਤਜ਼ਾਰ ਕਰਦੇ ਹੋਏ ਇਧਰ-ਉਧਰ ਬੈਠ ਗਏ ਪਰ ਕਰੀਬ 3 ਘੰਟੇ ਤੱਕ ਕੋਈ ਹਲਚਲ ਨਾ ਹੋਣ 'ਤੇ ਲੋਕ ਉਥੋਂ ਹਟ ਕੇ ਬਦਲਵੇਂ ਰਸਤਿਆਂ ਦੀ ਤਲਾਸ਼ ਕਰਨ ਲੱਗੇ। ਕੁਝ ਲੋਕ ਓਵਰਫਲੋ ਹੋਏ ਨਾਲੇ ਦੇ ਨੇੜੇ ਪਹੁੰਚ ਗਏ ਅਤੇ ਆਪਣੀ ਜਾਨ ਖ਼ਤਰੇ ਵਿਚ ਪਾ ਕੇ ਪੱਥਰਾਂ ਦੇ ਉਪਰੋਂ ਡਰੇਨ ਪਾਰ ਕਰਨ ਲੱਗੇ। ਇਸ ਦੌਰਾਨ ਇਕ ਵਿਅਕਤੀ ਦੇ ਨਾਲੇ ਵਿਚ ਡੁੱਬਣ ਦੀ ਅਫਵਾਹ ਵੀ ਫੈਲ ਗਈ। ਹਾਲਾਂਕਿ ਅਜੇ ਤੱਕ ਇਸ ਦੀ ਪੁਸ਼ਟੀ ਨਹੀਂ ਹੋਈ ਹੈ। ਕੁਝ ਲੋਕ ਕੰਡਿਆਲੀਆਂ ਝਾੜੀਆਂ ਅਤੇ ਪਹਾੜੀਆਂ ਉਪਰੋਂ ਅੱਗੇ ਵਧਣ ਲੱਗੇ। ਇਸ ਤਰ੍ਹਾਂ ਭੀੜ ਦੇ ਕੁਝ ਖਿੰਡ ਜਾਣ ਤੋਂ ਬਾਅਦ ਰਸਤੇ 'ਚ ਖੜ੍ਹੇ ਲੋਕ ਮੰਜ਼ਿਲ ਵੱਲ ਵਧਣ ਲੱਗੇ ਪਰ ਇਕ-ਦੂਜੇ ਨੂੰ ਪਛਾੜਨ ਦੀ ਦੌੜ 'ਚ ਆਪਸ 'ਚ ਤਕਰਾਰਬਾਜ਼ੀ ਵੀ ਹੋਈ ਅਤੇ ਸਥਿਤੀ ਵਿਗੜ ਗਈ।
ਦੁਨਾਲੀ ਪੁਲ 'ਤੇ ਰਾਤ ਭਰ ਹਜ਼ਾਰਾਂ ਸ਼ਰਧਾਲੂ ਫਸੇ ਰਹੇ। ਡਲ ਝੀਲ 'ਚ ਇਸ਼ਨਾਨ ਕਰਕੇ ਵਾਪਸ ਪਰਤ ਰਹੇ ਸ਼ਰਧਾਲੂ ਇੱਥੇ ਇਕੱਠੇ ਹੋ ਗਏ, ਜਦਕਿ ਦੂਜੇ ਪਾਸੇ ਡਲ ਝੀਲ 'ਤੇ ਜਾਣ ਵਾਲੇ ਸ਼ਰਧਾਲੂ ਵੀ ਇੱਥੇ ਇਕੱਠੇ ਹੋ ਗਏ। ਸ਼ਰਧਾਲੂਆਂ ਦੀ ਭੀੜ ਨੂੰ ਕਾਬੂ ਕਰਨ ਲਈ ਕੁਝ ਸਮੇਂ ਲਈ ਆਵਾਜਾਈ ਰੋਕ ਦਿੱਤੀ ਗਈ। ਨਾ ਤਾਂ ਸ਼ਰਧਾਲੂਆਂ ਨੂੰ ਵਾਪਸ ਹਡਸਰ ਜਾਣ ਦਿੱਤਾ ਗਿਆ ਅਤੇ ਨਾ ਹੀ ਡਲ ਝੀਲ ਜਾਣ ਦੀ ਇਜਾਜ਼ਤ ਦਿੱਤੀ ਗਈ, ਜਿਸ ਕਾਰਨ ਸ਼ਰਧਾਲੂਆਂ ਨੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਕੁਝ ਸ਼ਰਧਾਲੂ ਵਾਪਸ ਪਰਤ ਗਏ। ਪ੍ਰਸ਼ਾਸਨ ਨੇ ਮੌਕੇ ’ਤੇ ਵਾਧੂ ਪੁਲਸ ਭੇਜ ਕੇ ਆਵਾਜਾਈ ਨੂੰ ਸੁਚਾਰੂ ਕਰਵਾਇਆ। ਬਚਾਅ ਕਾਰਜ ਰਾਤ 9 ਵਜੇ ਤੋਂ ਮੰਗਲਵਾਰ ਸਵੇਰੇ 4 ਵਜੇ ਤੱਕ ਜਾਰੀ ਰਿਹਾ।
ਰਾਹੁਲ ਨੇ ਗੁਜਰਾਤ 'ਚ ਹੜ੍ਹ ਦੀ ਸਥਿਤੀ 'ਤੇ ਜਤਾਈ ਚਿੰਤਾ, ਪਾਰਟੀ ਵਰਕਰਾਂ ਨੂੰ ਕੀਤੀ ਇਹ ਅਪੀਲ
NEXT STORY