ਗੋਂਡਲਾ- ਗੁਜਰਾਤ ਵਿਧਾਨ ਸਭਾ ਚੋਣਾਂ ’ਚ ਲੈ ਕੇ ਸਿਆਸੀ ਪਾਰਟੀਆਂ ਪੂਰੀ ਤਰ੍ਹਾਂ ਸਰਗਰਮ ਹਨ। ਗੁਜਰਾਤ ’ਚ ਇਸ ਸਾਲ ਹੀ ਚੋਣਾਂ ਹੋਣੀਆਂ ਹਨ। ਫ਼ਿਲਹਾਲ ਗੁਜਰਾਤ ਚੋਣਾਂ ਦੀਆਂ ਤਾਰੀਖਾਂ ਦਾ ਐਲਾਨ ਚੋਣ ਕਮਿਸ਼ਨ ਵਲੋਂ ਅਜੇ ਨਹੀਂ ਕੀਤਾ ਗਿਆ ਹੈ। ਇਸ ਗਹਿਮਾ-ਗਹਿਮੀ ਦਰਮਿਆਨ ਸਿਆਸੀ ਪਾਰਟੀਆਂ ਪੂਰਾ ਜ਼ੋਰ ਅਜ਼ਮਾਇਸ਼ ਕਰ ਰਹੀਆਂ ਹਨ।
ਇਹ ਵੀ ਪੜ੍ਹੋ- ਭਾਰਤ-ਪਾਕਿ ਸਰਹੱਦ ’ਤੇ ਬਣੇ ਇਸ ਸਕੂਲ 'ਚ ਪੜ੍ਹਿਆ ਹਰ ਦੂਜਾ ਬੱਚਾ ਬਣਦਾ ਹੈ ਡਾਕਟਰ
ਦੱਸ ਦੇਈਏ ਕਿ ਗੁਜਰਾਤ 27 ਸਾਲਾਂ ਤੋਂ ਭਾਜਪਾ ਦੀ ਸਰਕਾਰ ਸੱਤਾ ’ਚ ਹੈ। ਆਮ ਆਦਮੀ ਪਾਰਟੀ (ਆਪ) ਗੁਜਰਾਤ ’ਚ ਆਪਣੀ ਜਿੱਤ ਯਕੀਨੀ ਕਰਨ ਲਈ ਪੂਰੀ ਵਾਹ ਲਾ ਰਹੀ ਹੈ। ਇਸੇ ਕੜੀ ਤਹਿਤ ਪੰਜਾਬ ਦੇ ਖਰੜ ਤੋਂ ‘ਆਪ’ ਵਿਧਾਇਕ ਤੇ ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਨੇ ਬੀਤੀ ਸ਼ਾਮ ਗੁਜਰਾਤ ਦੇ ਚੋਣ ਖੇਤਰ ਗੋਂਡਲਾ ’ਚ ਪੈਦਲ ਯਾਤਰਾ ਕਰ ਕੇ ਚੋਣ ਪ੍ਰਚਾਰ ਕੀਤਾ। ਇਸ ਦੌਰਾਨ ਲੋਕਾਂ ਦੀ ਭਾਰੀ ਭੀੜ ਵੇਖਣ ਨੂੰ ਮਿਲੀ।
ਇਹ ਵੀ ਪੜ੍ਹੋ- ਪਿਤਾ ਦੇ ਸੰਘਰਸ਼ ਦੀ ਕਹਾਣੀ; ਪੁੱਤ ਦੀ ਮੌਤ ਦੇ ਇਨਸਾਫ਼ ਲਈ 72 ਦੀ ਉਮਰ ’ਚ ਕਾਨੂੰਨ ਦੀ ਪੜ੍ਹਾਈ ਕਰ ਜਿੱਤੀ ਜੰਗ
ਹੱਥ ’ਚ ਝਾੜੂ ਫੜ ਕੇ ਅਨਮੋਲ ਨੇ ਚੋਣ ਪ੍ਰਚਾਰ ਕੀਤਾ। ਉਨ੍ਹਾਂ ਕਿਹਾ ਕਿ ਹੁਣ ਵਾਰੀ ਗੁਜਰਾਤ ਦੀ ਹੈ, ਇੱਥੇ ਸਿਹਤ ਅਤੇ ਸਿੱਖਿਆ ਕ੍ਰਾਂਤੀ ਦੀ ਸ਼ੁਰੂਆਤ ਹੋਵੇਗੀ। ਇਸ ਬਾਬਤ ਉਨ੍ਹਾਂ ਆਪਣੇ ਟਵਿੱਟਰ ਹੈਂਡਲ ’ਤੇ ਕੁਝ ਤਸਵੀਰਾਂ ਨੂੰ ਸਾਂਝਾ ਕਰਦਿਆਂ ਲਿਖਿਆ ਕਿ ਪੈਦਲ ਯਾਤਰਾ ’ਚ ਵੱਡੀ ਗਿਣਤੀ ’ਚ ਸ਼ਾਮਲ ਲੋਕਾਂ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਲੋਕ ਹੁਣ ਬਦਲਾਅ ਲਈ ਤਿਆਰ ਹਨ। ਦਿੱਲੀ ਅਤੇ ਪੰਜਾਬ ਤੋਂ ਬਾਅਦ ਹੁਣ ਗੁਜਰਾਤ ’ਚ ਬਦਲਾਅ ਕਰਾਂਗੇ।
ਇਹ ਵੀ ਪੜ੍ਹੋ- CM ਭਗਵੰਤ ਮਾਨ ਨੇ ਗੁਜਰਾਤ 'ਚ ਜਨਸਭਾ ਨੂੰ ਕੀਤਾ ਸੰਬੋਧਨ, ਬੋਲੇ-ਅਸੀਂ ਇਕ ਮੌਕਾ ਮੰਗਦੇ ਹਾਂ
ਗੁਜਰਾਤ 'ਚ ਬੱਸ ਦੇ ਟ੍ਰੇਲਰ ਨਾਲ ਟਕਰਾਉਣ ਕਾਰਨ 6 ਲੋਕਾਂ ਦੀ ਮੌਤ, 15 ਹੋਰ ਜ਼ਖ਼ਮੀ
NEXT STORY