ਨਵੀਂ ਦਿੱਲੀ : ਮੁੱਖ ਚੋਣ ਕਮਿਸ਼ਨਰ ਰਾਜੀਵ ਕੁਮਾਰ ਨੇ ਸ਼ੁੱਕਰਵਾਰ ਨੂੰ ਅਜਿਹੀਆਂ ਚੋਣ ਮੁਹਿੰਮਾਂ ਚਲਾਉਣ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ ਜੋ ਨਾ ਤਾਂ ਵਿਘਨਕਾਰੀ ਹੋਣ ਅਤੇ ਨਾ ਹੀ ਵੰਡਣ ਵਾਲੀਆਂ ਹੋਣ। ਉਨ੍ਹਾਂ ਨੇ ਬੇਬੁਨਿਆਦ ਕਹਾਣੀਆਂ ਬਣਾਉਣ ਵਾਲਿਆਂ ਦੇ ਖ਼ਿਲਾਫ਼ ਗੱਲ਼ਬਾਤ ਕੀਤੀ, ਕਿਉਂਕਿ ਇਸ ਨਾਲ ਨੌਜਵਾਨਾਂ ਨੂੰ ਮੋਹ ਭੰਗ ਹੁੰਦਾ ਹੈ ਅਤੇ ਉਹ ਚੋਣ ਪ੍ਰਕਿਰਿਆ ਤੋਂ ਦੂਰ ਹੋ ਜਾਂਦੇ ਹਨ। 15ਵੇਂ ਰਾਸ਼ਟਰੀ ਵੋਟਰ ਦਿਵਸ ਦੀ ਪੂਰਵ ਸੰਧਿਆ 'ਤੇ ਆਪਣੇ ਸੰਦੇਸ਼ ਵਿੱਚ ਕੁਮਾਰ ਨੇ ਕਿਹਾ ਕਿ ਦੁਨੀਆ "ਧਰੁਵੀਕ੍ਰਿਤ ਮੁਹਿੰਮਾਂ ਦੇ ਯੁੱਗ", ਬਾਹਰੀ ਦਖਲਅੰਦਾਜ਼ੀ ਦੀਆਂ ਸੰਭਾਵਨਾਵਾਂ ਅਤੇ ਚੋਣਾਂ ਦੌਰਾਨ ਸਾਈਬਰ ਸੁਰੱਖਿਆ ਦੀਆਂ ਵਧਦੀਆਂ ਚੁਣੌਤੀਆਂ ਦਾ ਸਾਹਮਣਾ ਕਰ ਰਹੀ ਹੈ।
ਇਹ ਵੀ ਪੜ੍ਹੋ - ਵੱਡੀ ਖ਼ਬਰ : 3 ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਜਾਂਚ ਦੌਰਾਨ ਹੋਇਆ ਵੱਡਾ ਖ਼ੁਲਾਸਾ
ਦੱਸ ਦੇਈਏ ਕਿ ਰਾਸ਼ਟਰੀ ਵੋਟਰ ਦਿਵਸ ਚੋਣ ਕਮਿਸ਼ਨ ਦੀ ਸਥਾਪਨਾ ਦੀ ਯਾਦ ਵਿੱਚ ਮਨਾਇਆ ਜਾਂਦਾ ਹੈ। ਕਮਿਸ਼ਨ ਦੀ ਸਥਾਪਨਾ 25 ਜਨਵਰੀ 1950 ਨੂੰ ਹੋਈ ਸੀ। ਕੁਮਾਰ ਨੇ ਕਿਹਾ, "ਇਹ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਉਹ ਇਹ ਯਕੀਨੀ ਬਣਾਉਣ ਕਿ ਚੋਣ ਮੁਹਿੰਮਾਂ ਵਿਘਨਕਾਰੀ ਜਾਂ ਵੰਡਣ ਵਾਲੀਆਂ ਨਾ ਹੋਣ ਅਤੇ ਬੇਬੁਨਿਆਦ ਕਹਾਣੀਆਂ ਨਾ ਬਣਾਈਆਂ ਜਾਣ, ਕਿਉਂਕਿ ਇਸ ਨਾਲ ਨੌਜਵਾਨਾਂ ਦਾ ਮੋਹ ਭੰਗ ਹੁੰਦਾ ਹੈ ਅਤੇ ਉਹ ਚੋਣ ਪ੍ਰਕਿਰਿਆ ਤੋਂ ਦੂਰ ਹੋ ਜਾਂਦੇ ਹਨ।'' ਉਨ੍ਹਾਂ ਕਿਹਾ ਕਿ ਗਲਤ ਜਾਣਕਾਰੀ ਅਤੇ ਨਕਲੀ ਬਿਰਤਾਂਤ ਤੇਜ਼ੀ ਨਾਲ ਫੈਲਦੇ ਹਨ।
ਇਹ ਵੀ ਪੜ੍ਹੋ - ਵੱਡੀ ਖ਼ਬਰ : 4 ਦਿਨ ਬੰਦ ਰਹਿਣਗੇ ਠੇਕੇ
ਉਨ੍ਹਾਂ ਕਿਹਾ ਕਿ ਇੱਕ ਖ਼ਤਰਨਾਕ ਰੁਝਾਨ ਉੱਭਰ ਰਿਹਾ ਹੈ, ਜਿਸ ਵਿੱਚ ਚੋਣ ਪ੍ਰਕਿਰਿਆ ਵਿਰੁੱਧ ਬੇਬੁਨਿਆਦ ਦੋਸ਼ ਲਗਾਏ ਜਾ ਰਹੇ ਹਨ, ਜੋ ਵੋਟਰਾਂ ਦੇ ਵਿਸ਼ਵਾਸ ਅਤੇ ਰਾਸ਼ਟਰੀ ਤਾਣੇ-ਬਾਣੇ ਨੂੰ ਨੁਕਸਾਨ ਪਹੁੰਚਾ ਸਕਦੇ ਹਨ। ਉਨ੍ਹਾਂ ਆਪਣੇ ਸੰਦੇਸ਼ ਵਿੱਚ ਕਿਹਾ, "ਲੋਕਤੰਤਰ ਸਾਡੇ ਸਾਰਿਆਂ ਦਾ ਹੈ। ਭਾਰਤੀ ਲੋਕਤੰਤਰ ਸਾਡੀ ਸਾਂਝੀ ਵਿਰਾਸਤ ਹੈ, ਜਿਸਨੂੰ ਪਿਛਲੇ 75 ਸਾਲਾਂ ਦੌਰਾਨ ਪਾਲਿਆ ਅਤੇ ਮਜ਼ਬੂਤ ਕੀਤਾ ਗਿਆ ਹੈ - ਇੱਕ ਅਜਿਹੀ ਵਿਰਾਸਤ ਜਿਸ 'ਤੇ ਵੋਟਰ ਮਾਣ ਕਰਦੇ ਹਨ। ਇਹ ਵਿਰਾਸਤ ਰਾਜਨੀਤਿਕ ਪਾਰਟੀਆਂ ਦੁਆਰਾ ਵੀ ਮਾਣ ਨਾਲ ਸਾਂਝੀ ਕੀਤੀ ਜਾਂਦੀ ਹੈ, ਜੋ ਵੋਟਰਾਂ ਤੋਂ ਬਾਅਦ, ਲੋਕਤੰਤਰ ਨੂੰ ਮਜ਼ਬੂਤ ਕਰਨ ਵਿੱਚ ਮਹੱਤਵਪੂਰਨ ਹਿੱਸੇਦਾਰ ਹਨ।"
ਇਹ ਵੀ ਪੜ੍ਹੋ - IIT ਬਾਬਾ ਤੋਂ ਬਾਅਦ ਮਹਾਕੁੰਭ 'ਚ ਛਾਏ 'ਪਹਿਲਵਾਨ ਬਾਬਾ', ਫਿਟਨੈਸ ਤੇ ਡੋਲੇ ਦੇਖ ਲੋਕ ਹੋਏ ਹੈਰਾਨ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਮੌਨੀ ਮੱਸਿਆ ਵਾਲੇ ਦਿਨ 10 ਕਰੋੜ ਸ਼ਰਧਾਲੂ ਕਰਨਗੇ ‘ਅੰਮ੍ਰਿਤ ਇਸ਼ਨਾਨ’
NEXT STORY