ਸਾਗਰ ਟਾਪੂ- ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਇਕ ਵਾਰ ਫਿਰ ਵਿਸ਼ੇਸ਼ ਤੀਬਰ ਸੋਧ ( ਐੱਸਆਈਆਰ) ਨੂੰ ਲੈ ਕੇ ਚੋਣ ਕਮਿਸ਼ਨ 'ਤੇ ਵਰ੍ਹਦਿਆਂ ਕਿਹਾ ਹੈ ਕਿ ਉਹ ਸੂਬੇ ’ਚ ਐੱਸਆਈਆਰ ਦੌਰਾਨ ‘ਗੈਰ ਮਨੁੱਖੀ’ ਵਤੀਰੇ ਵਿਰੁੱਧ ਅਦਾਲਤ ’ਚ ਜਾਵੇਗੀ। ਦੱਖਣੀ 24 ਪਰਗਨਾ ਜ਼ਿਲੇ ਦੇ ਸਾਗਰ ਟਾਪੂ ’ਚ ਇਕ ਜਨਤਕ ਮੀਟਿੰਗ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਦੋਸ਼ ਲਾਇਆ ਕਿ ਇਸ ਪ੍ਰਕਿਰਿਆ ਨਾਲ ਜੁੜੇ ਡਰ, ਪਰੇਸ਼ਾਨੀ ਤੇ ਪ੍ਰਸ਼ਾਸਨਿਕ ਮਨਮਰਜ਼ੀ ਕਾਰਨ ਕਈ ਵਿਅਕਤੀਆਂ ਦੀ ਮੌਤ ਹੋ ਗਈ ਹੈ ਤੇ ਕਈ ਹੋਰਨਾਂ ਨੂੰ ਹਸਪਤਾਲ ਦਾਖਲ ਹੋਣਾ ਪਿਆ ਹੈ।
ਉਨ੍ਹਾਂ ਕਿਹਾ ਕਿ ਅਸੀਂ ਐੱਸਆਈਆਰ ਕਾਰਨ ਹੋਏ ਗੈਰ ਮਨੁੱਖੀ ਵਤੀਰੇ ਤੇ ਵੱਡੀ ਗਿਣਤੀ ’ਚ ਹੋਈਆਂ ਮੌਤਾਂ ਵਿਰੁੱਧ ਮੰਗਲਵਾਰ ਅਦਾਲਤ ’ਚ ਪਟੀਸ਼ਨ ਦਾਇਰ ਕਰਾਂਗੇ। ਜੇ ਇਜਾਜ਼ਤ ਦਿੱਤੀ ਗਈ ਤਾਂ ਮੈਂ ਸੁਪਰੀਮ ਕੋਰਟ ’ਚ ਵੀ ਪਟੀਸ਼ਨ ਦਾਇਰ ਕਰਾਂਗੀ। ਇਕ ਆਮ ਨਾਗਰਿਕ ਵਜੋਂ ਇਸ ਗੈਰ ਮਨੁੱਖੀ ਪ੍ਰਕਿਰਿਆ ਵਿਰੁੱਧ ਆਪਣੀ ਆਵਾਜ਼ ਬੁਲੰਦ ਕਰਾਂਗੀ। ਮੈਂ ਇਕ ਵਕੀਲ ਵੀ ਹਾਂ। ਬੈਨਰਜੀ ਨੇ ਇਹ ਸਪੱਸ਼ਟ ਨਹੀਂ ਕੀਤਾ ਕਿ ਇਹ ਪਟੀਸ਼ਨ ਸੂਬਾ ਸਰਕਾਰ ਜਾਂ ਤ੍ਰਿਣਮੂਲ ਕਾਂਗਰਸ ’ਚੋਂ ਕਿਸ ਵੱਲੋਂ ਦਾਇਰ ਕੀਤੀ ਜਾਵੇਗੀ। ਉਨ੍ਹਾਂ ਦੋਸ਼ ਲਾਇਆ ਕਿ ਵੋਟਰ ਸੂਚੀ ’ਚੋਂ ਨਾਂ ਬਿਨਾਂ ਕਿਸੇ ਜਾਇਜ਼ ਕਾਰਨਾਂ ਦੇ ਮਨਮਜ਼ੀ ਵਾਲੇ ਢੰਗ ਨਾਲ ਹਟਾਏ ਜਾ ਰਹੇ ਹਨ। ਇਸ ਨਾਲ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਇਕ ਆਮ ਪ੍ਰਸ਼ਾਸਕੀ ਪ੍ਰਕਿਰਿਆ ਡਰਾਉਣ ਵਾਲੀ ਕਾਰਵਾਈ ’ਚ ਬਦਲ ਗਈ ਹੈ।
ਉਨ੍ਹਾਂ ਦਾਅਵਾ ਕੀਤਾ ਕਿ ਗੰਭੀਰ ਬੀਮਾਰੀ ਵਾਲੇ ਲੋਕਾਂ ਅਤੇ ਬਜ਼ੁਰਗ ਨਾਗਰਿਕਾਂ ਨੂੰ ਜਾਇਜ਼ ਵੋਟਰ ਸਾਬਤ ਕਰਨ ਲਈ ਲੰਬੀਆਂ ਕਤਾਰਾਂ ਵਿਚ ਖੜ੍ਹੇ ਹੋਣ ਲਈ ਮਜਬੂਰ ਕੀਤਾ ਜਾ ਰਿਹਾ ਹੈ। ਉਨ੍ਹਾਂ ਇਹ ਵੀ ਪੁੱਛਿਆ ਕਿ ਕੀ ਦੇਸ਼ ’ਚ ਬੰਗਾਲੀ ਬੋਲਣਾ ਅਪਰਾਧ ਬਣ ਗਿਆ ਹੈ? ਮੁੱਖ ਮੰਤਰੀ ਨੇ ਦੋਸ਼ ਲਾਇਆ ਕਿ ਭਾਜਪਾ ਚੋਣਾਂ ਤੋਂ ਪਹਿਲਾਂ ਲੋਕਾਂ ਨੂੰ ਭਰਮਾਉਂਦੀ ਹੈ ਤੇ ਫਿਰ ਜਿੱਤਣ ਤੋਂ ਬਾਅਦ ਦਮਨਕਾਰੀ ਕਾਰਵਾਈ ਕਰਦੀ ਹੈ। ਭਾਜਪਾ ਚੋਣਾਂ ਤੋਂ ਪਹਿਲਾਂ 10,000 ਰੁਪਏ ਦਿੰਦੀ ਹੈ । ਬਾਅਦ ’ਚ ਬੁਲਡੋਜ਼ਰ ਚਲਾਉਂਦੀ ਹੈ।
ਸਾਗਰ ਟਾਪੂ ਨੂੰ ਜੋੜਨ ਵਾਲੇ ‘ਗੰਗਾਸਾਗਰ ਸੇਤੂ’ ਦਾ ਨੀਂਹ ਪੱਥਰ ਰੱਖਿਆ
ਮਮਤਾ ਬੈਨਰਜੀ ਨੇ ਸਾਲਾਨਾ ਗੰਗਾਸਾਗਰ ਮੇਲੇ ਵਾਲੀ ਥਾਂ ਸਾਗਰ ਟਾਪੂ ਨੂੰ ਜੋੜਨ ਲਈ ਮੁਰੀਗੰਗਾ ਨਦੀ ’ਤੇ ਲੱਗਭਗ ਪੰਜ ਕਿਲੋਮੀਟਰ ਲੰਬੇ ਪੁਲ ਦਾ ਨੀਂਹ ਪੱਥਰ ਰੱਖਿਆ। ‘ਗੰਗਾਸਾਗਰ ਸੇਤੂ’ ਨਾਮੀ ਇਸ ਪੁਲ ਨੂੰ ਬਣਾਉਣ ’ਤੇ 1,670 ਕਰੋੜ ਰੁਪਏ ਦੀ ਲਾਗਤ ਆਵੇਗੀ। ਹੁਗਲੀ ਨਦੀ ਤੇ ਬੰਗਾਲ ਦੀ ਖਾੜੀ ਦੇ ਸੰਗਮ ’ਤੇ ਸਥਿਤ ਇਹ ਹਰ ਮੌਸਮ ’ਚ ਸੜਕ ਸੰਪਰਕ ਪ੍ਰਦਾਨ ਕਰੇਗਾ। ਦੱਖਣੀ 24 ਪਰਗਨਾ ਜ਼ਿਲੇ ’ਚ ਸਥਿਤ ਸਾਗਰ ਟਾਪੂ ’ਤੇ ਹਰ ਸਾਲ ਪੂਰੇ ਦੇਸ਼ ਤੋਂ ਲੱਖਾਂ ਸ਼ਰਧਾਲੂ ਸੰਗਮ ’ਚ ਇਸ਼ਨਾਨ ਕਰਨ ਤੇ 14 ਜਨਵਰੀ ਨੂੰ ਮਕਰ ਸੰਕ੍ਰਾਂਤੀ ਦੇ ਮੌਕੇ ’ਤੇ ਕਪਿਲ ਮੁਨੀ ਮੰਦਰ ’ਚ ਪੂਜਾ ਕਰਨ ਲਈ ਆਉਂਦੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਵੱਡੀ ਖ਼ਬਰ: ਪਠਾਨਕੋਟ 'ਚ ISI ਦਾ 15 ਸਾਲਾ ਜਾਸੂਸ ਗ੍ਰਿਫ਼ਤਾਰ
NEXT STORY