ਨਵੀਂ ਦਿੱਲੀ (ਏਜੰਸੀ)- ਚੋਣ ਕਮਿਸ਼ਨ ਨੇ ਕਾਂਗਰਸ ਨੇਤਾ ਜੈਰਾਮ ਰਮੇਸ਼ ਦੀ ਇਲੈਕਟ੍ਰਾਨਿਕ ਵੋਟਿੰਗ ਮਸ਼ੀਨ (ਈ. ਵੀ. ਐੱਮ.) ਅਤੇ ਵੀ. ਵੀ. ਪੈਟ ਨੂੰ ਲੈ ਕੇ ਕਮਿਸ਼ਨ ਨਾਲ ਚਰਚਾ ਕਰਨ ਸਬੰਧੀ ਅਪੀਲ ਨੂੰ ਇਹ ਕਹਿੰਦੇ ਹੋਏ ਰੱਦ ਕਰ ਦਿੱਤਾ ਹੈ ਕਿ ਕਮਿਸ਼ਨ ਨੂੰ ਈ. ਵੀ. ਐੱਮ. ਦੀ ਵਰਤੋਂ ’ਤੇ ਪੂਰਾ ਭਰੋਸਾ ਹੈ, ਇਸ ਲਈ ਇਸ ਬਾਰੇ ਕਿਸੇ ਚਰਚਾ ਦੀ ਲੋੜ ਨਹੀਂ ਹੈ।
ਇਹ ਵੀ ਪੜ੍ਹੋ : ਠੰਡ ਕਾਰਨ ਸਕੂਲਾਂ 'ਚ ਮੁੜ ਛੁੱਟੀਆਂ ਦਾ ਐਲਾਨ, ਇਸ ਤਾਰੀਖ਼ ਤੱਕ ਰਹਿਣਗੇ ਬੰਦ
ਕਮਿਸ਼ਨ ਨੇ ਕਿਹਾ ਹੈ ਕਿ ਈ. ਵੀ. ਐੱਮਜ਼ ਨੂੰ ਲੈ ਕੇ ਜੋ ਵੀ ਜਾਣਕਾਰੀ ਜਨਤਾ ਵਿਚ ਹੈ, ਈ. ਵੀ. ਐੱਮ. ਨਾਲ ਸਬੰਧਤ ਪੂਰੀ ਜਾਣਕਾਰੀ ਸਵਾਲਾਂ ਅਤੇ ਉਨ੍ਹਾਂ ਦੇ ਜਵਾਬਾਂ ਦੇ ਨਾਲ ਵਿਸਥਾਰ ’ਚ ਦਿੱਤੀ ਗਈ ਹੈ। ਇਨ੍ਹਾਂ ਸਵਾਲਾਂ ਅਤੇ ਉਨ੍ਹਾਂ ਦੇ ਜਵਾਬ ’ਚ ਈ. ਵੀ. ਐੱਮ. ਨਾਲ ਜੁੜੇ ਸਾਰੇ ਖਦਸ਼ਿਆਂ ਦਾ ਹੱਲ ਹੈ। ਈ. ਵੀ. ਐੱਮ. ਰਾਹੀਂ ਵੋਟਿੰਗ ਤੋਂ ਬਾਅਦ ਵੀ. ਵੀ. ਪੈਟ ਦੀ ਵਿਵਸਥਾ ’ਤੇ ਕਮਿਸ਼ਨ ਨੇ ਕਿਹਾ ਕਿ ਈ. ਵੀ. ਐੱਮ. ਰਾਹੀਂ ਵੋਟ ਪਾਉਣ ਦੀ ਵਿਵਸਥਾ ਕਾਂਗਰਸ ਸਰਕਾਰ ਦੇ ਸ਼ਾਸਨ ਦੌਰਾਨ 2013 ’ਚ ਸ਼ੁਰੂ ਕੀਤੀ ਗਈ ਸੀ। ਕਮਿਸ਼ਨ ਨੇ ਇਹ ਵੀ ਕਿਹਾ ਕਿ ਈ. ਵੀ. ਐੱਮ. ਅਤੇ ਵੀ. ਵੀ. ਪੀ. ਏ. ਟੀ. ਬਾਰੇ ਵਿਆਪਕ ਜਾਣਕਾਰੀ ਪਹਿਲਾਂ ਵੀ ਦਿੱਤੀ ਜਾ ਚੁੱਕੀ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸੰਸਦ ਦੀ ਸੁਰੱਖਿਆ ’ਚ ਸੰਨ੍ਹ ਦਾ ਮਾਮਲਾ : 5 ਮੁਲਜ਼ਮਾਂ ਨੇ ‘ਪੋਲੀਗ੍ਰਾਫ਼’ ਟੈਸਟ ਲਈ ਦਿੱਤੀ ਸਹਿਮਤੀ
NEXT STORY