ਨਵੀਂ ਦਿੱਲੀ- ਦੇਸ਼ ਜਦੋਂ 1947 'ਚ ਆਜ਼ਾਦ ਹੋਇਆ ਤਾਂ ਦੇਸ਼ ਦੇ ਸਾਹਮਣੇ ਕਈ ਚੁਣੌਤੀਆਂ ਸਨ। ਸਭ ਤੋਂ ਪਹਿਲੀ ਚਣੌਤੀ ਦੇਸ਼ ਨੂੰ ਇਕਜੁੱਟ ਕਰਨ ਅਤੇ ਦੇਸ਼ ਵਾਸੀਆਂ ਨੂੰ ਪੇਟ ਭਰ ਕੇ ਖਾਣ ਖਾਣ ਲਈ ਦੇਣ ਦੀ ਸੀ ਅਤੇ ਖਾਣੇ ਲਈ ਖੇਤੀ ਦੇ ਵਿਕਾਸ ਲਈ ਜ਼ਰੂਰਤ ਸੀ ਸਿੰਚਾਈ ਦੇ ਪਾਣੀ ਦੀ। ਇਸ ਸਮੱਸਿਆ ਦਾ ਹੱਲ ਭਾਖੜਾ 'ਤੇ ਬੰਨ੍ਹ ਬਣਾ ਕੇ ਕੱਢਿਆ ਗਿਆ। ਇਹ ਆਜ਼ਾਦ ਭਾਰਤ ਦਾ ਪਹਿਲਾ ਵੱਡਾ ਫੈਸਲਾ ਸੀ, ਜਿਸ ਨੇ ਦੇਸ਼ ਦੀ ਖੇਤੀ ਦੀ ਤਸਵੀਰ ਬਦਲ ਦਿੱਤੀ। ਹਾਲਾਂਕਿ ਜੋ ਭਾਖੜਾ ਬੰਨ੍ਹ ਅਸੀਂ ਅੱਜ ਦੇਖ ਰਹੇ ਹਾਂ ਉਸ ਦੀ ਕਲਪਨਾ 1908 'ਚ ਹੀ ਹੋ ਗਈ ਸੀ ਅਤੇ 1919 'ਚ ਇਸ 'ਤੇ ਪ੍ਰਾਜੈਕਟ ਰਿਪੋਰਟ ਵੀ ਬਣ ਗਈ ਸੀ ਪਰ ਇਸ ਦਾ ਨਿਰਮਾਣ ਕੰਮ ਸ਼ੁਰੂ ਹੋਇਆ ਸੰਨ 1954 'ਚ।
ਤੱਤਕਾਲੀ ਪ੍ਰਧਾਨ ਮੰਤਰੀ ਪੰ. ਜਵਾਹਰ ਲਾਲ ਨਹਿਰੂ ਨੇ ਇਸ ਦਾ ਉਦਘਾਟਨ ਕੀਤਾ। ਨਿਰਮਾਣ ਕਾਰਜ ਸ਼ੁਰੂ ਕਰਨ ਤੋਂ ਪਹਿਲਾਂ ਨੰਗਲ ਤੱਕ ਆਵਾਜਾਈ ਅਤੇ ਸਾਮਾਨ ਲਿਜਾਣ ਲਈ ਰਸਤਾ ਵਿਕਸਿਤ ਕੀਤਾ ਗਿਆ ਕਿਉਂਕਿ ਆਜ਼ਾਦੀ ਦੇ ਸਮੇਂ ਰੇਲ ਮਾਰਗ ਰਾਹੀਂ ਰੋਪੜ ਹੀ ਜੁੜਿਆ ਹੋਇਆ ਸੀ, ਜੋ ਨੰਗਲ ਤੋਂ 60 ਕਿਲੋ ਮੀਟਰ ਦੂਰ ਹੈ। ਆਜ਼ਾਦੀ ਤੋਂ ਬਾਅਦ ਨੰਗਲ ਦਾ ਰੋਪੜ ਨਾਲ ਸੰਪਰਕ ਬਣਾਇਆ ਗਿਆ ਅਤੇ 1951 'ਚ ਇਥੇ 50 ਬੈੱਡ ਦਾ ਹਸਪਤਾਲ ਵੀ ਬਣਵਾਇਆ ਗਿਆ। ਹਾਲਾਂਕਿ ਨਿਰਮਾਣ ਗਤੀਵਿਧੀ ਅਪ੍ਰੈਲ 1952 'ਚ ਅਮਰੀਕਾ ਦੇ ਇੰਜੀਨੀਅਰ ਹਾਰਵੇ ਸਲੋਕਮ ਦੀ ਅਗਵਾਈ 'ਚ ਸ਼ੁਰੂ ਹੋ ਗਈ ਸੀ, ਜਵਾਹਰ ਲਾਲ ਨਹਿਰੂ ਇਸ ਬੰਨ੍ਹ ਨੂੰ ਲੈ ਕੇ ਇੰਨੇ ਉਤਸ਼ਾਹਿਤ ਸਨ ਕਿ ਉਨ੍ਹਾਂ ਨੇ ਡੈਮ ਦੇ ਨਿਰਮਾਣ ਦੌਰਾਨ 10 ਵਾਰ ਨਿਰਮਾਣ ਕਾਰਜ ਦਾ ਜਾਇਜ਼ਾ ਲਿਆ ਅਤੇ ਸਮੇਂ-ਸਮੇਂ 'ਤੇ ਬੰਨ੍ਹ ਦਾ ਨਿਰਮਾਣ ਕਰ ਰਹੇ ਇੰਜੀਨੀਅਰਾਂ ਅਤੇ ਵਰਕਰਾਂ ਦਾ ਉਤਸ਼ਾਹ ਵਧਾਉਂਦੇ ਰਹੇ।
ਇਹ ਬੰਨ੍ਹ 22 ਅਕਤੂਬਰ 1963 ਨੂੰ ਰਾਸ਼ਟਰ ਨੂੰ ਸਮਰਪਿਤ ਕੀਤਾ ਗਿਆ। ਇਸ ਬੰਨ੍ਹ ਰਾਹੀਂ ਹੀ ਬਿਜਲੀ ਨਿਰਮਾਣ ਦੇ ਇਲਾਵਾ ਨੰਗਲ ਹਾਈਡਲ ਚੈਨਲ, ਭਾਖੜਾ ਨਹਿਰ, ਬਿਸਤ ਦੁਆਬ ਨਹਿਰ ਦੀ ਉਸਾਰੀ ਹੋਈ। ਜਿਸ ਦੇ ਰਾਹੀਂ ਪੰਜਾਬ, ਹਰਿਆਣਾ ਅਤੇ ਰਾਜਸਥਾਨ ਦੇ ਕਿਸਾਨਾਂ ਨੂੰ ਪਾਣੀ ਦੀ ਸਪਲਾਈ ਯਕੀਨੀ ਬਣਾਈ ਗਈ। ਇਸ ਦੇ ਨਾਲ ਹੀ ਬਿਜਲੀ ਨਿਰਮਾਣ ਦਾ ਕੰਮ ਇਸ ਬੰਨ੍ਹ ਰਾਹੀਂ ਹੀ ਸ਼ੁਰੂ ਕੀਤਾ ਗਿਆ।
J&K: ਸ਼੍ਰੀਨਗਰ ਰਾਜਮਾਰਗ 'ਤੇ ਆਮ ਜਨਤਾ ਲਈ ਹਰ ਹਫਤੇ 2 ਦਿਨ ਹੋਵੇਗੀ ਆਵਾਜਾਈ ਬੰਦ
NEXT STORY