ਨਵੀਂ ਦਿੱਲੀ : ਦਿੱਲੀ ਵਿਚ ਵੱਧਦੇ ਪ੍ਰਦੂਸ਼ਣ ਨਾਲ ਨਜਿੱਠਣ ਲਈ ਊਰਜਾ ਦੇ ਬਦਲਵੇਂ ਸਰੋਤਾਂ ਵੱਲ ਧਿਆਨ ਦੇਣਾ ਜ਼ਰੂਰੀ ਹੈ ਤਾਂ ਜੋ ਬਾਲਣ ਦੀ ਖਪਤ ਨੂੰ ਘੱਟ ਕੀਤਾ ਜਾ ਸਕੇ। ਰਾਜਧਾਨੀ ਦਿੱਲੀ ਇਸ ਸਮੇਂ ਹਵਾ ਪ੍ਰਦੂਸ਼ਣ ਦੀਆਂ ਚੁਣੌਤੀਆਂ ਦਾ ਸਾਹਮਣਾ ਕਰ ਰਹੀ ਹੈ ਅਤੇ ਇਸੇ ਦੌਰਾਨ ਦਿੱਲੀ ਦੀ ਮੁੱਖ ਮੰਤਰੀ ਆਤਿਸ਼ੀ ਨੇ ਰਾਜਧਾਨੀ 'ਚ ਸੋਲਰ ਨੀਤੀ ਤਹਿਤ ਇਕ ਨਵਾਂ ਸੋਲਰ ਪੋਰਟਲ ਲਾਂਚ ਕੀਤਾ ਹੈ, ਜਿਸ ਦੀ ਮਦਦ ਨਾਲ ਦਿੱਲੀ ਵਾਸੀ ਆਪਣੇ ਘਰਾਂ ਦੀਆਂ ਛੱਤਾਂ 'ਤੇ ਸੋਲਰ ਪੈਨਲ ਲਗਾ ਸਕਦੇ ਹਨ।
ਪੋਰਟਲ 'ਤੇ ਮਿਲੇਗੀ ਹਰ ਜਾਣਕਾਰੀ
ਮੁੱਖ ਮੰਤਰੀ ਆਤਿਸ਼ੀ ਨੇ ਐਕਸ 'ਤੇ ਇਕ ਪੋਸਟ ਵਿਚ ਕਿਹਾ ਕਿ ਇਹ ਪੋਰਟਲ ਦਿੱਲੀ ਦੇ ਉਨ੍ਹਾਂ ਸਾਰੇ ਲੋਕਾਂ ਲਈ ਸਿੰਗਲ ਵਿੰਡੋ ਹੱਲ ਵਜੋਂ ਕੰਮ ਕਰੇਗਾ ਜੋ ਆਪਣੇ ਘਰਾਂ ਦੀਆਂ ਛੱਤਾਂ 'ਤੇ ਸੋਲਰ ਪੈਨਲ ਲਗਾਉਣਾ ਚਾਹੁੰਦੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਇਸ ਪੋਰਟਲ ਰਾਹੀਂ ਲੋਕ ਦਿੱਲੀ ਸੋਲਰ ਪਾਲਿਸੀ, ਸੋਲਰ ਪੈਨਲ ਲਗਾਉਣ ਵਾਲੇ ਵਿਕਰੇਤਾਵਾਂ, ਸਰਕਾਰ ਤੋਂ ਪ੍ਰਾਪਤ ਸਬਸਿਡੀਆਂ ਅਤੇ ਪੈਨਲ ਲਗਾਉਣ ਦੀ ਲਾਗਤ ਬਾਰੇ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ।

ਸੀਐੱਮ ਆਤਿਸ਼ੀ ਨੇ ਕਿਹਾ ਕਿ ਇਸ ਪੋਰਟਲ ਰਾਹੀਂ ਲੋਕ ਘਰ ਬੈਠੇ ਹੀ ਸੋਲਰ ਪੈਨਲ ਲਗਾ ਸਕਣਗੇ। ਇਸ ਦੇ ਨਾਲ ਹੀ ਲੋਕ ਪੋਰਟਲ ਰਾਹੀਂ ਸਬਸਿਡੀ ਅਤੇ ਨੈੱਟ ਮੀਟਰਿੰਗ ਲਈ ਵੀ ਅਪਲਾਈ ਕਰ ਸਕਣਗੇ। ਉਨ੍ਹਾਂ ਦਿੱਲੀ ਦੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਸੋਲਰ ਪੋਰਟਲ http://solar.delhi.gov.in 'ਤੇ ਜਾ ਕੇ ਇਸ ਨੀਤੀ ਦਾ ਲਾਭ ਉਠਾਉਣ ਅਤੇ ਦਿੱਲੀ ਨੂੰ ਗ੍ਰੀਨ ਐਨਰਜੀ ਦੇ ਖੇਤਰ ਵਿਚ ਆਤਮ ਨਿਰਭਰ ਬਣਾਉਣ।
ਇਹ ਵੀ ਪੜ੍ਹੋ : ਬੁੱਢੇ ਨਾਲੇ ਦਾ ਪ੍ਰਦੂਸ਼ਣ ਘਟਾਉਣ ਲਈ ਗਰਾਊਂਡ ਜ਼ੀਰੋ 'ਤੇ ਪੁੱਜੀ ਕੇਂਦਰ ਵੱਲੋਂ ਭੇਜੀ ਟੀਮ
ਕੇਜਰੀਵਾਲ ਨੇ ਗਿਣਾਏ ਫ਼ਾਇਦੇ
ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਵੀ ਸੂਰਜੀ ਊਰਜਾ ਦੀ ਵਰਤੋਂ ਅਤੇ ਇਸ ਦੇ ਲਾਭਾਂ ਨੂੰ ਉਤਸ਼ਾਹਿਤ ਕਰਨ ਦੀ ਗੱਲ ਕੀਤੀ ਹੈ। ਉਨ੍ਹਾਂ ਐਕਸ 'ਤੇ ਇਕ ਪੋਸਟ ਕੀਤੀ, ਜਿਸ ਵਿਚ ਉਨ੍ਹਾਂ ਪੋਰਟਲ ਦੇ ਬਾਰੇ ਵਿਚ ਜਾਣਕਾਰੀ ਦਿੱਤੀ ਅਤੇ ਕਿਹਾ ਕਿ ਸੋਲਰ ਲਗਵਾਉਣ ਨਾਲ ਨਾ ਸਿਰਫ ਤੁਹਾਡਾ ਬਿਜਲੀ ਦਾ ਬਿੱਲ ਜ਼ੀਰੋ ਹੋ ਜਾਵੇਗਾ, ਸਗੋਂ ਤੁਸੀਂ ਹਰ ਮਹੀਨੇ 700-900 ਰੁਪਏ ਵੀ ਕਮਾ ਸਕਦੇ ਹੋ। ਨਾਲ ਹੀ ਉਨ੍ਹਾਂ ਨੇ ਦਿੱਲੀ ਦੇ ਲੋਕਾਂ ਨੂੰ ਇਸ ਕਦਮ ਲਈ ਵਧਾਈ ਦਿੱਤੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਬੋਰਵੈੱਲ 'ਚ ਡਿੱਗਿਆ 4 ਸਾਲਾ ਮਾਸੂਮ, ਹਾਰਿਆ ਜ਼ਿੰਦਗੀ ਦੀ ਜੰਗ
NEXT STORY