ਨੈਸ਼ਨਲ ਡੈਸਕ- ਬਿਜਲੀ ਖਪਤਕਾਰਾਂ ਲਈ ਵੱਡੀ ਖੁਸ਼ਖਬਰੀ ਹੈ। ਪ੍ਰਧਾਨ ਮੰਤਰੀ ਸੂਰਿਆ ਘਰ ਯੋਜਨਾ ਤਹਿਤ ਹੁਣ ਸੌਰ ਊਰਜਾ ਕੁਨੈਕਸ਼ਨ ਲਗਾਉਣ ਦੀ ਇਕ ਮਹੱਤਵਪੂਰਨ ਪਹਿਲ ਸ਼ੁਰੂ ਕੀਤੀ ਜਾ ਰਹੀ ਹੈ। ਇਸ ਯੋਜਨਾ ਤਹਿਤ ਕੁੱਲ 27 ਹਜ਼ਾਰ ਸੌਰ ਊਰਜਾ ਕੁਨੈਕਸ਼ਨ ਲਗਾਏ ਜਾਣਗੇ, ਜਿਸ ਨਾਲ ਖਪਤਕਾਰ ਮੁਫ਼ਤ ਬਿਜਲੀ ਪ੍ਰਾਪਤ ਕਰ ਸਕਣਗੇ। ਇਹ ਐਲਾਨ ਹਰਿਆਣਾ ਸਰਕਾਰ ਵਲੋਂ ਕੀਤਾ ਗਿਆ ਹੈ। ਹਰਿਆਣਾ ਦੇ ਫਰੀਦਾਬਾਦ ਅਤੇ ਪਲਵਲ ਇਨ੍ਹਾਂ ਦੋਵਾਂ ਜ਼ਿਲ੍ਹਿਆਂ 'ਚ ਇਹ ਪਹਿਲ ਸ਼ੁਰੂ ਕੀਤੀ ਜਾਵੇਗੀ।
ਇਹ ਵੀ ਪੜ੍ਹੋ- ਹੁਣ ਇਸ ਜ਼ਰੂਰੀ ਦਸਤਾਵੇਜ਼ ਤੋਂ ਬਿਨਾਂ ਨਹੀਂ ਬਣੇਗਾ ਪਾਸਪੋਰਟ
ਕੀ ਹੈ ਪ੍ਰਧਾਨ ਮੰਤਰੀ ਸੂਰਿਆ ਘਰ ਯੋਜਨਾ?
ਪ੍ਰਧਾਨ ਮੰਤਰੀ ਸੂਰਿਆ ਘਰ ਯੋਜਨਾ ਕੇਂਦਰ ਸਰਕਾਰ ਦੀ ਇਕ ਮਹੱਤਵਪੂਰਨ ਯੋਜਨਾ ਹੈ, ਜਿਸ ਦਾ ਉਦੇਸ਼ ਦੇਸ਼ ਭਰ 'ਚ ਸੂਰਜੀ ਊਰਜਾ ਨੂੰ ਉਤਸ਼ਾਹਿਤ ਕਰਨਾ ਹੈ। ਇਸ ਯੋਜਨਾ ਤਹਿਤ ਘਰਾਂ ਦੀਆਂ ਛੱਤਾਂ 'ਤੇ ਸੋਲਰ ਪੈਨਲ ਲਗਾਏ ਜਾਂਦੇ ਹਨ, ਜੋ ਬਿਜਲੀ ਪੈਦਾ ਕਰਦੇ ਹਨ। ਇਸ ਨਾਲ ਨਾ ਸਿਰਫ ਬਿਜਲੀ ਦਾ ਬਿੱਲ ਘੱਟ ਆਵੇਗਾ ਸਗੋਂ ਵਾਤਾਵਰਣ ਨੂੰ ਵੀ ਫਾਇਦਾ ਹੁੰਦਾ ਹੈ।
ਇਹ ਵੀ ਪੜ੍ਹੋ- CM ਦੀ ਸੁਰੱਖਿਆ 'ਚ ਵੱਡੀ ਕੁਤਾਹੀ, ਪੁਲਸ ਨਾਲ ਉਲਝਿਆ ਸ਼ਖ਼ਸ
ਕਿੰਨੀ ਸਬਸਿਡੀ ਮਿਲੇਗੀ?
ਇਸ ਯੋਜਨਾ ਤਹਿਤ 3 ਕਿਲੋਵਾਟ ਤੱਕ ਦੇ ਸੌਰ ਊਰਜਾ ਕੁਨੈਕਸ਼ਨਾਂ 'ਤੇ 78 ਹਜ਼ਾਰ ਰੁਪਏ ਦੀ ਸਬਸਿਡੀ ਦਿੱਤੀ ਜਾਵੇਗੀ। ਇਹ ਸਬਸਿਡੀ ਯੋਜਨਾ ਨੂੰ ਹੋਰ ਵੀ ਕਿਫਾਇਤੀ ਅਤੇ ਪਹੁੰਚਯੋਗ ਬਣਾਵੇਗੀ, ਜਿਸ ਨਾਲ ਵੱਧ ਤੋਂ ਵੱਧ ਲੋਕ ਇਸ ਦਾ ਲਾਭ ਲੈ ਸਕਣਗੇ।
ਫਰੀਦਾਬਾਦ ਅਤੇ ਪਲਵਲ 'ਚ ਕਿੰਨੇ ਕੁਨੈਕਸ਼ਨ ਹਨ?
ਵੱਖ-ਵੱਖ ਵਿੱਤੀ ਸਾਲਾਂ 'ਚ ਫਰੀਦਾਬਾਦ ਵਿਚ ਕੁੱਲ 19,435 ਸੌਰ ਊਰਜਾ ਕੁਨੈਕਸ਼ਨ ਲਗਾਏ ਜਾਣਗੇ, ਜਦੋਂ ਕਿ ਪਲਵਲ 'ਚ 7,625 ਕੁਨੈਕਸ਼ਨ ਦਿੱਤੇ ਜਾਣਗੇ। ਇਸ ਯੋਜਨਾ ਨੂੰ ਆਉਣ ਵਾਲੇ ਵਿੱਤੀ ਸਾਲਾਂ 'ਚ ਵਿਆਪਕ ਰੂਪ ਨਾਲ ਲਾਗੂ ਕੀਤਾ ਜਾਵੇਗਾ। ਇਸ ਨਾਲ ਬਿਜਲੀ ਬਿੱਲ ਵਿਚ ਬੱਚਤ ਹੋਵੇਗੀ। 3 ਕਿਲੋਵਾਟ ਦੇ ਸੌਰ ਊਰਜਾ ਕੁਨੈਕਸ਼ਨ ਨਾਲ ਖਪਤਕਾਰਾਂ ਨੂੰ ਹਰ ਮਹੀਨੇ 450 ਯੂਨਿਟ ਬਿਜਲੀ ਮਿਲੇਗੀ, ਜਿਸ ਨਾਲ ਉਨ੍ਹਾਂ ਦੇ ਬਿਜਲੀ ਬਿੱਲ ਵਿਚ ਭਾਰੀ ਕਮੀ ਆਵੇਗੀ।
ਇਹ ਵੀ ਪੜ੍ਹੋ- ਇਨ੍ਹਾਂ ਸੂਬਿਆਂ 'ਚ ਮੀਂਹ ਅਤੇ ਗੜੇਮਾਰੀ ਦਾ ਅਲਰਟ, ਜਾਣੋ ਮੌਸਮ ਦਾ ਤਾਜ਼ਾ ਅਪਡੇਟ
ਕਿੰਨੀ ਆਵੇਗੀ ਲਾਗਤ?
ਸੌਰ ਊਰਜਾ ਕੁਨੈਕਸ਼ਨ ਲਗਵਾਉਣ ਵਿਚ ਲੱਗਭਗ 1 ਲੱਖ 60 ਹਜ਼ਾਰ ਰੁਪਏ ਦੀ ਲਾਗਤ ਆਉਂਦੀ ਹੈ। ਹਾਲਾਂਕਿ ਸਰਕਾਰੀ ਸਬਸਿਡੀ ਮਗਰੋਂ ਖਪਤਕਾਰਾਂ ਨੂੰ ਸਿਰਫ਼ 82 ਹਜ਼ਾਰ ਰੁਪਏ ਖਰਚ ਕਰਨੇ ਹੋਣਗੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਇਨ੍ਹਾਂ ਸੂਬਿਆਂ 'ਚ ਮੀਂਹ ਅਤੇ ਗੜੇਮਾਰੀ ਦਾ ਅਲਰਟ, ਜਾਣੋ ਮੌਸਮ ਦਾ ਤਾਜ਼ਾ ਅਪਡੇਟ
NEXT STORY