ਨਵੀਂ ਦਿੱਲੀ, (ਵਾਰਤਾ)- ਕੇਂਦਰੀ ਜਾਂਚ ਬਿਊਰੋ (ਸੀ. ਬੀ. ਆਈ.) ਨੇ 9.5 ਲੱਖ ਰੁਪਏ ਦੀ ਰਿਸ਼ਵਤ ਦੇ ਮਾਮਲੇ ’ਚ ਬੈਂਗਲੁਰੂ ਸਥਿਤ ਕੇਂਦਰੀ ਬਿਜਲੀ ਖੋਜ ਸੰਸਥਾਨ (ਸੀ. ਪੀ. ਆਰ. ਆਈ.) ਦੇ ਸੰਯੁਕਤ ਨਿਰਦੇਸ਼ਕ ਸਮੇਤ 2 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ।
ਸੀ. ਬੀ. ਆਈ. ਨੇ ਵੀਰਵਾਰ ਨੂੰ ਬੈਂਗਲੁਰੂ ਸਥਿਤ ਸੀ. ਪੀ. ਆਰ. ਆਈ. ਦੇ ਸੰਯੁਕਤ ਨਿਰਦੇਸ਼ਕ ਰਾਜਾਰਾਮ ਮੋਹਨਰਾਓ ਚੇਨੂੰ ਅਤੇ ਸੁਧੀਰ ਗਰੁੱਪ ਆਫ਼ ਕੰਪਨੀਜ਼ ਦੇ ਨਿਰਦੇਸ਼ਕ ਅਤੁਲ ਖੰਨਾ ਖ਼ਿਲਾਫ਼ ਇਹ ਮਾਮਲਾ ਦਰਜ ਕੀਤਾ ਸੀ।
ਐੱਫ. ਆਈ. ਆਰ. ’ਚ ਦੋਸ਼ ਲਾਇਆ ਗਿਆ ਹੈ ਕਿ ਸੁਧੀਰ ਗਰੁੱਪ ਆਫ਼ ਕੰਪਨੀਜ਼ ਨਿੱਜੀ ਕੰਪਨੀ ਦੁਆਰਾ ਤਿਆਰ ਕੀਤੇ ਗਏ ਬਿਜਲੀ ਉਪਕਰਨਾਂ ਲਈ ਅਨੁਕੂਲ ਟੈਸਟ ਰਿਪੋਰਟ ਹਾਸਲ ਕਰਨ ਦੇ ਮਕਸਦ ਨਾਲ ਸੀ. ਪੀ. ਆਰ. ਆਈ. ਅਧਿਕਾਰੀਆਂ ਨੂੰ ਪ੍ਰਭਾਵਿਤ ਕਰਕੇ ਭ੍ਰਿਸ਼ਟ ਗਤੀਵਿਧੀਆਂ ’ਚ ਸ਼ਾਮਲ ਰਹੀ ਹੈ।
ਐਫ.ਆਈ.ਆਰ. ਦਰਜ ਹੋਣ ਤੋਂ ਬਾਅਦ, ਸੀ.ਬੀ.ਆਈ. ਨੇ ਜਾਲ ਵਿਛਾ ਕੇ ਸ਼ੁੱਕਰਵਾਰ ਨੂੰ ਬੈਂਗਲੁਰੂ ’ਚ ਸੀ.ਪੀ.ਆਰ.ਆਈ. ਦੇ ਸੰਯੁਕਤ ਨਿਰਦੇਸ਼ਕ ਅਤੇ ਇਕ ਹੋਰ ਮੁਲਜ਼ਮ ਨੂੰ ਨਿੱਜੀ ਕੰਪਨੀ ਦੇ ਕਾਰਜਕਾਰੀ ਨਾਲ 9.5 ਲੱਖ ਰੁਪਏ ਦੀ ਰਿਸ਼ਵਤ ਦੀ ਰਕਮ ਦਾ ਲੈਣ-ਦੇਣ ਕਰਦੇ ਹੋਏ ਫੜਿਆ।
ਸ਼੍ਰੀਨਗਰ ’ਚ ਮਨਫੀ 6 ਡਿਗਰੀ ਦੇ ਨਾਲ ਰਿਕਾਰਡ ਹੋਈ ਸੀਜ਼ਨ ਦੀ ਸਭ ਤੋਂ ਠੰਢੀ ਰਾਤ, ਜੰਮ ਗਏ ਜਲ ਸ੍ਰੋਤ
NEXT STORY