ਨੈਸ਼ਨਲ ਡੈਸਕ- 45 ਦਿਨਾਂ ਤੱਕ ਚੱਲਣ ਵਾਲਾ ਮਹਾਕੁੰਭ ਖ਼ਤਮ ਹੋ ਗਿਆ ਹੈ। ਇਸ ਵਿਚ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਵੀਰਵਾਰ ਨੂੰ ਮਹਾਕੁੰਭ 'ਚ ਤਾਇਨਾਤ ਪੁਲਸ ਮੁਲਾਜ਼ਮਾਂ ਨੂੰ ਵੱਡਾ ਤੋਹਫ਼ਾ ਦਿੱਤਾ ਹੈ। ਯੋਗੀ ਨੇ ਮਹਾਕੁੰਭ 'ਚ ਤਾਇਨਾਤ ਪੁਲਸ ਮੁਲਾਜ਼ਮਾਂ ਲਈ ਇਕ ਹਫ਼ਤੇ ਦੀ ਛੁੱਟੀ ਦਾ ਐਲਾਨ ਕੀਤਾ ਹੈ, ਇਸ ਦੇ ਨਾਲ 75 ਹਜ਼ਾਰ ਪੁਲਸ ਮੁਲਾਜ਼ਮਾਂ ਨੂੰ ਮਹਾਕੁੰਭ ਮੈਡਲ ਦੇਣ ਦੀ ਗੱਲ ਕਹੀ। ਇਸ ਦੇ ਨਾਲ ਹੀ ਪੁਲਸ ਮੁਲਾਜ਼ਮਾਂ ਨੂੰ 10 ਹਜ਼ਾਰ ਰੁਪਏ ਦਾ ਸਪੈਸ਼ਲ ਬੋਨਸ ਦਿੱਤਾ ਜਾਵੇਗਾ।
ਇਹ ਵੀ ਪੜ੍ਹੋ : ਸਰਕਾਰ ਦਾ ਵੱਡਾ ਫ਼ੈਸਲਾ : ਬਣੇਗਾ ਨਵਾਂ ਫੋਰਲੇਨ ਹਾਈਵੇਅ, ਇਨ੍ਹਾਂ ਪਿੰਡਾਂ ਦੀਆਂ ਜ਼ਮੀਨਾਂ ਹੋਣਗੀਆਂ ਮਹਿੰਗੀਆਂ
ਯੋਗੀ ਅਨੁਸਾਰ 8 ਤੋਂ 11 ਹਜ਼ਾਰ ਤਨਖਾਹ ਵਾਲੇ ਸਫ਼ਾਈ ਕਰਮੀਆਂ ਨੂੰ ਅਪ੍ਰੈਲ ਤੋਂ 16 ਹਜ਼ਾਰ ਰੁਪਏ ਤਨਖਾਹ ਮਿਲੇਗੀ। 10 ਹਜ਼ਾਰ ਰੁਪਏ ਕੁੰਭ ਬੋਨਸ ਮਿਲੇਗਾ। 5 ਲੱਖ ਰੁਪਏ ਦਾ ਬੀਮਾ ਵੀ ਕਰਵਾਇਆ ਜਾਵੇਗਾ। ਉੱਥੇ ਹੀ ਮਲਾਹਾਂ ਦਾ ਰਜਿਸਟਰੇਸ਼ਨ ਹੋਵੇਗਾ। ਉਨ੍ਹਾਂ ਨੂੰ ਵੀ 5 ਲੱਖ ਰੁਪਏ ਦਾ ਬੀਮਾ ਮਿਲੇਗਾ। ਗਰੀਬ ਮਲਾਹਾਂ ਨੂੰ ਕਿਸ਼ਤੀ ਖਰੀਦਣ ਲਈ ਆਰਥਿਕ ਮਦਦ ਦਿੱਤੀ ਜਾਵੇਗੀ। ਮੁੱਖ ਮੰਤਰੀ ਯੋਗੀ ਵੀਰਵਾਰ ਸਵੇਰੇ ਪ੍ਰਯਾਗਰਾਜ ਪਹੁੰਚੇ ਅਤੇ ਅਰੈਲ ਘਾਟ 'ਤੇ ਝਾੜੂ ਲਗਾਇਆ। ਇਸ ਦੇ ਨਾਲ ਹੀ ਗੰਗਾ ਪੂਜਨ ਕਰਨ ਤੋਂ ਬਾਅਦ ਸਫ਼ਾਈ ਕਰਮੀਆਂ ਤੇ ਪੁਲਸ ਮੁਲਾਜ਼ਮਾਂ ਨਾਲ ਭੋਜਨ ਵੀ ਕੀਤਾ। ਇਸ ਦੌਰਾਨ ਉਨ੍ਹਾਂ ਨੇ ਇਹ 3 ਵੱਡੇ ਐਲਾਨ ਕੀਤੇ।
ਇਹ ਵੀ ਪੜ੍ਹੋ : ਡਿਪੂ ਤੋਂ ਲਈ ਕਣਕ ਨੇ ਲੋਕ ਕਰ ਦਿੱਤੇ ਗੰਜੇ!
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਇਨ੍ਹਾਂ 4 ਸੂਬਿਆਂ 'ਚ ਮੋਹਲੇਧਾਰ ਮੀਂਹ, 40 ਕਿ.ਮੀ. ਰਫ਼ਤਾਰ ਨਾਲ ਚੱਲਣਗੀਆਂ ਤੇਜ਼ ਹਵਾਵਾਂ
NEXT STORY