ਲਖਨਊ– ਪੈਟਰੋਲ-ਡੀਜ਼ਲ ਦੀਆਂ ਕੀਮਤਾਂ ’ਚ ਹੋ ਰਹੇ ਵਾਧੇ ਨੂੰ ਲੈ ਕੇ ਕੇਂਦਰ ਅਤੇ ਉੱਤਰ ਪ੍ਰਦੇਸ਼ ਦੀ ਭਾਜਪਾ ਪਾਰਟੀ ਸਰਕਾਰਾਂ ’ਤੇ ਸਮਾਜਵਾਦੀ ਪਾਰਟੀ ਪ੍ਰਧਾਨ ਅਖਿਲੇਸ਼ ਯਾਦਵ ਨੇ ਤੰਜ਼ ਕੱਸਿਆ ਹੈ। ਉਨ੍ਹਾਂ ਨੇ ਕਿਹਾ ਕਿ 80 ਪੈਸੇ ਪ੍ਰਤੀ ਲਿਟਰ ਦੀ ਦਰ ਨਾਲ ਪੈਟਰੋਲ ਦੀਆਂ ਕੀਮਤਾਂ ’ਚ ਵਾਧੇ ਤੋਂ ਲੱਗਦਾ ਹੈ ਕਿ ਸਾਲ ਦੇ ਅਖੀਰ ਤੱਕ ਪੈਟਰੋਲ ਦੀਆਂ ਕੀਮਤਾਂ 275 ਰੁਪਏ ਪ੍ਰਤੀ ਲਿਟਰ ਪਹੁੰਚ ਜਾਵੇਗਾ।
ਯਾਦਵ ਨੇ ਟਵੀਟ ਕੀਤਾ, ‘‘ਜਨਤਾ ਆਖ ਰਹੀ ਹੈ ਕਿ 80 ਪੈਸੇ ਪ੍ਰਤੀ ਲਿਟਰ ਜਾਂ ਲੱਗਭਗ 24 ਰੁਪਏ ਮਹੀਨੇ ਦੇ ਹਿਸਾਬ ਨਾਲ ਪੈਟਰੋਲ ਦੀਆਂ ਕੀਮਤਾਂ ਇਵੇਂ ਹੀ ਵੱਧਦੀਆਂ ਰਹੀਆਂ ਤਾਂ ਅਗਲੇ ਜੋ ਚੋਣਾਂ ਨਵੰਬਰ-ਦਸੰਬਰ ’ਚ ਹੋਣਗੀਆਂ, ਇਸ ਦਰਮਿਆਨ 7 ਮਹੀਨੇ ’ਚ ਕੀਮਤਾਂ ਲੱਗਭਗ 175 ਰੁਪਏ ਵੱਧ ਜਾਣਗੀਆਂ ਮਤਲਬ ਅੱਜ ਦੇ 100 ਰੁਪਏ ਲਿਟਰ ਤੋਂ ਵਧ ਕੇ ਪੈਟਰੋਲ 275 ਰੁਪਏ ਲਿਟਰ ਹੋ ਜਾਵੇਗਾ। ਇਹ ਹੈ ਭਾਜਪਾਈ ਮਹਿੰਗਾਈ ਦਾ ਗਣਿਤ।’’
ਜ਼ਿਕਰਯੋਗ ਹੈ ਕਿ ਪਿਛਲੇ ਕੁਝ ਦਿਨਾਂ ਤੋਂ ਪੈਟਰੋਲ ਡੀਜ਼ਲ ਦੀਆਂ ਕੀਮਤਾਂ ’ਚ ਵਾਧੇ ਦਾ ਦੌਰ ਜਾਰੀ ਹੈ। ਪੈਟਰੋਲ, ਰਸੋਈ ਗੈਸ ਅਤੇ ਹੋਰ ਜ਼ਰੂਰੀ ਖੁਰਾਕ ਪਦਾਰਥਾਂ ਦੀਆਂ ਕੀਮਤਾਂ ਨੂੰ ਲੈ ਕੇ ਕਾਂਗਰਸ, ਸਪਾ ਅਤੇ ਬਸਪਾ ਲਗਾਤਾਰ ਸਰਕਾਰ ਨੂੰ ਘੇਰਨ ਦੀ ਕੋਸ਼ਿਸ਼ ਕਰ ਰਹੀਆਂ ਹਨ।
‘ਸੁਪਰੀਮ’ ਹੁਕਮਾਂ ਦੀ ਵੀ ਪਾਲਣਾ ਨਹੀਂ ਕਰਦੇ ਅਫ਼ਸਰ, ਅਪਮਾਨ ਦੇ ਹੁਣ ਤੱਕ 2 ਹਜ਼ਾਰ ਕੇਸ ਪੈਂਡਿੰਗ
NEXT STORY