ਨਵੀਂ ਦਿੱਲੀ (ਵਾਰਤਾ) : 'ਵੰਦੇ ਭਾਰਤ ਮਿਸ਼ਨ ਤਹਿਤ ਯੂਰਪ ਤੋਂ ਆਪਣੇ ਦੇਸ਼ ਪਰਤਣ ਦੇ ਇਛੁੱਕ ਭਾਰਤੀ ਹੁਣ ਸਥਾਨਕ ਦੂਤਾਵਾਸ ਜਾਂ ਹਾਈ ਕਮਿਸ਼ਨ ਦੀ ਸੂਚੀ ਵਿਚ ਨਾਮ ਆਉਣ ਦਾ ਇੰਤਜਾਰ ਕੀਤੇ ਬਿਨਾਂ ਸਿੱਧਾ ਏਅਰ ਇੰਡੀਆ ਦੀ ਵੈਬਸਾਈਟ ਤੋਂ ਟਿਕਟ ਬੁੱਕ ਕਰਾ ਸਕਣਗੇ। ਏਅਰ ਇੰਡੀਆ ਨੇ ਅੱਜ ਦੱਸਿਆ ਕਿ ਯੂਰਪ ਤੋਂ ਆਪਣੇ ਦੇਸ਼ ਪਰਤਣ ਦੇ ਇਛੁੱਕ ਭਾਰਤੀਆਂ ਲਈ ਸਿੱਧਾ ਵੈਬਸਾਈਟ ਤੋਂ ਬੁਕਿੰਗ ਦੀ ਸਹੂਲਤ 10 ਜੂਨ ਨੂੰ ਭਾਰਤੀ ਸਮੇਂ ਅਨੁਸਾਰ ਦੁਪਹਿਰ ਬਾਅਦ 1.30 ਵਜੇ ਸ਼ੁਰੂ ਹੋਵੇਗੀ।
'ਪਹਿਲਾਂ ਆਓ, ਪਹਿਲਾਂ ਪਾਓ ਦੇ ਆਧਾਰ 'ਤੇ ਯਾਤਰੀਆਂ ਨੂੰ ਸਿੱਧਾ ਵੈੱਬਸਾਈਟ ਤੋਂ ਬੁਕਿੰਗ ਕਰਾਉਣ ਦੀ ਸਹੂਲਤ ਦਿੱਤੀ ਗਈ ਹੈ। ਇਸ ਦੇ ਲਈ ਵਿਅਕਤੀ ਦਾ ਸਥਾਨਕ ਹਾਈ ਕਮਿਸ਼ਨ ਦਫ਼ਤਰ ਵਿਚ ਰਜਿਸਟਰ ਹੋਣਾ ਲਾਜ਼ਮੀ ਹੈ। ਅਮਰੀਕਾ ਅਤੇ ਕੈਨੇਡਾ ਵਿਚ ਰਹਿਣ ਵਾਲੇ ਭਾਰਤੀ ਨਾਗਰਿਕਾਂ ਲਈ ਪਹਿਲਾਂ ਹੀ ਇਹ ਸਹੂਲਤ ਸ਼ੁਰੂ ਕੀਤੀ ਜਾ ਚੁੱਕੀ ਹੈ। ਨਾਲ ਹੀ ਓਵਰਸੀਜ ਸਿਟੀਜਨ ਆਫ ਇੰਡੀਆ (ਓ.ਸੀ.ਆਈ.) ਕਾਡਰਧਾਰਕਾਂ ਲਈ ਵੀ ਇਹ ਇਹ ਸਹੂਲਤ ਦਿੱਤੀ ਗਈ ਹੈ। ਵਿਦੇਸ਼ਾਂ ਵਿਚ ਫਸੇ ਭਾਰਤੀਆਂ ਨੂੰ ਆਪਣੇ ਦੇਸ਼ ਲਿਆਉਣ ਲਈ 6 ਮਈ ਤੋਂ ਸ਼ੁਰੂ ਕੀਤੇ ਗਏ 'ਵੰਦੇ ਭਾਰਤ ਮਿਸ਼ਨ ਦੇ ਪਹਿਲੇ 2 ਪੜਾਵਾਂ ਵਿਚ ਸਿਫਰ ਓਹੀ ਲੋਕ ਟਿਕਟ ਬੁੱਕ ਕਰਾ ਸਕਦੇ ਸਨ, ਜਿਨ੍ਹਾਂ ਦੀ ਚੋਣ ਦੇਸ਼ ਵਿਚ ਸਥਿਤ ਭਾਰਤੀ ਦੂਤਾਵਾਸ ਜਾਂ ਹਾਈ ਕਮਿਸ਼ਨ ਵੱਲੋਂ ਕੀਤਾ ਜਾਂਦਾ ਸੀ। ਪ੍ਰਾਥਮਿਕਤਾ ਸੂਚੀ ਵਿਚ ਨਾਮ ਆਉਣ ਦੇ ਬਾਅਦ ਯਾਤਰੀ ਨੂੰ ਦੂਤਾਵਾਸ ਵੱਲੋਂ ਇਸ ਦੀ ਸੂਚਨਾ ਮਿਲਦੀ ਸੀ ਅਤੇ ਟਿਕਟ ਦੀ ਬੁਕਿੰਗ ਲਈ ਏਅਰਲਾਈਨਜ਼ ਉਨ੍ਹਾਂ ਨੂੰ ਸੰਪਕਰ ਕਰਦਾ ਸੀ। ਮਿਸ਼ਨ ਦਾ ਤੀਜਾ ਪੜਾਅ 10 ਜੂਨ ਤੋਂ ਸ਼ੁਰੂ ਹੋ ਰਿਹਾ ਹੈ ਜਿਸ ਤਹਿਤ ਹੌਲੀ-ਹੌਲੀ ਪ੍ਰਾਥਮਿਕਤਾ ਸੂਚੀ ਦੀ ਵਿਵਸਥਾ ਖ਼ਤਮ ਕਰਨ ਦੀ ਯੋਜਨਾ ਹੈ।
ਜੰਮੂ : ਸਰਪੰਚ ਦੀ ਨਮ ਅੱਖਾਂ ਨਾਲ ਅੰਤਿਮ ਵਿਦਾਈ, ਅੱਤਵਾਦੀਆਂ ਨੇ ਕੀਤੀ ਹੱਤਿਆ
NEXT STORY