ਗੈਜੇਟ ਡੈਸਕ : ਮੋਬਾਈਲ ਫੋਨ ਅੱਜ ਹਰ ਕਿਸੇ ਦੀ ਜ਼ਿੰਦਗੀ ਦਾ ਅਹਿਮ ਹਿੱਸਾ ਬਣ ਚੁੱਕਾ ਹੈ, ਪਰ ਹਰ ਮਹੀਨੇ ਰੀਚਾਰਜ ਕਰਵਾਉਣ ਦੀ ਟੈਨਸ਼ਨ ਆਮ ਲੋਕਾਂ ਲਈ ਵੱਡੀ ਮੁਸੀਬਤ ਬਣਦੀ ਜਾ ਰਹੀ ਹੈ। ਮਹਿੰਗੇ ਪਲਾਨ, ਘੱਟ ਵੈਲਿਡਿਟੀ ਅਤੇ ਬਾਰ-ਬਾਰ ਖਰਚਾ। ਇਹ ਸਭ ਕਾਰਨ ਲੋਕਾਂ ਦੀ ਜੇਬ ’ਤੇ ਭਾਰੀ ਪੈ ਰਹੇ ਹਨ। ਹੁਣ ਚਿੰਤਾ ਦੀ ਕੋਈ ਗੱਲ ਨਹੀਂ ਸਰਕਾਰੀ ਟੈਲੀਕਾਮ ਕੰਪਨੀ BSNL ਇਨੀਂ ਦਿਨੀਂ ਆਪਣੇ ਕਰੋੜਾਂ ਗਾਹਕਾਂ ਲਈ ਇੱਕ ਤੋਂ ਬਾਅਦ ਇੱਕ ਸ਼ਾਨਦਾਰ ਪ੍ਰੀਪੇਡ ਪਲਾਨ ਅਤੇ ਆਫਰ ਪੇਸ਼ ਕਰ ਰਹੀ ਹੈ। ਹਾਲ ਹੀ ਵਿੱਚ ₹1 ਵਿੱਚ 30 ਦਿਨਾਂ ਦੀ ਮਿਆਦ ਵਾਲਾ ਆਫਰ ਦੇਣ ਤੋਂ ਬਾਅਦ, ਹੁਣ ਕੰਪਨੀ ਦਾ ਇੱਕ ਸਾਲਾਨਾ ਰੀਚਾਰਜ ਪਲਾਨ ਸੋਸ਼ਲ ਮੀਡੀਆ 'ਤੇ ਕਾਫ਼ੀ ਚਰਚਾ ਵਿੱਚ ਹੈ।
ਕੀ ਹੈ ₹2799 ਵਾਲਾ ਇਹ ਖਾਸ ਪਲਾਨ?
BSNL ਦਾ ਇਹ ਸਾਲਾਨਾ ਪਲਾਨ ₹2799 ਦਾ ਹੈ, ਜੋ ਖਾਸ ਤੌਰ 'ਤੇ ਉਨ੍ਹਾਂ ਗਾਹਕਾਂ ਲਈ ਤਿਆਰ ਕੀਤਾ ਗਿਆ ਹੈ ਜੋ ਵਾਰ-ਵਾਰ ਰੀਚਾਰਜ ਕਰਵਾਉਣ ਦੇ ਝੰਜਟ ਤੋਂ ਬਚਣਾ ਚਾਹੁੰਦੇ ਹਨ। ਇਸ ਪਲਾਨ ਦੀਆਂ ਮੁੱਖ ਵਿਸ਼ੇਸ਼ਤਾਵਾਂ ਹੇਠ ਲਿਖੇ ਅਨੁਸਾਰ ਹਨ:
• ਮਿਆਦ: ਇਸ ਪਲਾਨ ਵਿੱਚ ਗਾਹਕਾਂ ਨੂੰ ਪੂਰੇ 365 ਦਿਨਾਂ ਦੀ ਮਿਆਦ ਮਿਲਦੀ ਹੈ।
• ਡਾਟਾ: ਭਾਰੀ ਡਾਟਾ ਵਰਤੋਂ ਵਾਲੇ ਯੂਜ਼ਰਸ ਲਈ ਇਸ ਵਿੱਚ ਹਰ ਰੋਜ਼ 3GB ਹਾਈ-ਸਪੀਡ ਡਾਟਾ ਦਿੱਤਾ ਜਾ ਰਿਹਾ ਹੈ।
• ਕਾਲਿੰਗ: ਪੂਰੇ ਭਾਰਤ ਵਿੱਚ ਕਿਸੇ ਵੀ ਨੈੱਟਵਰਕ 'ਤੇ ਅਨਲਿਮਟਿਡ ਵੌਇਸ ਕਾਲਿੰਗ ਦੀ ਸਹੂਲਤ ਸ਼ਾਮਲ ਹੈ।
• SMS: ਇਸ ਤੋਂ ਇਲਾਵਾ, ਯੂਜ਼ਰਸ ਰੋਜ਼ਾਨਾ 100 SMS ਦਾ ਫਾਇਦਾ ਵੀ ਲੈ ਸਕਦੇ ਹਨ।
'Freeze the Price, Fuel the Year'
ਕੰਪਨੀ ਇਸ ਪਲਾਨ ਨੂੰ 'Freeze the Price, Fuel the Year' ਟੈਗਲਾਈਨ ਨਾਲ ਪ੍ਰਮੋਟ ਕਰ ਰਹੀ ਹੈ। BSNL ਦਾ ਕਹਿਣਾ ਹੈ ਕਿ ਜਿੱਥੇ ਦੁਨੀਆ ਭਰ ਦੀਆਂ ਹੋਰ ਟੈਲੀਕਾਮ ਕੰਪਨੀਆਂ ਆਪਣੇ ਰੀਚਾਰਜ ਪਲਾਨ ਦੀਆਂ ਕੀਮਤਾਂ ਵਧਾ ਰਹੀਆਂ ਹਨ, ਉੱਥੇ BSNL ਆਪਣੇ ਗਾਹਕਾਂ ਨੂੰ ਸਥਿਰ ਅਤੇ ਸਸਤੇ ਪਲਾਨ ਮੁਹੱਈਆ ਕਰਵਾ ਰਿਹਾ ਹੈ। ਇਸ ਪਲਾਨ ਦੇ ਜ਼ਰੀਏ ਯੂਜ਼ਰਸ ਬਿਨਾਂ ਕਿਸੇ ਰੁਕਾਵਟ ਦੇ ਪੂਰਾ ਸਾਲ ਡਾਟਾ ਅਤੇ ਕਾਲਿੰਗ ਸੇਵਾਵਾਂ ਦਾ ਆਨੰਦ ਲੈ ਸਕਦੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
Instagram Users ਹੋ ਜਾਓ ਸਾਵਧਾਨ ! 1.7 ਕਰੋੜ ਲੋਕਾਂ ਦਾ ਡਾਟਾ ਹੋਇਆ ਲੀਕ, ਨਾ ਕਰ ਬੈਠਿਓ ਇਹ ਗਲਤੀ
NEXT STORY