ਨਵੀਂ ਦਿੱਲੀ (ਭਾਸ਼ਾ) - ਸੁਪਰੀਮ ਕੋਰਟ ਨੇ ਕਿਹਾ ਹੈ ਕਿ ਹਰੇਕ ਵਿਅਕਤੀ ਨੂੰ ਸਾਰੇ ਮੰਦਰਾਂ ਅਤੇ ਮੱਠਾਂ ’ਚ ਜਾਣ ਦਾ ਅਧਿਕਾਰ ਹੋਣਾ ਚਾਹੀਦਾ ਹੈ। ਕਿਸੇ ਇਕ ਵਰਗ ਨੂੰ ਬਾਹਰ ਰੱਖਣਾ ਹਿੰਦੂ ਧਰਮ ਉੱਤੇ ਨਾਂਹ-ਪੱਖੀ ਅਸਰ ਪਾਵੇਗਾ ਅਤੇ ਸਮਾਜ ਨੂੰ ਵੰਡੇਗਾ। ਇਹ ਟਿੱਪਣੀ 9 ਜੱਜਾਂ ਦੇ ਸੰਵਿਧਾਨਕ ਬੈਂਚ ਨੇ ਕੇਰਲ ਦੇ ਸਬਰੀਮਾਲਾ ਮੰਦਰ ਸਮੇਤ ਹੋਰ ਧਾਰਮਿਕ ਸਥਾਨਾਂ ਉੱਤੇ ਔਰਤਾਂ ਦੇ ਦਾਖਲੇ ਨਾਲ ਜੁੜੇ ਮਾਮਲਿਆਂ ਦੀ ਸੁਣਵਾਈ ਦੌਰਾਨ ਕੀਤੀ।
ਇਹ ਵੀ ਪੜ੍ਹੋ - ਬਿਹਾਰ ’ਚ ਵੱਡੀ ਵਾਰਦਾਤ : ਸੱਤੂ ਵਿਕ੍ਰੇਤਾ ਨੇ ਧੜ ਨਾਲੋਂ ਵੱਖ ਕੀਤਾ ਵੈਨ ਚਾਲਕ ਦਾ ਸਿਰ, ਫਿਰ ਭੀੜ ਨੇ ਕੁੱਟ-ਕੁੱਟ...
ਇਸ ਮਾਮਲੇ ਦੇ ਸਬੰਧ ਵਿਚ ਜਸਟਿਸ ਬੀ. ਵੀ. ਨਾਗਰਤਨਾ ਨੇ ਕਿਹਾ ਕਿ ਜੇਕਰ ਕੋਈ ਸਿਰਫ਼ ਆਪਣੇ ਵਰਗ ਜਾਂ ਭਾਈਚਾਰੇ ਦੇ ਲੋਕਾਂ ਨੂੰ ਹੀ ਮੰਦਰ ’ਚ ਦਾਖਲੇ ਦੀ ਮਨਜ਼ੂਰੀ ਦੇਵੇ ਅਤੇ ਦੂਜਿਆਂ ਨੂੰ ਬਾਹਰ ਰੱਖੇ, ਤਾਂ ਇਹ ਹਿੰਦੂ ਧਰਮ ਲਈ ਚੰਗਾ ਨਹੀਂ ਹੈ। ਜਸਟਿਸ ਅਰਵਿੰਦ ਕੁਮਾਰ ਨੇ ਕਿਹਾ ਕਿ ਅਜਿਹਾ ਕਰਨ ਨਾਲ ਸਮਾਜ ਵੀ ਵੰਡਿਆ ਜਾਵੇਗਾ। ਨਾਇਰ ਸਰਵਿਸ ਸੁਸਾਇਟੀ ਅਤੇ ਹੋਰ ਸੰਗਠਨਾਂ ਵੱਲੋਂ ਪੇਸ਼ ਸੀਨੀਅਰ ਵਕੀਲ ਸੀ. ਐੱਸ. ਵੈਦਿਆਨਾਥਨ ਨੇ ਦਲੀਲ ਦਿੱਤੀ ਕਿ ਮੰਦਰ ਆਪਣੇ ਵਰਗ ਦੇ ਲੋਕਾਂ ਤੱਕ ਹੀ ਸੀਮਤ ਰਹਿ ਸਕਦੇ ਹਨ ਪਰ ਅਦਾਲਤ ਨੇ ਸਪੱਸ਼ਟ ਕੀਤਾ ਕਿ ਹਰ ਹਿੰਦੂ ਨੂੰ ਦਾਖਲੇ ਦਾ ਅਧਿਕਾਰ ਹੋਣਾ ਚਾਹੀਦਾ ਹੈ।
ਇਹ ਵੀ ਪੜ੍ਹੋ - ਪਹਿਲੀ ਜਮਾਤ 'ਚ ਦਾਖ਼ਲਾ ਲੈਣ ਦੇ ਬਦਲੇ ਨਿਯਮ, ਨਾਇਬ ਸਰਕਾਰ ਨੇ ਜਾਰੀ ਕੀਤਾ ਨੋਟੀਫਿਕੇਸ਼ਨ
ਉੱਥੇ ਹੀ, ਸਾਲਿਸਟਰ ਜਨਰਲ ਤੁਸ਼ਾਰ ਮਹਿਤਾ ਨੇ ਕੇਂਦਰ ਸਰਕਾਰ ਵੱਲੋਂ ਕਿਹਾ ਕਿ 2018 ਦਾ ਸਬਰੀਮਾਲਾ ਫੈਸਲਾ ‘ਮਰਦ ਸ੍ਰੇਸ਼ਠ ਹਨ’ ਦੀ ਧਾਰਨਾ ਉੱਤੇ ਆਧਾਰਿਤ ਸੀ। ਉਨ੍ਹਾਂ ਇਹ ਵੀ ਕਿਹਾ ਕਿ ਇਹ ਮਾਮਲਾ ਸਿਰਫ ਲਿੰਗੀ ਭੇਦਭਾਵ ਦਾ ਨਹੀਂ, ਸਗੋਂ ਧਾਰਮਿਕ ਆਸਥਾ ਅਤੇ ਪ੍ਰੰਪਰਾਵਾਂ ਨਾਲ ਜੁੜਿਆ ਹੈ।
ਇਹ ਵੀ ਪੜ੍ਹੋ - Rain Alert : ਅਗਲੇ 24 ਘੰਟੇ ਖ਼ਤਰਨਾਕ! ਇਨ੍ਹਾਂ 11 ਸੂਬਿਆਂ 'ਚ ਭਾਰੀ ਮੀਂਹ, ਹਨ੍ਹੇਰੀ-ਤੂਫ਼ਾਨ ਦਾ ਅਲਰਟ ਜਾਰੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਬਿਹਾਰ ’ਚ ਵੱਡੀ ਵਾਰਦਾਤ : ਸੱਤੂ ਵਿਕ੍ਰੇਤਾ ਨੇ ਧੜ ਨਾਲੋਂ ਵੱਖ ਕੀਤਾ ਵੈਨ ਚਾਲਕ ਦਾ ਸਿਰ, ਫਿਰ ਭੀੜ ਨੇ ਕੁੱਟ-ਕੁੱਟ...
NEXT STORY