ਨਵੀਂ ਦਿੱਲੀ - ਕੀ ਕੋਰੋਨਾ ਵਾਇਰਸ ਮਹਾਮਾਰੀ ਤੋਂ ਬਚਣ ਲਈ ਸਾਰੇ ਲੋਕਾਂ ਨੂੰ ਇਸ ਨਾਲ ਇਨਫੈਕਟਿਡ ਹੋਣ ਲਈ ਛੱਡ ਦੇਣਾ ਜਾਣਾ ਚਾਹੀਦਾ ਹੈ? ਹੋ ਸਕਦਾ ਹੈ ਕਿ ਇਹ ਤੁਹਾਨੂੰ ਮਜ਼ਾਕ ਲੱਗੇ ਜਾਂ ਇਹ ਸੁਣਕੇ ਤੁਹਾਨੂੰ ਗੁੱਸਾ ਆਵੇ ਪਰ ਦੁਨੀਆ ’ਚ ਇਸਨੂੰ ਵੀ ਇਕ ਬਦਲ ਦੇ ਤੌਰ ’ਤੇ ਦੇਖਿਆ ਜਾਣ ਲੱਗਾ ਹੈ। ਅਜੇ ਦੁਨੀਆ ’ਚ ਮਾਹਿਰਾਂ ਵਿਚਾਏਲ ਇਸਨੂੰ ਲੈ ਕੇ ਬਹਿਸ ਛਿੜੀ ਹੋਈ ਹੈ ਕਿ ਅਜਿਹਾ ਕੀਤਾ ਜਾਣਾ ਚਾਹੀਦਾ ਜਾਂ ਨਹੀਂ। ਇਸਦੇ ਪੱਖ ’ਤ ਵੀ ਦਲੀਲਾਂ ਆ ਰਹੀਆਂ ਹਨ ਤਾਂ ਇਸਦੇ ਖਿਲਾਫ ਵੀ। ਆਖਿਰ ਇਸ ਬਦਲ ਦਾ ਆਧਾਰ ਕੀਤਾ ਹੈ ਅਤੇ ਕਿਉਂ ਇਸ ਤਰ੍ਹਾਂ ਦੀ ਚਰਚਾ ਛਿੜੀ ਹੈ। ਆਓ ਸਮਝਦੇ ਹਾਂ। ਦਰਅਸਲ, ਲਾਕਡਾਊਨ ਅਤੇ ਸੋਸ਼ਲ ਡਿਸਟੈਂਸਿੰਗ ਹਮੇਸ਼ਾ ਲਈ ਲਾਗੂ ਨਹੀਂ ਹੋ ਸਕਦਾ। ਜਦੋਂ ਤੱਕ ਕੋਵਿਡ-19 ਦੀ ਵੈਕਸਿਨ ਨਹੀਂ ਬਣ ਜਾਂਦੀ ਓਦੋਂ ਤੱਕ ਤਾਂ ਖਤਰਾ ਬਹੁਤ ਹੀ ਜ਼ਿਆਦਾ ਹੈ। ਤਾਂ ਕੀ ਵੈਕਸਿਨ ਬਣਨ ਤੱਕ ਲਾਕਡਾਊਨ ਜਾਰੀ ਰਹੇ? ਬਿਲਕੁਲ ਨਹੀਂ, ਕਿਉਂਕਿ ਓਦੋਂ ਤਕ ਬੀਮਾਰੀ ਤੋਂ ਜ਼ਿਆਦਾ ਲੋਕ ਇਸਨੂੰ ਰੋਕਣ ਦੀ ਇਸ ਕਵਾਇਦ ਨਾਲ ਮਰਨ ਲਗਣਗੇ। ਇਕੋਨਾਮੀ ਚੌਪਟ ਹੋ ਜਾਏਗੀ, ਬੇਰੁਜ਼ਗਾਰੀ ਵਧ ਜਾਏਗੀ। ਹੋ ਸਕਦਾ ਹੈ ਕਿ ਲੋਕਾਂ ਦੇ ਭੁੱਖੇ ਮਰਨ ਦੀ ਨੌਬਤ ਤੱਕ ਆ ਜਾਵੇ। ਅਜਿਹੇ ’ਚ ਵੈਕਸਿਨ ਬਣਨ ਤੱਕ ‘ਹਰਡ ਇਮਿਊਨਿਟੀ’ ਦੇ ਕੰਨਸੈਪਟ ਨਾਲ ਲੋਕਾਂ ਦੀਆਂ ਉਮੀਦਾਂ ਵਧੀਆਂ ਹਨ। ਇਸੇ ਨੂੰ ਪਲਾਨ ਬੀ ਦੇ ਤੌਰ ’ਤੇ ਦੱਸਿਆ ਜਾ ਰਿਹ ਾਹੈ ਕਿ ਲੋਕਾਂ ਨੂੰ ਖੁੱਲ੍ਹਾ ਛੱਡ ਦਿਓ ਇਨਫੈਕਸ਼ਨ ਲਈ, ਇਸ ਨਾਲ ਨੂੰ ‘ਹਰਡ ਇਮਿਊਨਿਟੀ’ ਵਿਕਸਤ ਹੋਵੇਗੀ ਅਤੇ ਆਖਿਰਕਾਰ ਮਹਾਮਾਰੀ ਖਤਮ ਹੋ ਜਾਏਗੀ। ਪਰ ਇਸ ਵਿਚ ਇੰਨਾ ਵੱਡਾ ਜੋਖਮ ਹੈ ਕਿ ਦੁਨੀਆ ਭਰ ਦੇ ਮਾਹਿਰ ਇਸਨੂੰ ਲੈ ਕੇ ਵੰਡੇ ਗਏ ਹਨ। ਤਾਂ ਕੀ ਇਕ ਵੱਡੀ ਆਬਾਦੀ ਮਰਨ ਲਈ ਛੱਡ ਦਿੱਤੀ ਜਾਵੇ?
ਕਈ ਮਾਹਿਰਾਂ ਨੇ ਇਸ ਬਦਲ ਦਾ ਤਿੱਖਾ ਵਿਰੋਧ ਕੀਤਾ ਹੈ। ਪਰ ਲੋਕਾਂ ਨੂੰ ਵਾਇਰਸ ਦੇ ਇਨਫੈਕਸ਼ਨ ’ਚ ਆਉਣ ਲਈ ਛੱਡ ਦਿੱਤਾ ਜਾਵੇ ਤਾਂ ਜੋਖਮ ਵਾਲੇ ਲੋਕ ਜਿਵੇਂ ਬਜ਼ੁਰਗ ਅਤੇ ਪਹਿਲਾਂ ਤੋਂ ਗੰਭੀਰ ਬੀਮਾਰੀਆਂ ਨਾਲ ਪੀੜਤ ਲੋਕਾਂ ਦੇ ਨਾਲ ਇਹ ਬਹੁਤ ਵੱਡੀ ਨਾ-ਇਨਸਾਫੀ ਹੋਵੇਗੀ। ਆਸਟ੍ਰੇਲੀਆ ਦੇ ਐਪੀਡੇਮੀਓਲਾਜਿਸਟ ਗਿਡੀਅਨ ਮੇਅਰੋਵਿਟਜਕਾਟਜ ਨੇ ਦਿ ਗਾਰਡੀਅਨ ’ਚ ਲਿਖਿਆ ਕਿ ਇਸਦੇ ਲਈ ਸਾਨੂੰ ਇਕੋਨਾਮੀ ਦੀ ਬਲੀ ਵੇਦੀ ’ਤੇ ਜੋਖਮ ਵਾਲੇ ਲੋਕਾਂ ਦੀ ਬਲੀ ਦੇਣੀ ਪਵੇਗੀ।
ਵਿਸ਼ਵ ਸਿਹਤ ਸੰਗਠਨ ਵੀ ਵਿਰੋਧ ’ਚ
ਕੀ ਹਰਡ ਇਮਿਊਨਿਟੀ ਲਈ ਲੋਕਾਂ ਨੂੰ ਇਨਫੈਕਟਿਡ ਹੋਣ ਲਈ ਖੁੱਲਾ ਛੱਡ ਦੇਣਾ ਬਿਹਤਰ ਬਦਲ ਹੈ? ਵਿਸ਼ਵ ਸਿਹਤ ਸੰਗਠਨ ਦੇ ਮੁਤਾਬਕ ਇਹ ਬਿਲਕੁਲ ਸਮਝਦਾਰੀ ਭਰਿਆ ਨਹੀਂ ਹੈ।
ਸਵੀਡਨ ’ਚ ਕੋਈ ਲਾਕਡਾਊਨ ਨਹੀਂ, ਵਧ ਰਹੀ ਹੈ ਇਮਿਊਨਿਟੀ
ਸਵੀਡਨ ਨੇ ਆਪਣੇ ਇਥੇ ਲਾਕਡਾਊਨ ਨਹੀਂ ਕੀਤਾ। ਇਸ ਕਾਰਣ ਇਥੇ ਗੁਆਂਢੀ ਦੇਸ਼ਾਂ ਦੇ ਮੁਕਾਬਲੇ ਜ਼ਿਆਦਾ ਲੋਕਾਂ ਦੀ ਮੌਤ ਜ਼ਰੂਰ ਹੋਈ ਪਰ ਇਸਦੇ ਬਾਵਜੂਦ ਇਥੇ ਕਈ ਹੋਰ ਯੂਰਪੀ ਦੇਸ਼ਾਂ ਦੇ ਮੁਕਾਬਲੇ ਕੋਰੋਨਾ ਦੀ ਸਥਿਤੀ ਚੰਗੀ ਹੈ।
ਕਿੰਨੇ ਫੀਸਦੀ ਲੋਕਾਂ ’ਚ ਇਮਿਊਨਿਟੀ ਮੰਨੀ ਜਾਏਗੀ ਹਰਡ ਇਮਿਊਨਿਟੀ
ਮਾਹਿਰਾਂ ਮੁਤਾਬਕ ਕੋਵਿਡ-19 ਦੀ ਗੱਲ ਕਰੀਏ ਤਾਂ ਜੇਕਰ 60 ਤੋਂ 85 ਫੀਸਦੀ ਆਬਾਦੀ ’ਚ ਇਸਦੇ ਪ੍ਰਤੀ ਇਮਿਊਨਿਟੀ ਆ ਜਾਵੇ ਤਾਂ ਇਸਨੂੰ ਹਰਡ ਇਮਿਊਨਿਟੀ ਕਹਾਂਗੇ। ਡਿਪਥੀਰੀਆ ’ਚ ਇਹ ਅੰਕੜਾ 75 ਫੀਸਦੀ, ਪੋਲੀਆ ’ਚ 80 ਤੋਂ 85 ਫੀਸਦੀ ਅਤੇ ਮੀਜਲਸ ’ਚ 95 ਫੀਸਦੀ ਹੈ।
ਫੈਸਲਾਕੁੰਨ ਜੰਗ ਜਿੱਤਣ 'ਚ ਛੇਤੀ ਮਿਲੇਗੀ ਸਫਲਤਾ : ਹਰਸ਼ ਵਰਧਨ
NEXT STORY