ਕੋਲਕਾਤਾ (ਭਾਸ਼ਾ)– ਸਾਬਕਾ ਭਾਰਤੀ ਕਪਤਾਨ ਸੌਰਭ ਗਾਂਗੁਲੀ ਨੇ ਰੋਹਿਤ ਸ਼ਰਮਾ ਤੇ ਵਿਰਾਟ ਕੋਹਲੀ ਦੇ ਵਨ ਡੇ ਰਿਕਾਰਡ ਨੂੰ ‘ਸ਼ਾਨਦਾਰ’ ਕਰਾਰ ਦਿੰਦੇ ਹੋਏ ਕਿਹਾ ਕਿ ਇਨ੍ਹਾਂ ਧਾਕੜਾਂ ਨੂੰ 50 ਓਵਰਾਂ ਦੇ ਰੂਪ ਵਿਚ ਉਦੋਂ ਤੱਕ ਖੇਡਦੇ ਰਹਿਣਾ ਚਾਹੀਦਾ ਹੈ ਜਦੋਂ ਤੱਕ ਕਿ ਉਨ੍ਹਾਂ ਦਾ ਪ੍ਰਦਰਸ਼ਨ ਚੰਗਾ ਹੈ। ਕੁਝ ਮੀਡੀਆ ਰਿਪੋਰਟਾਂ ਵਿਚ ਕਿਆਸ ਲਾਏ ਗਏ ਹਨ ਕਿ ਆਸਟ੍ਰੇਲੀਆ ਦਾ ਆਗਾਮੀ ਦੌਰਾ ਇਨ੍ਹਾਂ ਦੋਵਾਂ ਖਿਡਾਰੀਆਂ ਦਾ ਆਖਰੀ ਵਨ ਡੇ ਦੌਰਾ ਹੋ ਸਕਦਾ ਹੈ। ਗਾਂਗੁਲੀ ਨੇ ਇਸ ਬਾਰੇ ਵਿਚ ਪੁੱਛੇ ਜਾਣ ’ਤੇ ਕਿਹਾ ਕਿ ਉਸ ਨੂੰ ਅਜਿਹੀ ਕਿਸੇ ਗੱਲ ਦੀ ਜਾਣਕਾਰੀ ਨਹੀਂ ਹੈ।
ਗਾਂਗੁਲੀ ਨੇ ਕਿਹਾ, ‘‘ਮੈਨੂੰ ਇਸਦੇ ਬਾਰੇ ਵਿਚ ਕੋਈ ਜਾਣਕਾਰੀ ਨਹੀਂ ਹੈ, ਇਸ ਲਈ ਮੈਂ ਇਸ ’ਤੇ ਕੋਈ ਟਿੱਪਣੀ ਨਹੀਂ ਕਰ ਸਕਦਾ।’’ ਗਾਂਗੁਲੀ ਨੇ ਹਾਲਾਂਕਿ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਉਸਦੇ ਕਰੀਅਰ ਨੂੰ ਅੱਗੇ ਵਧਾਉਣ ਵਿਚ ਪ੍ਰਦਰਸ਼ਨ ਸਭ ਤੋਂ ਮਹੱਤਵਪੂਰਨ ਕਾਰਨ ਹੋਣਾ ਚਾਹੀਦਾ ਹੈ। ਉਸ ਨੇ ਇੱਥੇ ਕਿਹਾ ਕਿ ਇਹ ਕਹਿਣਾ ਮੁਸ਼ਕਿਲ ਹੈ। ਜੋ ਵੀ ਚੰਗਾ ਕਰੇਗਾ, ਉਹ ਹੀ ਖੇਡੇਗਾ। ਜੇਕਰ ਉਹ ਚੰਗਾ ਕਰਦੇ ਹਨ ਤਾਂ ਉਨ੍ਹਾਂ ਨੂੰ ਖੇਡਣਾ ਜਾਰੀ ਰੱਖਣਾ ਚਾਹੀਦਾ ਹੈ। ਕੋਹਲੀ ਦਾ ਵਨ ਡੇ ਰਿਕਾਰਡ ਸ਼ਾਨਦਾਰ ਹੈ ਤੇ ਰੋਹਿਤ ਸ਼ਰਮਾ ਦੇ ਨਾਲ ਵੀ ਅਜਿਹਾ ਹੀ ਹੈ। ਉਹ ਦੋਵੇਂ ਸਫੈਦ ਗੇਂਦ ਦੀ ਕ੍ਰਿਕਟ (ਸੀਮਤ ਓਵਰਾਂ ਦੇ ਮੈਚ) ਵਿਚ ਸ਼ਾਨਦਾਰ ਹਨ।’’ ਟੈਸਟ ਤੇ ਟੀ-20 ਕੌਮਾਂਤਰੀ ਰੂਪ ਤੋਂ ਸੰਨਿਆਸ ਲੈ ਚੁੱਕੇ ਇਨ੍ਹਾਂ ਦੋਵਾਂ ਖਿਡਾਰੀਆਂ ਨੇ 2027 ਦੇ ਵਿਸ਼ਵ ਕੱਪ ਦੇ ਬਾਰੇ ਵਿਚ ਆਪਣੀਆਂ ਯੋਜਨਾਵਾਂ ਨੂੰ ਅਜੇ ਤੱਕ ਸਪੱਸ਼ਟ ਨਹੀਂ ਕੀਤਾ ਹੈ।
ਇਟਲੀ ਵਿਖੇ ਕਰਵਾਏ ਗਏ ਰੱਸਾਕਸ਼ੀ ਦੇ ਮੁਕਾਬਲੇ
NEXT STORY