ਜੈਸਲਮੇਰ (ਭਾਸ਼ਾ)— ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਵੀਰਵਾਰ ਨੂੰ ਕਿਹਾ ਕਿ ਦੁਨੀਆ ਵਿਚ ਹਰ ਥਾਂ ਅਨਿਸ਼ਚਿਤਤਾ ਹੈ ਅਤੇ ਅਫ਼ਗਾਨਿਸਤਾਨ ਵਿਚ ਮੌਜੂਦਾ ਘਟਨਾਕ੍ਰਮ ਇਸ ਦਾ ਇਕ ਉਦਾਹਰਣ ਹੈ। ਸਿੰਘ ਨੇ ਸਤ੍ਹਾ ਤੋਂ ਹਵਾ ਵਿਚ ਮਾਰ ਕਰਨ ਵਾਲੀ ਮੱਧ ਦੂਰੀ ਦੀ ਮਿਜ਼ਾਈਲ ਐੱਮ. ਆਰ. ਐੱਸ. ਏ. ਐੱਮ. ਨੂੰ ਭਾਰਤੀ ਹਵਾਈ ਫ਼ੌਜ ਵਿਚ ਸ਼ਾਮਲ ਕਰਨ ਲਈ ਜੈਸਲਮੇਰ ’ਚ ਆਯੋਜਿਤ ਪ੍ਰੋਗਰਾਮ ਵਿਚ ਇਹ ਗੱਲ ਆਖੀ। ਰਾਜਨਾਥ ਨੇ ਕਿਹਾ ਕਿ ਚਾਹੇ ਉਹ ਦੱਖਣੀ ਸਾਗਰ ਹੋਵੇ, ਹਿੰਦ ਮਹਾਸਾਗਰ ਖੇਤਰ, ਹਿੰਦ-ਪ੍ਰਸ਼ਾਂਤ ਖੇਤਰ ਜਾਂ ਪੱਛਮੀ ਏਸ਼ੀਆ ਹੋਵੇ, ਅਸੀਂ ਹਰ ਥਾਂ ਅਨਿਸ਼ਚਿਤਤਾ ਵੇਖ ਸਕਦੇ ਹਾਂ।
ਰਾਜਨਾਥ ਨੇ ਕਿਹਾ ਕਿ ਅਫ਼ਗਾਨਿਸਤਾਨ ’ਚ ਮੌਜੂਦਾ ਘਟਨਾਕ੍ਰਮ ਇਸ ਦਾ ਉਦਾਹਰਣ ਹੈ। ਉਨ੍ਹਾਂ ਨੇ ਕਿਹਾ ਕਿ ਗਲੋਬਲ ਦ੍ਰਿਸ਼ ਬਹੁਤ ਤੇਜ਼ੀ ਨਾਲ ਅਤੇ ਅਚਨਚੇਤ ਤਰੀਕੇ ਨਾਲ ਬਦਲ ਰਿਹਾ ਹੈ। ਬਦਲਦੇ ਵਪਾਰ, ਅਰਥਵਿਵਸਥਾ ਦੇ ਨਾਲ-ਨਾਲ ਮੌਜੂਦਾ ਸੁਰੱਖਿਆ ਦ੍ਰਿਸ਼ ਨੂੰ ਵੀ ਪ੍ਰਭਾਵਿਤ ਕਰ ਰਹੀ ਹੈ। ਅਜਿਹੀ ਸਥਿਤੀ ਵਿਚ ਸਾਡੀ ਸੁਰੱਖਿਆ ਦੀ ਤਾਕਤ ਅਤੇ ਸਾਡੀ ਆਤਮਨਿਰਭਰਤਾ ਇਕ ਉਪਲੱਬਧੀ ਨਹੀਂ, ਸਗੋਂ ਇਕ ਜ਼ਰੂਰਤ ਹੈ। ਦੱਸਣਯੋਗ ਹੈ ਕਿ ਅਗਸਤ ਦੇ ਮੱਧ ’ਚ ਤਾਲਿਬਾਨ ਨੇ ਅਫ਼ਗਾਨਿਸਤਾਨ ’ਤੇ ਕਬਜ਼ਾ ਕਰ ਲਿਆ। ਤਾਲਿਬਾਨ ਨੇੇ ਉੱਚ ਅਹੁਦੇ ਦੇ ਮੈਂਬਰਾਂ ਨੂੰ ਸ਼ਾਮਲ ਕਰਦੇ ਹੋਏ ਅੰਤਰਿਮ ਕੈਬਨਿਟ ਦਾ ਗਠਨ ਕੀਤਾ ਹੈ।
ਦਿੱਲੀ ’ਚ ਰਾਸ਼ਟਰਪਤੀ ਨੂੰ ਮਿਲੇ CM ਜੈਰਾਮ, ਵਿਸ਼ੇਸ਼ ਸੈਸ਼ਨ ਲਈ ਹਿਮਾਚਲ ਆਉਣ ਦਾ ਦਿੱਤਾ ਸੱਦਾ
NEXT STORY