ਬੈਂਗਲੁਰੂ- ਕਰਨਾਟਕ ਦੇ ਬੀਦਰ ਤੇ ਸ਼ਿਵਮੋਗਾ ਜ਼ਿਲ੍ਹਿਆਂ ਦੇ ਕੇਂਦਰਾਂ ’ਚ ਸੀ.ਈ.ਟੀ. ਪ੍ਰੀਖਿਆ ਕਮਰੇ ਵਿਚ ਦਾਖਲ ਹੋਣ ਤੋਂ ਪਹਿਲਾਂ ਕੁਝ ਵਿਦਿਆਰਥੀਆਂ ਨੂੰ ਕਥਿਤ ਤੌਰ ’ਤੇ ਜਨੇਊ (ਬ੍ਰਾਹਮਣਾਂ ਵੱਲੋਂ ਪਹਿਨਿਆ ਜਾਣ ਵਾਲਾ ਧਾਗਾ) ਉਤਾਰਨ ਲਈ ਕਿਹਾ ਗਿਆ, ਜਿਸ ਨਾਲ ਹੰਗਾਮਾ ਮਚ ਗਿਆ। ਸੂਬੇ ਦੇ ਉੱਚ ਸਿੱਖਿਆ ਮੰਤਰੀ ਨੇ ਜ਼ਿੰਮੇਵਾਰ ਲੋਕਾਂ ਖ਼ਿਲਾਫ਼ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਹੈ। ਪ੍ਰੋਫੈਸ਼ਨਲ ਕੋਰਸਾਂ ’ਚ ਦਾਖਲੇ ਲਈ ਵਿਦਿਆਰਥੀਆਂ ਦੀ ਚੋਣ ਕਰਨ ਵਾਸਤੇ ਕਾਮਨ ਐਂਟਰੈਂਸ ਟੈਸਟ (ਸੀ.ਈ.ਟੀ.) ਆਯੋਜਿਤ ਕੀਤਾ ਜਾਂਦਾ ਹੈ। ਉੱਥੇ ਹੀ ਅਧਿਕਾਰੀਆਂ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਹੈ। ਪੁਲਸ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਇਹ ਮਾਮਲਾ ਸ਼ੁੱਕਰਵਾਰ ਨੂੰ 'ਕਰਨਾਟਕ ਬ੍ਰਾਹਮਣ ਸਭਾ' ਦੇ ਮੈਂਬਰ ਨਟਰਾਜ ਭਾਗਵਤ ਦੀ ਸ਼ਿਕਾਇਤ ਤੋਂ ਬਾਅਦ ਦਰਜ ਕੀਤਾ ਗਿਆ ਸੀ।
ਇਹ ਵੀ ਪੜ੍ਹੋ : ਹੁਣ ਸੈਲਫ਼ੀ ਨਾਲ ਲੱਗੇਗੀ ਡਾਕਟਰਾਂ ਦੀ ਹਾਜ਼ਰੀ, ਲੋਕੇਸ਼ਨ ਦੱਸਣਾ ਵੀ ਜ਼ਰੂਰੀ, ਕੀਤੀ ਉਲੰਘਣਾ ਤਾਂ...
ਅਧਿਕਾਰੀਆਂ ਮੁਤਾਬਕ ਬੀਦਰ ’ਚ ਇਕ ਵਿਦਿਆਰਥੀ ਨੂੰ ਵੀਰਵਾਰ ਸਵੇਰੇ ਗਣਿਤ ਦਾ ਪੇਪਰ ਦਿੱਤੇ ਬਿਨਾਂ ਹੀ ਘਰ ਵਾਪਸ ਆਉਣਾ ਪਿਆ ਕਿਉਂਕਿ ਸਾਈਂ ਸਫੁਰਤੀ ਕਾਲਜ ’ਚ ਪ੍ਰੀਖਿਆ ਕੇਂਦਰ ਦੀ ਸਕ੍ਰੀਨਿੰਗ ਕਮੇਟੀ ਨੇ ਕਥਿਤ ਤੌਰ ’ਤੇ ਉਸ ਨੂੰ ਪ੍ਰੀਖਿਆ ਕੇਂਦਰ ਵਿਚ ਦਾਖਲ ਹੋਣ ਤੋਂ ਪਹਿਲਾਂ ਜਨੇਊ ਉਤਾਰਨ ਲਈ ਕਿਹਾ। ਸ਼ਿਵਮੋਗਾ ਪੁਲਸ ਮੁਤਾਬਕ ਆਦਿਚੁੰਚਨਗਿਰੀ ਪੀ. ਯੂ. ਕਾਲਜ ਪ੍ਰੀਖਿਆ ਕੇਂਦਰ ’ਚ ਸੁਰੱਖਿਆ ਮੁਲਾਜ਼ਮਾਂ ਨੇ 3 ਵਿਦਿਆਰਥੀਆਂ ਨੂੰ ਕਥਿਤ ਤੌਰ ’ਤੇ ਜਨੇਊ ਉਤਾਰਨ ਲਈ ਕਿਹਾ। ਇਕ ਵਿਦਿਆਰਥੀ ਨੇ ਜਨੇਊ ਉਤਾਰਨ ਤੋਂ ਇਨਕਾਰ ਕਰ ਦਿੱਤਾ, ਜਦੋਂਕਿ 2 ਹੋਰਨਾਂ ਨੇ ਪ੍ਰੀਖਿਆ ਹਾਲ ’ਚ ਦਾਖਲ ਹੋਣ ਤੋਂ ਪਹਿਲਾਂ ਜਨੇਊ ਉਤਾਰ ਦਿੱਤਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
JEE ਮੇਨ ਦੇ ਨਤੀਜੇ ਜਾਰੀ, 24 ਉਮੀਦਵਾਰਾਂ ਨੇ ਪੂਰੇ 100 ਫੀਸਦੀ ਅੰਕ ਕੀਤੇ ਹਾਸਲ
NEXT STORY