Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    SUN, SEP 13, 2026

    4:10:28 PM

  • major operation by gurdaspur police and a central agency

    ਗੁਰਦਾਸਪੁਰ ਪੁਲਸ ਤੇ ਕੇਂਦਰੀ ਏਜੰਸੀ ਦੀ ਵੱਡੀ...

  • ishan minhas becomes a lieutenant in the indian army

    ਪੰਜਾਬ ਦੇ ਈਸ਼ਾਨ ਮਿਨਹਾਸ ਨੇ ਵਧਾਇਆ ਮਾਣ! ਭਾਰਤੀ...

  • horrific accident on jalandhar pathankot natonal highway

    ਜਾਲੰਧਰ-ਪਠਾਨਕੋਟ NH 'ਤੇ ਭਿਆਨਕ ਹਾਦਸਾ! ਮਾਤਾ...

  • bihar  neeraj kumar singh  scholarship  usa  phd

    ਬਿਹਾਰ ਦੇ ਨੀਰਜ ਨੂੰ ਮਿਲੀ 2.6 ਕਰੋੜ ਦੀ ਸਕਾਲਰਸ਼ਿਪ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • National News
  • New Delhi
  • ‘ਗੁਜਰਾਤ-ਹਿਮਾਚਲ ’ਚ ਫਿਰ ਆ ਰਹੇ ਹਾਂ, ਅਗਲੀ ਵਾਰ ਪੰਜਾਬ ’ਚ ਵੀ ਆਵਾਂਗੇ’: JP ਨੱਢਾ

NATIONAL News Punjabi(ਦੇਸ਼)

‘ਗੁਜਰਾਤ-ਹਿਮਾਚਲ ’ਚ ਫਿਰ ਆ ਰਹੇ ਹਾਂ, ਅਗਲੀ ਵਾਰ ਪੰਜਾਬ ’ਚ ਵੀ ਆਵਾਂਗੇ’: JP ਨੱਢਾ

  • Edited By Tanu,
  • Updated: 03 Nov, 2022 12:28 PM
New Delhi
exclusive interview with jp nadda
  • Share
    • Facebook
    • Tumblr
    • Linkedin
    • Twitter
  • Comment

ਨੈਸ਼ਨਲ ਡੈਸਕ- ‘ਸਭ ਨੂੰ ਨਾਲ ਲੈ ਕੇ ਚੱਲਣਾ ਸਾਡਾ ਕੰਮ ਹੈ।’ ਹਿਮਾਚਲ ਪ੍ਰਦੇਸ਼ ਤੇ ਫਿਰ ਗੁਜਰਾਤ ’ਚ ਚੋਣਾਂ ਹੋਣ ਜਾ ਰਹੀਆਂ ਹਨ। ਇਸ ਸਬੰਧੀ ਪੰਜਾਬ ਕੇਸਰੀ ਨੇ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਜੇ. ਪੀ. ਨੱਢਾ ਨਾਲ ਖਾਸ ਗੱਲਬਾਤ ਕੀਤੀ। ਇਸ ਦੌਰਾਨ ਉਨ੍ਹਾਂ ਹਿਮਾਚਲ ਜ਼ਿਮਨੀ ਚੋਣਾਂ ’ਚ ਮਿਲੀ ਹਾਰ, ਟਿਕਟਾਂ ਦੀ ਵੰਡ ਨੂੰ ਲੈ ਕੇ ਹੋਈ ਨਾਰਾਜ਼ਗੀ ਤੇ ਇਸ ਵਾਰ ਹਿਮਾਚਲ ’ਚ ਵਿਧਾਨ ਸਭਾ ਚੋਣ ਲੜ ਰਹੀ ਆਮ ਆਦਮੀ ਪਾਰਟੀ ਨੂੰ ਲੈ ਕੇ ਸਵਾਲ-ਜਵਾਬ ਕੀਤੇ। ਉਨ੍ਹਾਂ ਹਿਮਾਚਲ ਤੇ ਗੁਜਰਾਤ ਦੋਵਾਂ ਰਾਜਾਂ ’ਚ ਇਕਪਾਸੜ ਸਰਕਾਰ ਬਣਾਉਣ ਦਾ ਦਾਅਵਾ ਕੀਤਾ। ਇਸ ਵਿਸ਼ੇ ’ਤੇ ਉਨ੍ਹਾਂ ਨਾਲ ਪੰਜਾਬ ਕੇਸਰੀ, ਨਵੋਦਿਆ ਟਾਈਮਜ਼, ਜਗ ਬਾਣੀ ਤੇ ਹਿੰਦ ਸਮਾਚਾਰ ਦੇ ਬਲਵੰਤ ਤਕਸ਼ਕ ਤੇ ਸ਼੍ਰਮਿਤ ਚੌਧਰੀ ਨੇ ਖਾਸ ਗੱਲਬਾਤ ਕੀਤੀ। ਪੇਸ਼ ਹਮ ਮੁੱਖ ਅੰਸ਼ :

ਸਵਾਲ - ਹਿਮਾਚਲ ਪ੍ਰਦੇਸ਼ ਤੇ ਗੁਜਰਾਤ ’ਚ ਵਿਧਾਨ ਸਭਾ ਚੋਣਾਂ ਹੋਣ ਵਾਲੀਆਂ ਹਨ, ਇਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਗ੍ਰਹਿ ਰਾਜ ਹੈ ਤੇ ਦੂਜਾ ਤੁਹਾਡਾ। ਤੁਸੀਂ ਦੋਵਾਂ ਥਾਵਾਂ ਨੂੰ ਕਿੰਨੀ ਚੁਣੌਤੀ ਮੰਨਦੇ ਹੋ?

ਜਵਾਬ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਦੇਸ਼ ਤੇ ਦੁਨੀਆ ’ਚ ਆਪਣਾ ਇਕ ਸਥਾਨ ਹੈ ਤੇ ਜਦੋਂ ਵੀ ਚੋਣਾਂ ਆਉਂਦੀਆਂ ਹਨ, ਚਾਹੇ ਉਹ ਦੇਸ਼ ਦੀ ਜਨਤਾ ਹੋਵੇ, ਚਾਹੇ ਕਿਸੇ ਹੋਰ ਸੂਬੇ ਦੀ ਹੋਵੇ, ਹਰ ਕੋਈ ਉਨ੍ਹਾਂ ਨੂੰ ਬਹੁਤ ਪਿਆਰ ਕਰਦਾ ਹੈ ਤੇ ਆਪਣਾ ਆਸ਼ੀਰਵਾਦ ਵੀ ਦਿੰਦੇ ਹਨ। ਨਰਿੰਦਰ ਮੋਦੀ ਹਿਮਾਚਲ ਪ੍ਰਦੇਸ਼ ਦੇ ਇੰਚਾਰਜ ਰਹੇ ਹਨ। ਲੋਕਾਂ ਦਾ ਉਨ੍ਹਾਂ ’ਚ ਅਟੁੱਟ ਵਿਸ਼ਵਾਸ ਹੈ ਤੇ ਉਨ੍ਹਾਂ ਦਾ ਆਸ਼ੀਰਵਾਦ ਵੀ ਹਿਮਾਚਲ ਪ੍ਰਦੇਸ਼ ਨੂੰ ਖੂਬ ਮਿਲਿਆ ਹੈ। ਲੋਕਾਂ ਨੇ ਮਹਿਸੂਸ ਕੀਤਾ ਹੈ ਕਿ ਮੋਦੀ ਜੀ ਦੇ ਆਉਣ ਨਾਲ ਹਿਮਾਚਲ ਪ੍ਰਦੇਸ਼ ਮੁੱਖ ਧਾਰਾ ’ਚ ਆਇਆ, ਵਿਕਾਸ ’ਚ ਸ਼ਾਮਲ ਹੋਇਆ, ਵੱਡੇ-ਵੱਡੇ ਪ੍ਰਾਜੈਕਟ ਆਏ, ਜਿਨ੍ਹਾਂ ਬਾਰੇ ਕਦੇ ਸੋਚਿਆ ਵੀ ਨਹੀਂ ਸੀ, ਉਹ ਮਿਲਿਆ ਤਾਂ ਉਸ ਆਸ਼ੀਰਵਾਦ ਨੂੰ ਰਿਸਪਾਂਡ ਕਰਨ ਦਾ ਸਮਾਂ ਹੁਣ ਆਇਆ ਹੈ, ਤਾਂ ਜਨਤਾ ਰਿਸਪਾਂਡ ਕਰਨ ਲਈ ਉਤਾਵਲੀ ਹੈ ਤੇ ਭਾਜਪਾ ਨੂੰ ਆਸ਼ੀਰਵਾਦ ਦੇਵੇਗੀ। ਜਿੱਥੋਂ ਤੱਕ ਗੁਜਰਾਤ ਦਾ ਸਵਾਲ ਹੈ, ਲੋਕਾਂ ਨੇ ਉਨ੍ਹਾਂ ਨੂੰ ਉੱਥੇ 12 ਸਾਲਾਂ ਤੋਂ ਬਤੌਰ ਮੁੱਖ ਮੰਤਰੀ ਵਜੋਂ ਦੇਖਿਆ ਹੈ। ਗੁਜਰਾਤ ’ਚ ਲੋਕ ਉਨ੍ਹਾਂ ਨੂੰ ਬਹੁਤ ਪਿਆਰ ਕਰਦੇ ਹਨ। ਇਸੇ ਲਈ ਜਦੋਂ ਵੀ ਚੋਣਾਂ ਆਉਂਦੀਆਂ ਹਨ, ਉਹ ਪ੍ਰਧਾਨ ਮੰਤਰੀ ਨੂੰ ਖੂਬ ਆਸ਼ੀਰਵਾਦ ਦਿੰਦੇ ਹਨ। ਇਸ ਵਾਰ ਵੀ ਭਾਜਪਾ ਨੂੰ ਆਸ਼ੀਰਵਾਦ ਮਿਲਣ ਵਾਲਾ ਹੈ।

ਮੈਂ ਇੱਥੇ ਇਕ ਗੱਲ ਕਹਿਣਾ ਚਾਹਾਂਗਾ ਕਿ ਆਸ਼ੀਰਵਾਦ ਮੋਦੀ ਜੀ ਦਾ ਹੁੰਦਾ ਹੈ, ਉਸ ਨੂੰ ਧਰਤੀ ’ਤੇ ਉਤਾਰਨ ਦਾ ਕੰਮ ਹਿਮਾਚਲ ’ਚ ਜੈ ਰਾਮ ਠਾਕੁਰ ਨੇ ਚੰਗਾ ਕੰਮ ਕੀਤਾ ਹੈ। ਵੈਸੇ ਹੀ ਪਹਿਲਾਂ ਰੂਪਾਣੀ ਫਿਰ ਪਟੇਲ ਨੇ ਗੁਜਰਾਤ ’ਚ ਉਸ ਨੂੰ ਧਰਤੀ ’ਤੇ ਉਤਾਰਿਆ ਹੈ। ਇਸ ਲਈ ਦੋਵਾਂ ਥਾਵਾਂ ’ਤੇ ਜਨਤਾ ਇਸ ਵਿਸ਼ਵਾਸ ਨੂੰ ਕਾਇਮ ਰੱਖਣ ਲਈ ਭਾਰਤੀ ਜਨਤਾ ਪਾਰਟੀ ਨੂੰ ਪੂਰਾ ਆਸ਼ੀਰਵਾਦ ਦਿੰਦੀ ਹੈ। ਮੈਂ ਜੋ ਉਤਸ਼ਾਹ ਦੇਖ ਰਿਹਾ ਹਾਂ, ਮਾਹੌਲ ਦੇਖ ਰਿਹਾ ਹਾਂ, ਮੈਂ ਵੱਖ-ਵੱਖ ਥਾਵਾਂ ’ਤੇ ਹੋਣ ਵਾਲੀਆਂ ਜਨਤਕ ਮੀਟਿੰਗਾਂ ’ਚ ਜੋ ਉਤਸ਼ਾਹ ਦੇਖਿਆ ਹੈ, ਉਸ ਤੋਂ ਬਾਅਦ ਇਹ ਕਹਿ ਰਿਹਾ ਹਾਂ।

ਸਵਾਲ- ਤੁਸੀਂ ਹੁੰਗਾਰਾ ਮਿਲਣ ਦੀ ਗੱਲ ਕਰ ਰਹੇ ਹੋ, ਪਰ ਹਾਲ ਹੀ ’ਚ ਹਿਮਾਚਲ ’ਚ ਹੋਈਆਂ ਜ਼ਿਮਨੀ ਚੋਣਾਂ ’ਚ ਪਾਰਟੀ ਨੂੰ ਹਰ ਪਾਸੇ ਹਾਰ ਮਿਲੀ, ਇਸ ’ਤੇ ਤੁਸੀਂ ਕੀ ਕਹੋਗੇ?

ਜਵਾਬ- ਇਹ ਸਮਝਣ ਵਾਲੀ ਗੱਲ ਹੈ ਕਿ ਅਸੀਂ ਹਮੇਸ਼ਾ ਉੱਪ ਚੋਣਾਂ ’ਚ ਐਕਸਪੈਰੀਮੈਂਟ ਕਰਦੇ ਹਾਂ, ਕਿਉਂਕਿ ਸਾਡੇ ਕੋਲ ਇਕ ਸਥਿਰ ਸਰਕਾਰ ਹੈ। ਅਸੀਂ ਕਈ ਵਾਰ ਕਹਿੰਦੇ ਹਾਂ ਕਿ ਇਸ ਵਾਰ ਵਰਕਰ ਨੂੰ ਦੇ ਕੇ ਦੇਖੋ, ਕਿਸੇ ਨਵੇਂ ਚਿਹਰੇ ਨੂੰ ਦੇ ਕੇ ਦੇਖੋ ਤਾਂ ਇਕ ਪ੍ਰਿੰਸੀਪਲ ਸਟੈਂਡ ਅਸੀਂ ਲਿਆ। ਉਸ ਤਹਿਤ ਅਸੀਂ ਉਮੀਦਵਾਰ ਤੈਅ ਕੀਤੇ ਸਨ। ਇਸ ’ਚ ਸਫਲਤਾ ਨਹੀਂ ਮਿਲੀ। ਮੈਂ ਇਹ ਮੰਨਦਾ ਹਾਂ ਕਿ ਇਹ ਇਕ ਪ੍ਰਯੋਗ ਸੀ ਤੇ ਅਸੀਂ ਉਸ ਤਰੀਕੇ ਦੇ ਪ੍ਰਯੋਗ ਕਰਦੇ ਰਹਿੰਦੇ ਹਾਂ ਪਰ ਵਾਤਾਵਰਣ ਭਾਜਪਾ ਦੇ ਹੱਕ ’ਚ ਉਸ ਦਿਨ ਵੀ ਸੀ ਤੇ ਅੱਜ ਵੀ ਹੈ।

ਸਵਾਲ- ਹਿਮਾਚਲ ਪ੍ਰਦੇਸ਼ ’ਚ ਸਰਕਾਰ ਰਿਪੀਟ ਨਾ ਹੋਣ ਦਾ ਰਿਵਾਜ਼ ਹੈ, ਪਰ ਤੁਸੀਂ ਮਿਸ਼ਨ ਰਿਪੀਟ ਦਾ ਨਾਅਰਾ ਦੇ ਰਹੇ ਹੋ?

ਜਵਾਬ- ਪ੍ਰਧਾਨ ਮੰਤਰੀ ਦੀ ਅਗਵਾਈ ’ਚ ਪਾਲਿਟਿਕਸ ਕਲਚਰ ਬਦਲ ਗਿਆ ਹੈ, ਜਦੋਂ ਮੋਦੀ ਪ੍ਰਧਾਨ ਮੰਤਰੀ ਬਣੇ ਤਾਂ ਪ੍ਰੋ-ਇਨਕੰਬੈਂਸੀ ਸ਼ਬਦ ਆਇਆ, ਉਸ ਤੋਂ ਪਹਿਲਾਂ ਸਿਰਫ਼ ਐਂਟੀ-ਇਨਕੰਬੈਂਸੀ ਸ਼ਬਦ ਹੀ ਸੀ, ਜਦੋਂ ਮੋਦੀ ਜੀ ਨੇ ਗੁਜਰਾਤ ’ਚ 12 ਸਾਲ ਰਾਜ ਕੀਤਾ ਤਾਂ ਦੁਨੀਆ ਦੀਆਂ ਸਾਰੀਆਂ ਸ਼ਕਤੀਆਂ ਉੱਥੇ ਜਾ ਕੇ ਉਨ੍ਹਾਂ ਨੂੰ ਹਰਾਉਣ ਦੀ ਕੋਸ਼ਿਸ਼ ਕਰਦੀਆਂ ਸਨ ਪਰ ਉਹ ਪ੍ਰੋ-ਇਨਕੰਬੈਂਸੀ ਫੈਕਟਰ ਤੋਂ ਜਿੱਤ ਜਾਂਦੇ ਸਨ। ਅਸੀਂ 2014 ’ਚ ਵੀ ਮੋਦੀ ਜੀ ਦੀ ਅਗਵਾਈ ’ਚ ਆਏ ਤੇ 2019 ’ਚ ਵੀ ਕੇਂਦਰ ਸਰਕਾਰ ’ਚ ਆਏ, ਯੂ. ਪੀ. ’ਚ ਅਸੀਂ 2017 ’ਚ ਵੀ ਆਏ, 2022 ’ਚ ਵੀ ਆਏ, ਉੱਤਰਾਖੰਡ ’ਚ ਜਿੱਥੇ ਕਿਸੇ ਪਾਰਟੀ ਦੀ ਸਰਕਾਰ ਰਿਪੀਟ ਨਹੀਂ ਹੋਈ, ਉੱਥੇ ਸਾਡੀ ਸਰਕਾਰ ਰਿਪੀਟ ਹੋਈ, ਅਸੀਂ ਮਿਸ਼ਨ ਕੰਪਲੀਟ ਕੀਤਾ। ਗੋਆ ’ਚ ਤੀਸਰੀ ਵਾਰ ਅਸੀਂ ਸਰਕਾਰ ਬਣਾ ਲਈ, ਜੋ ਮੋਦੀ ਜੀ ਦੇ ਪ੍ਰਤੀ ਵਿਸ਼ਵਾਸ ਹੈ, ਪ੍ਰੋ-ਇਨਕੰਬੈਂਸੀ ਫੈਕਟਰ ਹੈ। ਉਸ ਕਾਰਨ ਅਸੀਂ ਰਾਜ ਨਹੀਂ ਰਿਵਾਜ਼ ਬਦਲ ਰਹੇ ਹਾਂ ਤੇ ਹਿਮਾਚਲ ਦੇ ਲੋਕ ਰਿਵਾਜ਼ ਬਦਲਣ ਲਈ ਉਤਾਵਲੇ ਹਨ।

ਮਾਹੌਲ ਭਾਜਪਾ ਦੇ ਹੱਕ ’ਚ ਹੈ

ਸਵਾਲ-ਟਿਕਟ ਬਟਵਾਰੇ ਤੋਂ ਨਾਰਾਜ਼ ਬਗਾਵਤ ਕਰ ਰਹੇ ਹਨ। ਪਾਰਟੀ ਖਿਲਾਫ ਵੀ ਮੈਦਾਨ ’ਚ ਉਤਰ ਗਏ ਹਨ, ਇਸ ਨੂੰ ਕਿਵੇਂ ਸੰਭਾਲੋਗੇ?

ਜਵਾਬ ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਕਿ ਜੇਕਰ ਇੱਛਾਵਾਂ ਹਨ ਤਾਂ ਇਸ ਦਾ ਮਤਲਬ ਹੈ ਕਿ ਆਸ਼ਾ ਹੈ। ਮਾਹੌਲ ਪੱਖ ’ਚ ਹੈ ਤਾਂ ਹੀ ਲੋਕ ਖੜ੍ਹੇ ਹੋਣਾ ਚਾਹੁੰਦੇ ਹਨ। ਕਈ ਵਾਰ ਪਰਿਵਾਰ ’ਚ ਲੋਕ ਸਮੇਂ ’ਤੇ ਮੰਨਦੇ ਹਨ, ਕਈ ਵਾਰ ਕੁਝ ਸਮੇਂ ਬਾਅਦ ਤੇ ਸਾਰਿਆਂ ਨੂੰ ਇਕੱਠੇ ਰੱਖਣਾ ਸਾਡਾ ਕੰਮ ਹੈ। ਅਸੀਂ ਕੋਸ਼ਿਸ਼ ਕੀਤੀ ਬਹੁਤ ਲੋਕਾਂ ਅਸੀਂ ਬਿਠਾ ਦਿੱਤਾ, ਬਹੁਤ ਨੂੰ ਅਸੀਂ ਨਹੀਂ ਬਿਠਾ ਸਕੇ, ਜਿੱਥੇ ਨਹੀਂ ਬੈਠੇ, ਉੱਥੇ ਅਜੇ ਮਾਹੌਲ ਬਣੇਗਾ ਇਹ ਸਿਲਸਿਲਾ ਚਲਦਾ ਰਿਹਾ ਤਾਂ ਉਹ ਵਾਪਸ ਆ ਜਾਣਗੇ। ਇਸ ’ਚ ਕੋਈ ਸਮੱਸਿਆ ਨਹੀਂ ਹੈ ਪਰ ਸਾਨੂੰ ਇਕ ਗੱਲ ਸਮਝਣੀ ਚਾਹੀਦੀ ਹੈ ਕਿ ਤੁਸੀਂ ਭਾਜਪਾ ਤੇ ਸਾਡੀ ਕੰਮ ਕਰਨ ਦੀ ਸ਼ੈਲੀ ਵੀ ਵੇਖੀ ਹੈ, ਜੋ ਵੀ ਪਾਰਟੀ ਦੇ ਅੰਦਰ ਰਹਿ ਕੇ ਕੰਮ ਕਰਦਾ ਹੈ ਉਸ ਨੂੰ ਆਸ਼ੀਰਵਾਦ ਮਿਲਦਾ ਹੈ। ਪਾਰਟੀ ਤੋਂ ਬਾਹਰ ਚਲੇ ਜਾਣ ਤਾਂ ਜਨਤਾ ਵੀ ਉਨ੍ਹਾਂ ਨੂੰ ਸਵੀਕਾਰ ਨਹੀਂ ਕਰਦੀ। ਕੁਝ ਦਿਨਾਂ ’ਚ ਉਹ ਸਥਿਤੀ ਆ ਜਾਵੇਗੀ, ਫਿਰ ਉਹ ਕਹਿਣਗੇ ਕਿ ਸਾਨੂੰ ਵਾਪਸ ਲੈ ਜਾਓ, ਅਸੀਂ ਕੋਸ਼ਿਸ਼ ਕਰ ਲਈ।

ਸਵਾਲ- ਭਾਜਪਾ 2 ਵਾਰ ਮੋਦੀ ਦੀ ਲੋਕਪ੍ਰਿਅਤਾ ਕਾਰਨ ਕੇਂਦਰ ’ਚ ਆਈ, ਪੰਜਾਬ ’ਚ ਕੀ ਭਵਿੱਖ ਦੇਖਦੇ ਹੋ?

ਜਵਾਬ- ਜਿੱਥੇ ਭਾਜਪਾ ਨਹੀਂ ਹੈ ਜਾਂ ਘੱਟ ਹੁੰਦੀ ਹੈ, ਉੱਥੇ ਕੋਈ ਵੀ ਪਾਰਟੀ ਇਸ ਦਾ ਫਾਇਦਾ ਉਠਾ ਸਕਦੀ ਹੈ ਤੇ ਉਸ ’ਚ ਕਾਂਗਰਸ ਨੇ ਵੀ ਮਦਦ ਕੀਤੀ ਹੈ। ਸਾਡਾ ਪੰਜਾਬ ’ਚ ਅਕਾਲੀ ਦਲ ਨਾਲ ਸਮਝੌਤਾ ਹੋਇਆ ਸੀ, ਅਸੀਂ ਤੈਅ ਕੀਤਾ ਸੀ ਕਿ ਅਸੀਂ ਸਮਝੌਤਾ ਨਹੀਂ ਤੋੜਾਂਗੇ। ਮੋਦੀ ਜੀ ਬਾਦਲ ਸਾਹਿਬ ਦੀ ਬਹੁਤ ਇੱਜ਼ਤ ਕਰਦੇ ਹਨ ਪਰ ਅਕਾਲੀ ਦਲ ਨੇ ਕਿਸਾਨ ਅੰਦੋਲਨ ਦੇ ਨਾਂ ’ਤੇ ਸਾਡੇ ਤੋਂ ਦੂਰੀ ਬਣਾ ਲਈ ਹੈ। ਅਸੀਂ 23 ਸੀਟਾਂ ’ਤੇ ਚੋਣ ਲੜਨੀ ਸੀ ਪਰ ਪਹਿਲੀ ਵਾਰ ਅਸੀਂ 72 ਸੀਟਾਂ ’ਤੇ ਚੋਣ ਲੜੀ। ਅਸੀਂ ਨਵੀਂ ਪਾਰਟੀ ਸੀ ਪਰ ਹੁਣ ਸਾਡੀ ਸਥਿਤੀ ਖਰਾਬ ਨਹੀਂ ਹੈ, ਕਿਉਂਕਿ ਕਈ ਕਾਂਗਰਸੀ ਆਗੂ ਤੇ ਕੈਪਟਨ ਅਮਰਿੰਦਰ ਸਿੰਘ ਵੀ ਭਾਜਪਾ ’ਚ ਆ ਗਏ ਹਨ। ਕਿਸੇ ਵੀ ਪਾਰਟੀ ਨੂੰ ਗ੍ਰੋ ਕਰਨ ’ਚ ਸਮਾਂ ਲੱਗਦਾ ਹੈ। ਤੁਸੀਂ ਅਗਲੀਆਂ ਚੋਣਾਂ ’ਚ ਦੇਖੋਗੇ, ਪੰਜਾਬ ’ਚ ਅਗਲੀ ਸਰਕਾਰ ਅਸੀਂ ਬਣਾਵਾਂਗੇ।

ਸਵਾਲ-ਭਾਜਪਾ ਲਈ ਆਮ ਆਦਮੀ ਪਾਰਟੀ ਕਿੰਨੀ ਵੱਡੀ ਚੁਣੌਤੀ ਹੈ?

ਜਵਾਬ- ਆਮ ਆਦਮੀ ਪਾਰਟੀ ਉੱਤਰ ਪ੍ਰਦੇਸ਼ ’ਚ ਚੋਣ ਲੜਨ ਗਈ ਸੀ। 350 ਸੀਟਾਂ ’ਤੇ ਲੜੇ, 349 ’ਤੇ ਜ਼ਮਾਨਤ ਜ਼ਬਤ ਹੋਈ। ਉੱਤਰਾਖੰਡ ’ਚ 70 ’ਤੇ ਲੜੇ, 65 ’ਤੇ ਜ਼ਮਾਨਤ ਜ਼ਬਤ। ਉਨ੍ਹਾਂ ਦਾ ਪ੍ਰਧਾਨ ਹੀ ਛੱਡ ਕੇ ਭਾਜਪਾ ’ਚ ਚਲਾ ਗਿਆ। ਅੱਜਕੱਲ ਹਿਮਾਚਲ ’ਚ ਪ੍ਰਚਾਰ ਕਰ ਰਿਹਾ ਹੈ। ਗੋਆ ’ਚ ਗਏ 39 ਸੀਟਾਂ ’ਤੇ ਲੜੇ, 35 ’ਤੇ ਜ਼ਮਾਨਤ ਜ਼ਬਤ ਹੋਈ। ਉੱਥੇ ਹੀ ਹਿਮਾਚਲ ’ਚ ਆਏ ਬਾਅਦ ’ਚ, ਰਨ ਆਊਟ ਪਹਿਲਾਂ ਹੋ ਗਏ। ਦਿਖਾਈ ਵੀ ਨਹੀਂ ਦਿੰਦੇ। ਅਸੀਂ 8 ਤਰੀਕ ਨੂੰ ਮਿਲਾਂਗੇ ਦੇਖ ਲੈਣਾ ਜ਼ਮਾਨਤਾਂ ਜ਼ਬਤ ਹੋਣਗੀਆਂ। ਗੁਜਰਾਤ ’ਚ ਵੀ ਕਾਫੀ ਹੰਗਾਮਾ ਕਰ ਰਹੇ ਹਨ। ਤੁਹਾਨੂੰ ਦੱਸ ਦੇਵਾਂ ਇਹ ਹਿਮਾਚਲ ਨੂੰ ਇਸ ਲਈ ਛੱਡ ਗਏ, ਕਿਉਂਕਿ ਹਿਮਾਚਲ ਦੇ ਲੋਕ ਪੰਜਾਬ ਦੇ ਨਾਲ-ਨਾਲ ਦਿੱਲੀ ’ਚ ਵੀ ਬਹੁਤਾਤ ’ਚ ਹਨ। ਇਨ੍ਹਾਂ ਦੀ ਸਰਗਰਮੀ ਲੋਕਾਂ ਨੇ ਦੇਖੀ ਹੈ। ਘਪਲੇ, ਭ੍ਰਿਸ਼ਟਾਚਾਰ, ਝੂਠ ਬੋਲਣਾ, ਲੋਕਾਂ ਨੂੰ ਵਰਗਲਾਉਣਾ। ਇਸ ਲਈ ਉਨ੍ਹਾਂ ਹਿਮਾਚਲ ਛੱਡ ਦਿੱਤਾ, ਗੁਜਰਾਤ ਦੂਰ ਹੈ। ਉਨ੍ਹਾਂ ਸੋਚਿਆ ਕਿ ਅਸੀਂ ਉੱਥੇ ਕੋਸ਼ਿਸ਼ ਕਰੀਏ। ਉਹ ਸਿਰਫ ਇਕ ਤਰੀਕੇ ਦਾ ਮਾਹੌਲ ਬਣਾਉਣ ਦੀ ਕੋਸ਼ਿਸ਼ ਕਰਦੇ ਹਨ ਤੇ ਲੋਕਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰਦੇ ਹਨ। ਹਰ ਕੋਈ ਅਜਿਹਾ ਕਰ ਰਿਹਾ ਹੈ। ਇਸ ’ਚ ਕੋਈ ਸਮੱਸਿਆ ਨਹੀਂ ਹੈ, ਚੋਣਾਂ ਹਨ, ਲੋਕਤੰਤਰ ਹੈ ਪਰ ਮੈਂ ਇਨ੍ਹਾਂ ਦਾ ਇਤਿਹਾਸ ਤੁਹਾਡੇ ਸਾਹਮਣੇ ਰੱਖਿਆ ਹੈ। ਇਸ ਲਈ ਹਿਮਾਚਲ ਤੇ ਗੁਜਰਾਤ ’ਚ ਇਹ ਸਾਡੇ ਲਈ ਕੋਈ ਚੁਣੌਤੀ ਨਹੀਂ ਹੈ।

ਸਵਾਲ-ਕਾਂਗਰਸ ਦਾ ਦਾਅਵਾ ਹੈ ਕਿ ਉਹ ‘ਭਾਰਤ ਜੋੜੋ ਯਾਤਰਾ’ ਨਾਲ ਜ਼ਮੀਨੀ ਪੱਧਰ ’ਤੇ ਮਜ਼ਬੂਤ ਹੋਈ ਹੈ ਤਾਂ ਇਹ ਤੁਹਾਨੂੰ ਕਿੰਨੀ ਚੁਣੌਤੀ ਦੇ ਰਹੀ ਹੈ?

ਜਵਾਬ- ਉਹ ਘਰ ਤੋਂ ਲੰਬੇ ਸਮੇਂ ਬਾਅਦ ਭਾਰਤ ਦੇ ਦੌਰੇ ’ਤੇ ਗਏ ਹਨ, ਘੁੰਮਣਾ ਚੰਗੀ ਗੱਲ ਹੈ ਪਰ ਮੈਂ ਤੁਹਾਨੂੰ ਫਿਲਹਾਲ ਇਹ ਨਹੀਂ ਦੱਸਾਂਗਾ ਕਿ ਉਨ੍ਹਾਂ ਦੀ ਯਾਤਰਾ ’ਚ ਕੀ-ਕੀ ਕਮੀਆਂ ਹਨ ਤੇ ਉਨ੍ਹਾਂ ਨੂੰ ਸਫਲਤਾ ਕਿਉਂ ਨਹੀਂ ਮਿਲੇਗੀ ਪਰ ਸਾਨੂੰ ਦਿਸਦਾ ਹੈ ਕਿ ਇਹ ਸਭ ਕੁਝ ਦਿਖਾਵੇ ਲਈ ਹੈ। ਉਹ ਆਪਣੀ ਪਾਰਟੀ ’ਚ ਹੀ ਆਪਣੀ ਹੋਂਦ ਦੀ ਲੜਾਈ ਲੜ ਰਹੇ ਹਨ।

ਸਵਾਲ-ਕਾਂਗਰਸ ਦੇ ਨਵੇਂ ਪ੍ਰਧਾਨ ਤੁਹਾਡੇ ਲਈ ਕਿੰਨੀ ਵੱਡੀ ਚੁਣੌਤੀ?

ਜਵਾਬ- ਮੈਂ ਖੜਗੇ ਜੀ ਨੂੰ ਵਧਾਈ ਦਿੰਦਾ ਹਾਂ। ਇਹ ਉਨ੍ਹਾਂ ਦਾ ਪਾਰਟੀ ਦਾ ਅੰਦਰੂਨੀ ਮਾਮਲਾ ਹੈ ਪਰ ਸਵਾਲ ਇਹ ਹੈ ਕਿ ਕੀ ਸੀ. ਡਬਲਿਊ. ਸੀ. ਤੋਂ ਸਕ੍ਰੀਨਿੰਗ ਕਮੇਟੀ ਬਣਾਈ, ਸਮਝ ਨਹੀਂ ਆਈ ਕਿ ਇਹ ਕਿਉਂ ਬਣਾਈ ਗਈ। ਪਤਾ ਨਹੀਂ ਇਸ ਦਾ ਸੰਵਿਧਾਨ ਕਿੱਥੇ ਹੈ, ਜੇਕਰ ਇਸ ’ਚ ਇਕੋ ਪਰਿਵਾਰ ਦੇ 3 ਮੈਂਬਰ ਹਨ ਤਾਂ ਪਰਿਵਾਰਵਾਦ ਤੋਂ ਮੁਕਤ ਕਿਵੇਂ ਹੋਈ? ਭਾਜਪਾ ਨੇ ਵੰਸ਼ਵਾਦ ’ਤੇ ਪਰਿਵਾਰਵਾਦ ’ਤੇ ਇੰਨੀ ਸੱਟ ਮਾਰੀ ਕਿ ਉਨ੍ਹਾਂ ਨੂੰ ਮਜਬੂਰ ਹੋਣਾ ਪਿਆ, ਇੰਨੇ ਸਾਲਾਂ ਬਾਅਦ ਕਿਸੇ ਨਾਨ-ਗਾਂਧੀ ਪਰਿਵਾਰ ਦੇ ਵਿਅਕਤੀ ਨੂੰ ਪ੍ਰਧਾਨ ਬਣਾਉਣ ਲਈ।

ਸਵਾਲ- ਭਾਜਪਾ ਨੇ ਸੱਤਾ ’ਚ ਆਉਣ ਤੋਂ ਬਾਅਦ ਦੇਸ਼ ਦੇ ਵਿਕਾਸ ਦਾ ਟੀਚਾ ਰੱਖਿਆ ਸੀ ਤਾਂ ਫਿਰ 2022 ਖਤਮ ਹੁੰਦੇ-ਹੁੰਦੇ ਕਿੱਥੋਂ ਤੱਕ ਪਹੁੰਚਿਆ?

ਜਵਾਬ- ਅਸੀਂ ਬਿਲਕੁਲ ਨਿਸ਼ਾਨੇ ’ਤੇ ਚੱਲ ਰਹੇ ਹਾਂ। ਅਸੀਂ 5ਵੀਂ ਸਭ ਤੋਂ ਵੱਡੀ ਅਰਥਵਿਵਸਥਾ ਹਾਂ। 5 ਟ੍ਰਿਲੀਅਨ ਦੀ ਅਰਥ ਵਿਵਸਥਾ ਵੱਲ ਵਧ ਰਹੇ ਹਾਂ। ਬਾਕੀ ਵਿਸ਼ਵ ਦੀ ਅਰਥ ਵਿਵਸਥਾ ਕੋਰੋਨਾ ਕਾਰਨ ਮੱਠੀ ਪੈ ਗਈ ਪਰ ਅਸੀਂ ਰਫਤਾਰ ਨੂੰ ਫੜ ਰਹੇ ਹਾਂ। ਸਿੱਧੇ ਵਿਦੇਸ਼ੀ ਨਿਵੇਸ਼ ’ਚ 33 ਫੀਸਦੀ ਦਾ ਵਾਧਾ ਹੋਇਆ ਹੈ। ਅਸੀਂ ਸਟੀਲ ’ਚ ਨੰਬਰ 2, ਟੈਲੀਫੋਨ ਨਿਰਮਾਣ ’ਚ ਵੀ ਨੰ. 2, ਸੋਲਰ ਪਾਵਰ ’ਚ ਅਸੀਂ ਨੰ. 5 ’ਤੇ ਹਾਂ। ਅਸੀਂ ਬੁਨਿਆਦੀ ਢਾਂਚੇ ’ਚ ਤੇਜ਼ੀ ਨਾਲ ਅੱਗੇ ਵਧ ਰਹੇ ਹਾਂ, ਅਸੀਂ ਹੁਣ ਸਿੱਖਿਆ ’ਚ ਕੀਤੇ ਨਿਵੇਸ਼ ਦਾ ਇਕ ਵੱਡਾ ਨਤੀਜਾ ਦੇਖਣ ਜਾ ਰਹੇ ਹਾਂ। ਪ੍ਰਾਇਮਰੀ, ਸੈਕੰਡਰੀ ਤੇ ਉੱਚ ਸਿੱਖਿਆ ਤਿੰਨਾਂ ’ਤੇ ਕੰਮ ਚੱਲ ਰਿਹਾ ਹੈ। ਹਵਾਬਾਜ਼ੀ ’ਚ ਕ੍ਰਾਂਤੀ ਆਈ ਹੈ। ਗਰੀਬਾਂ ਦਾ ਸਸ਼ਕਤੀਕਰਨ ਇੰਨਾ ਹੋਇਆ ਹੈ ਕਿ ਅਸੀਂ ਅੱਤ ਦੀ ਗਰੀਬੀ ਰੇਖਾ ਤੋਂ ਬਾਹਰ ਆ ਗਏ ਹਾਂ। ਭੁੱਖਮਰੀ ਨਾਂ ਦੀ ਚੀਜ਼ ਖਤਮ ਹੋ ਗਈ ਹੈ, ਕਿਉਂਕਿ ਪ੍ਰਧਾਨ ਮੰਤਰੀ ਗਰੀਬ ਕਲਿਆਣ ਅੰਨ ਯੋਜਨਾ ’ਚ 80 ਕਰੋੜ ਲੋਕਾਂ ਨੂੰ ਰਾਸ਼ਨ ਦੇਣ ਦਾ ਕੰਮ ਕੀਤਾ ਗਿਆ ਹੈ। ਅਸੀਂ ਰੱਖਿਆ ਉਪਕਰਨਾਂ ਦੇ ਸਭ ਤੋਂ ਵੱਡੇ ਨਿਰਯਾਤਕ ਹਾਂ, ਜੋ ਪਹਿਲਾਂ ਲੈਂਦਾਂ ਸੀ, ਉਹ ਹੁਣ ਦੇਣ ਲੱਗਾ ਹੈ। ਅਜੇ ਵੀ ਅਮਰੀਕਾ, ਯੂਰਪ ’ਚ ਟੀਕਾਕਰਨ ਦੀ ਪ੍ਰਕਿਰਿਆ ਪੂਰੀ ਨਹੀਂ ਹੋਈ ਹੈ, ਅਸੀਂ 219 ਕਰੋੜ ਰੁਪਏ ਦੀ ਡਬਲ ਡੋਜ਼, ਬੂਸਟਰ ਡੋਜ਼ ਲਾਈ ਚੁੱਕੇ ਹਾਂ ਤੇ ਭਾਰਤ ’ਚ ਮਾਸਕ ਵਰਗੀ ਕੋਈ ਚੀਜ਼ ਨਹੀਂ ਰਹਿ ਗਈ। ਇਸ ਤੋਂ ਪਤਾ ਲੱਗਦਾ ਹੈ ਕਿ ਮੋਦੀ ਜੀ ਦੀ ਅਗਵਾਈ ’ਚ ਭਾਰਤ ਟਾਰਗੈੱਟ ’ਤੇ ਵੀ ਚੱਲਿਆ ਹੋਇਆ ਹੈ ਤੇ ਦੁਨੀਆ ’ਚ ਭਾਰਤ ਦਾ ਅਕਸ ਬਦਲਿਆ ਹੈ।

ਸਵਾਲ- ਅਰਵਿੰਦ ਕੇਜਰੀਵਾਲ, ਨਿਤੀਸ਼ ਕੁਮਾਰ ਤੇ ਹੋਰ ਕਈ ਚਿਹਰੇ ਤੁਹਾਡੇ ਸਾਹਮਣੇ ਖੜ੍ਹੇ ਹਨ, ਤੁਸੀਂ ਇਨ੍ਹਾਂ ਨੂੰ 2024 ਲਈ ਕਿੰਨੀ ਵੱਡੀ ਚੁਣੌਤੀ ਮੰਨਦੇ ਹੋ?

ਜਵਾਬ- ਅਸੀਂ ਹਰ ਚੋਣ ਨੂੰ ਚੁਣੌਤੀ ਨੂੰ ਮੰਨ ਕੇ ਚੱਲਦੇ ਹਾਂ ਤੇ ਤਿਆਰ ਰਹਿੰਦੇ ਹਾਂ। ਚੋਣਾਂ ਲੜਨਾ ਰਣਨੀਤੀ ਦਾ ਵਿਸ਼ਾ ਹੁੰਦਾ ਹੈ ਤੇ ਰਣਨੀਤੀ ਪਰਦੇ ਦਾ ਵਿਸ਼ਾ। ਇਸ ਲਈ ਅਸੀਂ ਬਹੁਤਾ ਖੁਲਾਸਾ ਨਹੀਂ ਕਰ ਸਕਦੇ, ਪਰ ਅਸੀਂ ਤਿਆਰ ਹਾਂ। ਖਰਾਬ ਹੈ ਇਹ ਕਹਿ ਕੇ ਲੜਨਾ ਮੋਦੀ ਜੀ ਦਾ ਤਰੀਕਾ ਨਹੀਂ ਹੈ। ਅਸੀਂ ਚੰਗੇ ਹਾਂ ਤੇ ਸਾਡਾ ਹੋਣਾ ਜ਼ਰੂਰੀ ਹੈ ਤੇ ਅਸੀਂ ਦੇਸ਼ ਨੂੰ ਸੁਰੱਖਿਅਤ ਰੱਖ ਸਕਦੇ ਹਾਂ। ਪਿਛਲੀ ਵਾਰ 2017 ’ਚ ਕਾਂਗਰਸ ਤੇ ਸਮਾਜਵਾਦੀ ਪਾਰਟੀ ਉੱਤਰ ਪ੍ਰਦੇਸ਼ ਦੀਆਂ ਚੋਣਾਂ ਇਕੱਠੇ ਲੜੇ ਸਨ ਤਾਂ ਅਸੀਂ ਉਸ ਗਠਜੋੜ ਨੂੰ ਟੁੱਟਦੇ ਦੇਖਿਆ ਸੀ। ਉਸ ਤੋਂ ਬਾਅਦ ਮਾਇਆਵਤੀ ਤੇ ਸਮਾਜਵਾਦੀ ਪਾਰਟੀ ਦੀ ਚਰਚਾ ਸੀ ਕਿ ਜੇਕਰ ਉਹ ਇਕੱਠੇ ਹੋ ਗਏ ਤਾਂ ਵੱਡਾ ਨੁਕਸਾਨ ਹੋਵੇਗਾ ਪਰ ਮੋਦੀ ਜੀ ਨੂੰ ਇਕਪਾਸੜ ਸਾਕਾਰਾਤਮਕ ਵੋਟਾਂ ਮਿਲੀਆਂ। ਇਸ ਲਈ 2024 ’ਚ ਵੀ ਸਾਨੂੰ ਸਾਕਾਰਾਤਮਕ ਵੋਟ ਆਵੇਗਾ।

ਸਵਾਲ-ਅਰਵਿੰਦ ਕੇਜਰੀਵਾਲ ਨੇ ਨੋਟਾਂ ’ਤੇ ਲਕਸ਼ਮੀ-ਗਣੇਸ਼ ਜੀ ਦੀ ਫੋਟੋ ਲਾਉਣ ਨੂੰ ਕਿਹਾ, ਇਸ ’ਤੇ ਭਾਜਪਾ ਦਾ ਕੀ ਸਟੈਂਡ ਹੈ?

ਜਵਾਬ- ਅਰਵਿੰਦ ਕੇਜਰੀਵਾਲ ਜੀ ਚੋਣਾਂ ਲਈ ਇਹ ਸਭ ਕਰਦੇ ਰਹਿੰਦੇ ਹਨ ਪਰ ਉਹ ਭੁੱਲ ਜਾਂਦੇ ਹਨ ਕਿ ਉਨ੍ਹਾਂ ਦੀ ਭਰੋਸੇਯੋਗਤਾ ਦਾ ਪੱਧਰ ਬਹੁਤ ਹੇਠਾਂ ਆ ਗਿਆ ਹੈ। ਉਸ ਦੀਆਂ ਗੱਲਾਂ ਨੂੰ ਕੋਈ ਗੰਭੀਰਤਾ ਨਾਲ ਨਹੀਂ ਲੈਂਦਾ। ਲੋਕ ਭੁੱਲ ਜਾਂਦੇ ਹਨ ਪਰ ਇਹ ਸਾਡਾ ਕੰਮ ਹੈ ਯਾਦ ਕਰਵਾਉਣਾ। ਉਨ੍ਹਾਂ ਕਿਹਾ ਸੀ ਕਿ ਮੈਂ ਚੋਣ ਨਹੀਂ ਲੜਾਂਗਾ ਪਰ ਲੜਿਆ, ਪਾਰਟੀ ਨਹੀਂ ਬਣਾਵਾਂਗਾ, ਬਣਾਈ, ਸਕਿਓਰਿਟੀ ਨਹੀਂ ਲਵਾਂਗਾ, ਅੱਜਕੱਲ ਪੰਜਾਬ ਤੋਂ ਲੈ ਰੱਖੀ ਹੈ ਤੇ ਹੋਰ ਬਾਕੀ ਵੀ, ਮੈਂ ਗੱਡੀਆਂ ਵੀ ਨਹੀਂ ਲਵਾਂਗਾ। ਅੱਜ ਉਨ੍ਹਾਂ ਨੇ ਸਾਰੀਆਂ ਸਹੂਲਤਾਂ ਲੈ ਰੱਖੀਆਂ ਹਨ। ਮੈਂ ਸੀ. ਏ. ਜੀ. ਦਾ ਆਡਿਟ ਕਰਵਾਵਾਂਗਾ ਡਿਸਕਾਮ ’ਤੇ, ਮੈਂ ਲੋਕਪਾਲ ਬਿੱਲ ਲਿਆਵਾਂਗਾ, ਮੈਂ ਵਾਟਰ ਮਾਫੀਆ ਨਾਲ ਲੜਾਂਗਾ, ਅਸੀਂ ਅੱਜ ਤੱਕ ਇਨ੍ਹਾਂ ਸਭ ਚੀਜ਼ਾਂ ਦੀ ਉਡੀਕ ਕਰ ਰਹੇ ਹਾਂ। ਮੈਂ ਟਰਾਂਸਪੋਰਟ ’ਚ ਬਦਲਾਅ ਲਿਆਵਾਂਗਾ, ਮੈਂ ਈਮਾਨਦਾਰ ਸਰਕਾਰ ਲਿਆਵਾਂਗਾ ਪਰ ਘੋਟਾਲੇ ਦੀ ਸਰਕਾਰ ਦਿੱਤੀ। ਸ਼ਰਾਬ ਵਰਗੀਆਂ ਚੀਜ਼ਾਂ ’ਚ ਘਪਲੇ ਕੀਤੇ। ਉਹ ਕਹਿੰਦੇ ਸਨ ਕਿ ਮੈਂ ਅਪਰਾਧੀਆਂ ਨੂੰ ਟਿਕਟਾਂ ਨਹੀਂ ਦੇਵਾਂਗਾ ਪਰ 3 ਜੇਲ ਦੇ ਅੰਦਰ ਹਨ, ਬਾਕੀ ਜ਼ਮਾਨਤ ’ਤੇ ਹਨ। ਉਸ ਨੇ ਰਾਮ ਜਨਮ ਭੂਮੀ ਦਾ ਵਿਰੋਧ ਕੀਤਾ। ਅੱਜ ਉਹ ਗਣੇਸ਼ ਜੀ ਤੇ ਲਕਸ਼ਮੀ ਜੀ ਦਿਸ ਰਹੇ ਹਨ। ਉਨ੍ਹਾਂ ਦੀ ਇਨਟੈਨਸ਼ਨ ਸਿਰਫ ਵੋਟ ਹੈ, ਨੋਟ ਤਾਂ ਸਿਰਫ ਬਹਾਨਾ ਹੈ।

ਸਵਾਲ- ਚਰਚਾ ਹੈ ਕਿ ਹਿਮਾਚਲ ’ਚ ਕਾਂਗਰਸ ’ਚ ਜੋ ਅਸੰਤੁਸ਼ਟੀ ਦਿਖਾਈ ਦੇ ਰਹੀ ਹੈ, ਉਹੀ ਭਾਜਪਾ ’ਚ ਵੀ ਹੈ?

ਜਵਾਬ- ਅਜਿਹਾ ਨਹੀਂ ਹੈ। ਕਾਂਗਰਸ ’ਚ ਵਿਅਕਤੀਗਤ ਤੌਰ ’ਤੇ ਆਗੂ ਹਨ। ਉਨ੍ਹਾਂ ਨੂੰ ਸਮਰਥਨ ਮਿਲਦਾ ਹੈ ਤਾਂ ਉਹ ਕੰਮ ਕਰਦੇ ਹਨ ਵਰਨਾ ਫਿਰ ਪਾਰਟੀ ਦੇ ਖਿਲਾਫ ਲੜਦੇ ਹਨ। ਸਾਡੇ ਇੱਥੇ ਕੁਝ ਬਾਗੀ ਖੜ੍ਹੇ ਹਨ ਪਰ ਚੋਣਾਂ ’ਚ ਜਿਸ ਤਰ੍ਹਾਂ ਸਾਡਾ ਮਾਹੌਲ ਅੱਗੇ ਵਧੇਗਾ, ਉਹ ਵੀ ਸਾਡੇ ਨਾਲ ਸ਼ਾਮਲ ਹੋ ਜਾਣਗੇ ਤੇ ਉਹ ਵੀ ਸਾਡੇ ਨਾਲ ਆਉਣਗੇ। ਜਿਹੜੇ ਲੋਕ ਪਾਰਟੀ ਲਾਈਨ ਤੋਂ ਬਾਹਰ ਜਾਂਦੇ ਹਨ, ਉਨ੍ਹਾਂ ਨੂੰ ਲੋਕਾਂ ਦਾ ਅਾਸ਼ੀਰਵਾਦ ਨਹੀਂ ਮਿਲਦਾ।

ਸਵਾਲ-ਕਾਂਗਰਸ ਦਾ ਕਹਿਣਾ ਹੈ ਕਿ ਸੈਮੀਫਾਈਨਲ ’ਚ ਕਾਂਗਰਸ ਨੇ 4 ਸੀਟਾਂ ਜਿੱਤੀਆਂ, ਹੁਣ ਇਹ ਫਾਈਨਲ ਹੈ, ਉਹ ਵੀ ਕਾਂਗਰਸ ਦੀ ਝੋਲੀ ’ਚ ਆਵੇਗਾ, ਇਸ ਦਾਅਵੇ ’ਤੇ ਤੁਹਾਡਾ ਕੀ ਕਹਿਣਾ ਹੈ?

ਜਵਾਬ- ਉਹ ਲੋਕ ਹਮੇਸ਼ਾ ਗੰਭੀਰਤਾ ਨਾਲ ਸੋਚੇ ਬਿਨਾਂ ਸਿਆਸੀ ਪਾਰਟੀ ਦੇ ਰੂਪ ’ਚ ਕੰਮ ਕਰਦੇ ਹਨ। ਉਨ੍ਹਾਂ ਦੀ ਚਾਰਜਸ਼ੀਟ ਹੈ, ਉਨ੍ਹਾਂ ਨੂੰ ਹੀ ਯਕੀਨ ਨਹੀਂ ਹੋਵੇਗਾ ਚਾਰਜਸ਼ੀਟ ’ਤੇ ਤਾਂ ਹੈ, ਜਿਸ ਤਰ੍ਹਾਂ ਉਹ ਰਾਜਨੀਤੀ ਕਰ ਰਹੇ ਹਨ, ਉਸ ’ਤੇ ਕੁਝ ਕਹਿਣ ਦੀ ਲੋੜ ਨਹੀਂ ਹੈ। ਉਹ ਆਪੋ-ਆਪਣੇ ਹਲਕੇ ’ਚ ਚੋਣਾਂ ਲੜ ਰਹੇ ਹਨ ਤੇ ਕਿਸੇ ਰਾਜ ਦੀ ਚੋਣ ਨਹੀਂ ਲੜ ਰਹੇ ਹਨ।

ਸਵਾਲ-ਹਿਮਾਚਲ ’ਚ ਇਕ ਵੱਡਾ ਮੁੱਦਾ ਗੂੰਜ ਰਿਹਾ ਹੈ, ਜੋ ਪੰਜਾਬ ’ਚ ਵੀ ਗੂੰਜ ਰਿਹਾ ਹੈ ਤੇ ਉਹ ਹੈ ਡਰੱਗਸ, ਇਸ ਤੋਂ ਛੁਟਕਾਰਾ ਕਦੋਂ ਮਿਲੇਗਾ?

ਜਵਾਬ- ਇਸ ਤੋਂ ਨਿਜ਼ਾਤ ਭਾਰਤੀ ਜਨਤਾ ਪਾਰਟੀ ਦੇ ਸ਼ਾਸਨ ’ਚ ਹੀ ਮਿਲੇਗੀ ਤੇ ਸਿਰਫ ਭਾਜਪਾ ਹੀ ਇਸ ਨਾਲ ਲੜ ਸਕਦੀ ਹੈ ਤੇ ਲੜਨ ਦੀ ਕੋਸ਼ਿਸ਼ ਕਰ ਰਹੀ ਹੈ। ਪੰਜਾਬ ਨੂੰ ਕੇਂਦਰੀ ਗ੍ਰਹਿ ਮੰਤਰਾਲੇ ਤੋਂ ਪੂਰਾ ਸਹਿਯੋਗ ਮਿਲ ਰਿਹਾ ਹੈ, ਪਰ ਪੰਜਾਬ ਇਸ ਦਾ ਉਪਯੋਗ ਕਰਦਾ ਤਾਂ ਚੰਗਾ ਹੁੰਦਾ, ਪਰ ਉਹ ਇਸ ਦਾ ਉਪਯੋਗ ਨਹੀਂ ਕਰ ਰਿਹਾ, ਜਿੱਥੋਂ ਤੱਕ ਹਿਮਾਚਲ ਦਾ ਸਵਾਲ ਹੈ, ਅਸੀਂ ਸਰਹੱਦਾਂ ਨੂੰ ਸੁਰੱਖਿਅਤ ਰੱਖਿਆ ਹੈ ਤੇ ਸੁਰੱਖਿਅਤ ਰੱਖਾਂਗੇ।


 

  • Exclusive interview
  • JP Nadda
  • Gujarat
  • Himachal
  • Punjab
  • ਵਿਸ਼ੇਸ਼ ਇੰਟਰਵਿਊ
  • ਜੇ ਪੀ ਨੱਢਾ
  • ਗੁਜਰਾਤ
  • ਹਿਮਾਚਲ
  • ਪੰਜਾਬ

'ਵਿਜੀਲੈਂਸ ਜਾਗਰੂਕਤਾ ਹਫ਼ਤਾ' ਪ੍ਰੋਗਰਾਮ 'ਚ PM ਮੋਦੀ ਨੇ ਭ੍ਰਿਸ਼ਟਾਚਾਰ ਤੋਂ ਦੂਰ ਰਹਿਣ ਦੀ ਦਿੱਤੀ ਸਲਾਹ

NEXT STORY

Stories You May Like

  • attempt to steal i20 car in jp nagar  incident captured on cctv camera
    JP ਨਗਰ 'ਚ ਆਈ-20 ਕਾਰ ਲਿਜਾਣ ਦਾ ਕੀਤਾ ਯਤਨ, CCTV ਕੈਮਰੇ 'ਚ ਕੈਦ ਹੋਈ ਘਟਨਾ
  • bank robbery attempt in jandiala guru
    ਪੰਜਾਬ: ਬੈਂਕ 'ਚ ਆ ਵੜੇ 5 ਲੁਟੇਰੇ, ਗਾਰਡ ਦੀ ਅੱਖਾਂ 'ਚ ਮਾਰੀ ਸਪਰੇਅ ਤੇ ਫਿਰ ਵੀ ਕੀਤਾ ਮੁਕਾਬਲਾ
  • what can we learn from the flu outbreak
    ਫ਼ਲੂ ਦੀ ਵਧਦੀ ਕਰੋਪੀ ਤੋਂ ਅਸੀਂ ਅਗਲੀ ਮਹਾਮਾਰੀ ਨੂੰ ਲੈ ਕੇ ਕੀ ਸਿੱਖ ਸਕਦੇ ਹਾਂ?
  • national film awards ceremony to be held in gujarat outside delhi
    ਪਹਿਲੀ ਵਾਰ ਦਿੱਲੀ ਤੋਂ ਬਾਹਰ ਗੁਜਰਾਤ ’ਚ ਆਯੋਜਿਤ ਹੋਵੇਗਾ ਰਾਸ਼ਟਰੀ ਫਿਲਮ ਪੁਰਸਕਾਰ ਸਮਾਰੋਹ
  • holiday in punjab on tuesday too
    ਪੰਜਾਬ 'ਚ ਮੰਗਲਵਾਰ ਨੂੰ ਵੀ ਛੁੱਟੀ !
  • big incident in punjab father and son shot in public
    ਪੰਜਾਬ 'ਚ ਵੱਡੀ ਵਾਰਦਾਤ! ਪਿਓ-ਪੁੱਤ ਨੂੰ ਸ਼ਰੇਆਮ ਮਾਰੀਆਂ ਗੋਲ਼ੀਆਂ
  • police raid hotel and pg in zirakpur
    ਪੰਜਾਬ ਦੇ ਇਸ ਹੋਟਲ 'ਚ ਪੁਲਸ ਦੀ ਰੇਡ! ਕੁੜੀਆਂ ਗ੍ਰਿਫ਼ਤਾਰ, ਇਤਰਾਜ਼ਯੋਗ ਸਾਮਾਨ ਵੀ ਕੀਤਾ ਬਰਾਮਦ
  • ed writes letter to punjab police for the third time
    ED ਨੇ ਮਨੀ ਲਾਂਡਰਿੰਗ ਮਾਮਲੇ 'ਚ ਤੀਜੀ ਵਾਰ ਲਿਖੀ ਪੰਜਾਬ ਪੁਲਸ ਨੂੰ ਚਿੱਠੀ
  • deadbody found at dussehra ground in basti danishmanda
    ਬਸਤੀ ਦਾਨਿਸ਼ਮੰਦਾ ਸਥਿਤ ਦੁਸਹਿਰਾ ਗਰਾਊਂਡ 'ਚੋਂ ਮਿਲੀ ਨੌਜਵਾਨ ਦੀ ਲਾਸ਼
  • horrific accident on jalandhar pathankot natonal highway
    ਜਾਲੰਧਰ-ਪਠਾਨਕੋਟ NH 'ਤੇ ਭਿਆਨਕ ਹਾਦਸਾ! ਮਾਤਾ ਵੈਸ਼ਨੋ ਦੇਵੀ ਤੋਂ ਪਰਤ ਰਹੇ ਦੋ...
  • mp charanjit channi major statement
    ਭਾਜਪਾ 'ਚ ਜਾਣ ਦੀਆਂ ਚੱਲ ਰਹੀਆਂ ਚਰਚਾਵਾਂ 'ਤੇ MP ਚਰਨਜੀਤ ਚੰਨੀ ਦਾ ਵੱਡਾ ਬਿਆਨ
  • the 1980s trend on social media everyone past era ai generated images
    ਲੋਕਾਂ ਦੇ ਸਿਰ ਚੜ੍ਹ ਕੇ ਬੋਲਿਆ 1980 ਦੇ ਦਹਾਕੇ ਦਾ ਟ੍ਰੈਂਡ! AI ਤਸਵੀਰਾਂ ’ਚ...
  • municipal commissioner surinder singh inspect sanitation
    ਸਫ਼ਾਈ ਵਿਵਸਥਾ ਦੀ ਜਾਂਚ ਕਰਨ ਖੁਦ ਸੜਕਾਂ ’ਤੇ ਉਤਰੇ ਨਿਗਮ ਕਮਿਸ਼ਨਰ ਸੁਰਿੰਦਰ ਸਿੰਘ
  • attempt to steal i20 car in jp nagar  incident captured on cctv camera
    JP ਨਗਰ 'ਚ ਆਈ-20 ਕਾਰ ਲਿਜਾਣ ਦਾ ਕੀਤਾ ਯਤਨ, CCTV ਕੈਮਰੇ 'ਚ ਕੈਦ ਹੋਈ ਘਟਨਾ
  • major action by lohian police
    ਲੋਹੀਆਂ ਪੁਲਸ ਦੀ ਵੱਡੀ ਕਾਰਵਾਈ, ਜੱਗਾ ਫੂਕੀਵਾਲ ਗਿਰੋਹ ਦੇ 5 ਮੈਂਬਰ ਹਥਿਆਰਾਂ...
  • the health department  s food safety team seized 75 kg of paneer
    ਸਿਹਤ ਵਿਭਾਗ ਦੀ ਫੂਡ ਸੇਫਟੀ ਟੀਮ ਨੇ ਸ਼ੱਕ ਦੇ ਆਧਾਰ ’ਤੇ ਜ਼ਬਤ ਕੀਤਾ 75 ਕਿਲੋ ਪਨੀਰ
Trending
Ek Nazar
rescue team in nepal

ਨੇਪਾਲ 'ਚ ਬਚਾਅ ਮੁਹਿੰਮ 'ਚ ਤੇਜ਼ੀ ; ਬਚਾਅ ਟੀਮਾਂ ਨੇ ਸੁਰੰਗ 'ਚੋਂ  ਸਾਫ਼...

satellite investigation

ਅਮਰੀਕੀ ਫ਼ੌਜੀਆਂ 'ਤੇ ਈਰਾਨੀ ਹਮਲੇ 'ਚ ਚੀਨ ਦਾ ਲਿੰਕ! ਸੈਟੇਲਾਈਟ ਜਾਂਚ ਸ਼ੁਰੂ

gold silver price

ਸੋਨਾ 3000 ਤੇ ਚਾਂਦੀ 6500 ਰੁਪਏ ਤੱਕ ਹੋਈ ਸਸਤੀ, ਜਾਣੋ 10 ਗ੍ਰਾਮ Gold ਦਾ ਭਾਅ

us help nepal

ਨੇਪਾਲ ਹੜ੍ਹ ਪੀੜਤਾਂ ਦੀ ਸ਼ਨਾਖਤ ਲਈ ਅਮਰੀਕਾ ਦੇਵੇਗਾ ਵਾਧੂ 10 ਲੱਖ ਡਾਲਰ, ਕੁੱਲ...

harman brar breaks silence on relationship with parmish verma

'ਮੈਂ ਕਿਸੇ ਦਾ ਘਰ ਨਹੀਂ ਤੋੜਿਆ...'; ਪਰਮੀਸ਼ ਵਰਮਾ ਨਾਲ ਰਿਸ਼ਤੇ 'ਤੇ ਹਰਮਨ ਬਰਾੜ...

father of famous punjabi female singer passes away

ਮਸ਼ਹੂਰ ਪੰਜਾਬੀ ਗਾਇਕਾ 'ਤੇ ਟੁੱਟਿਆ ਦੁੱਖਾਂ ਦਾ ਪਹਾੜ, ਪਿਤਾ ਦਾ ਹੋਇਆ ਦਿਹਾਂਤ

rapid gunfire at the home of the former sarpanch s brother

ਗੁਰਦਾਸਪੁਰ: ਦੇਰ ਰਾਤ ਸਾਬਕਾ ਸਰਪੰਚ ਦੇ ਭਰਾ ਦੇ ਘਰ 'ਤੇ ਤਾੜ-ਤਾੜ ਫਾਇਰਿੰਗ

punjabi social media influencer manjit kaur

ਇੰਫਲੂਐਂਸਰ ਮਨਜੀਤ ਕੌਰ ਦੀ ਆਖਰੀ ਵੀਡੀਓ ਆਈ ਸਾਹਮਣੇ, ਦੱਸਿਆ ਪੂਰਾ ਸੱਚ

punjabi singer jass manak trolled after showering currency notes on his fiancée

'ਉਹ ਤੁਹਾਡੀ ਪਤਨੀ ਹੈ, ਬਾਰ ਡਾਂਸਰ ਨਹੀਂ...'; ਪੰਜਾਬੀ ਗਾਇਕ ਜੱਸ ਮਾਣਕ ਨੇ ਆਪਣੀ...

woman married eight months ago ends her life

ਅੱਠ ਮਹੀਨੇ ਪਹਿਲਾਂ ਵਿਆਹੀ ਕੁੜੀ ਨੇ ਜੀਵਨਲੀਲਾ ਕੀਤੀ ਸਮਾਪਤ, ਪੇਕੇ ਪਰਿਵਾਰ ਨੇ...

world famous singer became a mother at the age of 40 without being married

40 ਸਾਲ ਦੀ ਉਮਰ 'ਚ ਬਿਨਾਂ ਵਿਆਹ ਦੇ ਮਾਂ ਬਣੀ ਦੁਨੀਆ ਦੀ ਮਸ਼ਹੂਰ ਗਾਇਕਾ

houthi rebels seized island

ਹੂਤੀ ਬਾਗੀਆਂ ਨੇ ਯਮਨ ਦੇ ਬਾਬ ਅਲ-ਮੰਡੇਬ 'ਚ ਇੱਕ ਟਾਪੂ 'ਤੇ ਕੀਤਾ ਕਬਜ਼ਾ

online fraud

ਬੰਗਲਾਦੇਸ਼: ਔਨਲਾਈਨ ਧੋਖਾਧੜੀ ਦੇ ਦੋਸ਼ 'ਚ 63 ਵਿਦੇਸ਼ੀ ਹਿਰਾਸਤ 'ਚ

flood in nepal

ਨੇਪਾਲ ਹੜ੍ਹ 'ਚ ਮ੍ਰਿਤਕਾਂ ਦੀ ਗਿਣਤੀ 1,385 ਹੋਈ

famous youtuber armaan malik

6ਵੇਂ ਬੱਚੇ ਦਾ ਪਿਤਾ ਬਣੇਗਾ ਮਸ਼ਹੂਰ ਯੂਟਿਊਬਰ ਅਰਮਾਨ ਮਲਿਕ ! ਕ੍ਰਿਤਿਕਾ ਤੇ ਪਾਇਲ...

heavy rain and hailstorm

ਜ਼ਿਲ੍ਹਾ ਲਾਤੀਨਾ 'ਚ ਤੇਜ਼ ਮੀਂਹ, ਝੱਖੜ ਹਨੇਰੀ ਤੇ ਹਲਕੀ ਗੜੇਮਾਰੀ, ਗੱਡੀਆਂ 'ਤੇ...

indian american couple donates

ਹਿਊਸਟਨ ਕੇ ਇੰਜੀਨੀਅਰਿੰਗ ਕਾਲਜ ਨੂੰ ਭਾਰਤੀ-ਅਮਰੀਕੀ ਜੋੜੇ ਨੇ ਦਾਨ ਕੀਤੇ 40 ਲੱਖ...

ramesh  a special needs child from pingalwara

ਪਿੰਗਲਵਾੜਾ ਦੇ ਵਿਸ਼ੇਸ਼ ਬੱਚੇ ਰਮੇਸ਼ ਨੇ ਹਾਂਗਕਾਂਗ ’ਚ ਲਹਿਰਾਇਆ ਤਿਰੰਗਾ, ਜਿੱਤੇ 2...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਦੇਸ਼ ਦੀਆਂ ਖਬਰਾਂ
    • narendra modi  china  jairam ramesh  xi jinping
      ਚੀਨ ਦੇ ਸਾਹਮਣੇ ਨਜ਼ਰ ਆਇਆ ਮੋਦੀ ਸਰਕਾਰ ਦਾ ਯੋਜਨਾਬੱਧ ਸਮਰਪਣ : ਜੈਰਾਮ ਰਮੇਸ਼
    • brics summit 2026 russian president putin depart
      ਬ੍ਰਿਕਸ ਸੰਮੇਲਨ 2026: ਭਾਰਤ ਦੌਰਾ ਖਤਮ ਕਰ ਕੇ ਰੂਸੀ ਰਾਸ਼ਟਰਪਤੀ ਪੁਤਿਨ ਦਿੱਲੀ...
    • sa president
      BRICS ; ਰਾਸ਼ਟਰਪਤੀ ਰਾਮਾਫੋਸਾ ਨੇ ਭਾਰਤ-ਦੱਖਣੀ ਅਫਰੀਕਾ ਦੇ ਸਬੰਧਾਂ ਦੀ ਕੀਤੀ...
    • four people suffer burns in delhi warehouse fire
      ਦਿੱਲੀ ਦੇ ਗੋਦਾਮ 'ਚ ਅੱਗ ਲੱਗਣ ਨਾਲ 4 ਲੋਕ ਜ਼ਖਮੀ, ਬੁਝਾਉਣ ਦਾ ਕੰਮ ਜਾਰੀ
    • indian railways  women  men  vande bharat
      ਔਰਤਾਂ ਨਹੀਂ ਕਿਸੇ ਤੋਂ ਘੱਟ ! ਹੁਣ ਰੇਲਵੇ ਸੈਕਟਰ 'ਚ ਵੀ ਕਰ ਰਹੀਆਂ ਮਰਦਾਂ ਦੀ...
    • haryana police cracks down on drug smugglers
      ਹਰਿਆਣਾ ਪੁਲਸ ਦਾ ਨਸ਼ਾ ਤਸਕਰਾਂ 'ਤੇ ਸ਼ਿਕੰਜਾ, NDPS ਐਕਟ ਤਹਿਤ 2.09 ਕਰੋੜ ਰੁਪਏ...
    • bjp  senior leader  kalraj mishra  wife  passed away
      ਭਾਜਪਾ ਦੇ ਸੀਨੀਅਰ ਆਗੂ ਕਲਰਾਜ ਮਿਸ਼ਰਾ ਦੀ ਪਤਨੀ ਦਾ ਦਿਹਾਂਤ
    • national lok adalat  arunachal pradesh  202 cases settled
      ਰਾਸ਼ਟਰੀ ਲੋਕ ਅਦਾਲਤ 'ਚ ਅਰੁਣਾਚਲ ਪ੍ਰਦੇਸ਼ ਦੇ 202 ਮਾਮਲਿਆਂ ਦਾ ਕੀਤਾ ਨਿਪਟਾਰਾ
    • xi deprats for china
      BRICS 'ਚ ਹਿੱਸਾ ਲੈਣ ਮਗਰੋਂ ਚੀਨ ਲਈ ਰਵਾਨਾ ਹੋਏ ਸ਼ੀ ਜਿਨਪਿੰਗ
    • new delhi brics summit pahalgam jammu government
      ਬ੍ਰਿਕਸ ਦੇ ਸਾਂਝੇ ਬਿਆਨ ’ਚ ਪਹਿਲਗਾਮ ਹਮਲੇ ਦੀ ਨਿੰਦਾ, ਕਿਹਾ- ਅੱਤਵਾਦ ਵਿਰੁੱਧ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +