ਨੈਸ਼ਨਲ ਡੈਸਕ - ਦਿੱਲੀ ਵਿਧਾਨ ਸਭਾ ਚੋਣਾਂ ਲਈ ਵੋਟਿੰਗ ਖਤਮ ਹੋਣ ਤੋਂ ਬਾਅਦ ਹੁਣ ਐਗਜ਼ਿਟ ਪੋਲ ਦੇ ਅੰਦਾਜ਼ੇ ਵੀ ਸਾਹਮਣੇ ਆ ਗਏ ਹਨ। ਚੋਣਾਂ ਨੂੰ ਲੈ ਕੇ ਕੀਤੇ ਗਏ ਵੱਖ-ਵੱਖ ਸਰਵੇਖਣਾਂ 'ਚ ਵੱਖ-ਵੱਖ ਦਾਅਵੇ ਕੀਤੇ ਗਏ ਹਨ। ਕੁਝ ਸਰਵੇਖਣ ਅਜਿਹੇ ਹਨ ਜਿਨ੍ਹਾਂ ਵਿੱਚ ਭਾਜਪਾ ਨੂੰ ਪੂਰਨ ਬਹੁਮਤ ਮਿਲਣ ਦੀ ਭਵਿੱਖਬਾਣੀ ਕੀਤੀ ਗਈ ਹੈ। ਵੱਖ-ਵੱਖ ਏਜੰਸੀਆਂ ਵੱਲੋਂ ਦੋ ਸਰਵੇਖਣ ਕਰਵਾਏ ਗਏ ਹਨ, ਜਿਨ੍ਹਾਂ ਵਿੱਚ ਆਮ ਆਦਮੀ ਪਾਰਟੀ ਨੂੰ ਬਹੁਮਤ ਨਾਲ ਦਿਖਾਇਆ ਗਿਆ ਹੈ। ਪਹਿਲਾ ਵੇਪ੍ਰੇਸਾਈਡ (WeePreside) ਤੋਂ ਹੈ ਜਦੋਂ ਕਿ ਦੂਜਾ ਮਾਈਂਡ ਬ੍ਰਿੰਕ ਤੋਂ ਹੈ।
ਸਭ ਤੋਂ ਪਹਿਲਾਂ ਜੇਕਰ WeePreside ਸਰਵੇ ਦੀ ਗੱਲ ਕਰੀਏ ਤਾਂ ਇਸ ਵਿੱਚ ਦਿੱਲੀ ਦੀਆਂ 70 ਵਿਧਾਨ ਸਭਾ ਸੀਟਾਂ ਵਿੱਚੋਂ ਆਮ ਆਦਮੀ ਪਾਰਟੀ ਨੂੰ 46-52 ਸੀਟਾਂ ਮਿਲਣ ਦੀ ਭਵਿੱਖਬਾਣੀ ਕੀਤੀ ਗਈ ਹੈ। ਇਸ ਦੇ ਨਾਲ ਹੀ ਭਾਜਪਾ ਨੂੰ 18 ਤੋਂ 23 ਸੀਟਾਂ ਮਿਲਣ ਦੀ ਉਮੀਦ ਹੈ। ਕਾਂਗਰਸ ਨੂੰ ਜ਼ੀਰੋ ਤੋਂ 01 ਸੀਟਾਂ ਮਿਲ ਸਕਦੀਆਂ ਹਨ। ਦਿੱਲੀ ਵਿੱਚ ਕਿਸੇ ਵੀ ਪਾਰਟੀ ਨੂੰ ਸਰਕਾਰ ਬਣਾਉਣ ਲਈ 36 ਸੀਟਾਂ ਦੀ ਲੋੜ ਹੁੰਦੀ ਹੈ। ਅਜਿਹੇ 'ਚ ਜੇਕਰ ਇਸ ਸਰਵੇ ਦੀਆਂ ਭਵਿੱਖਬਾਣੀਆਂ ਸਹੀ ਹੁੰਦੀਆਂ ਹਨ ਤਾਂ 'ਆਪ' ਇਕ ਵਾਰ ਫਿਰ ਰਾਜਧਾਨੀ 'ਚ ਵਾਪਸੀ ਕਰ ਸਕਦੀ ਹੈ।
ਇਹ ਵੀ ਪੜ੍ਹੋ- ਕਿਸ ਦੇ ਸਿਰ ਸਜੇਗਾ ਦਿੱਲੀ ਦਾ 'ਤਾਜ'? ਜਾਣੋ ਕੀ ਕਹਿੰਦੇ ਹਨ Exit Polls
Mind Brink ਸਰਵੇਖਣ ?
ਹੁਣ ਮਾਈਂਡ ਬ੍ਰਿੰਕ (Mind Brink) ਦੀ ਗੱਲ ਕਰੀਏ ਤਾਂ ਆਮ ਆਦਮੀ ਪਾਰਟੀ ਨੂੰ 44-49 ਸੀਟਾਂ ਮਿਲਣ ਦਾ ਅਨੁਮਾਨ ਹੈ। ਇੰਨੀਆਂ ਸੀਟਾਂ ਮਿਲਣ ਦਾ ਮਤਲਬ ਹੈ ਕਿ ਆਮ ਆਦਮੀ ਪਾਰਟੀ ਮੁੜ ਦਿੱਲੀ ਵਿੱਚ ਵਾਪਸੀ ਕਰ ਸਕਦੀ ਹੈ। ਇਸ ਦੇ ਨਾਲ ਹੀ ਭਾਜਪਾ ਨੂੰ 21-25 ਸੀਟਾਂ ਅਤੇ ਕਾਂਗਰਸ ਨੂੰ ਜ਼ੀਰੋ ਤੋਂ 01 ਸੀਟਾਂ ਮਿਲਣ ਦੀ ਉਮੀਦ ਹੈ। ਜੇਕਰ ਇਸ ਤਰ੍ਹਾਂ ਦੇਖਿਆ ਜਾਵੇ ਤਾਂ ਇਸ ਸਰਵੇਖਣ ਵਿੱਚ ਵੀ ਆਮ ਆਦਮੀ ਪਾਰਟੀ ਦੀ ਸੱਤਾ ਵਿੱਚ ਵਾਪਸੀ ਦੇ ਸੰਕੇਤ ਮਿਲ ਰਹੇ ਹਨ।
Matrize ਸਰਵੇ 'ਚ ਵੀ 'ਆਪ' ਨੂੰ ਰਾਹਤ
ਇੱਕ ਹੋਰ ਸਰਵੇਖਣ ਜਿਸ ਵਿੱਚ ਆਮ ਆਦਮੀ ਪਾਰਟੀ ਨੂੰ ਭਾਵੇਂ ਪੂਰਨ ਬਹੁਮਤ ਨਾ ਹੋਵੇ ਪਰ ਉਸ ਦੇ ਬਹੁਤ ਨੇੜੇ ਜਾਪਦਾ ਹੈ। ਇਹ ਸਰਵੇਖਣ ਮੈਟ੍ਰਿਜ਼ ਵੱਲੋਂ ਕੀਤਾ ਗਿਆ ਹੈ। ਇਸ ਸਰਵੇ 'ਚ ਅੰਦਾਜ਼ਾ ਲਗਾਇਆ ਗਿਆ ਹੈ ਕਿ ਦਿੱਲੀ ਦੀਆਂ 70 ਸੀਟਾਂ 'ਚੋਂ ਆਮ ਆਦਮੀ ਪਾਰਟੀ ਨੂੰ 32-37 ਸੀਟਾਂ ਮਿਲਣਗੀਆਂ। ਦੂਜੇ ਪਾਸੇ ਭਾਜਪਾ ਨੂੰ 35 ਤੋਂ 40 ਸੀਟਾਂ ਮਿਲਣ ਦਾ ਅਨੁਮਾਨ ਹੈ। ਇਸ ਦੇ ਨਾਲ ਹੀ ਇਸ ਸਰਵੇ 'ਚ ਵੀ ਕਾਂਗਰਸ ਨੂੰ ਜ਼ੀਰੋ ਤੋਂ 01 ਸੀਟ ਮਿਲਣ ਦੀ ਉਮੀਦ ਹੈ।
70 ਸੀਟਾਂ 'ਤੇ ਵੋਟਿੰਗ ਖਤਮ
ਦਿੱਲੀ ਦੀਆਂ ਸਾਰੀਆਂ 70 ਸੀਟਾਂ 'ਤੇ ਵੋਟਿੰਗ ਖਤਮ ਹੋ ਗਈ ਹੈ। ਹੁਣ ਤੱਕ ਦੇ ਅੰਕੜਿਆਂ 'ਚ ਕਰੀਬ 58 ਫੀਸਦੀ ਵੋਟਿੰਗ ਦਰਜ ਕੀਤੀ ਗਈ ਹੈ। ਹਾਲਾਂਕਿ ਵੋਟਿੰਗ ਨਾਲ ਸਬੰਧਤ ਅੰਤਿਮ ਅੰਕੜੇ ਅਜੇ ਆਉਣੇ ਬਾਕੀ ਹਨ। ਇਸ ਚੋਣ ਵਿਚ ਮੁਕਾਬਲਾ ਤਿਕੋਣਾ ਮੰਨਿਆ ਜਾ ਰਿਹਾ ਹੈ, ਪਰ ਜਿਸ ਤਰ੍ਹਾਂ ਸਰਵੇਖਣ ਦੇ ਅੰਕੜੇ ਸਾਹਮਣੇ ਆਏ ਹਨ, ਉਸ ਵਿਚ ਲੜਾਈ ਸਿਰਫ ਆਮ ਆਦਮੀ ਪਾਰਟੀ ਅਤੇ ਭਾਜਪਾ ਵਿਚਾਲੇ ਹੈ। ਹਾਲਾਂਕਿ ਚੋਣਾਂ ਵਿੱਚ ਕੌਣ ਜਿੱਤੇਗਾ ਅਤੇ ਕੌਣ ਹਾਰੇਗਾ ਇਹ ਤਾਂ 8 ਫਰਵਰੀ ਨੂੰ ਹੀ ਪਤਾ ਲੱਗੇਗਾ।
ਇਹ ਵੀ ਪੜ੍ਹੋ- ਗਾਹਕਾਂ ਦੀਆਂ ਲੱਗਣਗੀਆਂ ਮੌਜਾਂ, ਇਸ ਫੋਨ ਨਾਲ ਫ੍ਰੀ ਮਿਲੇਗਾ YouTube Premium ਦਾ ਸਬਸਕ੍ਰਿਪਸ਼ਨ
'ਕਿਸ ਦੇ ਸਿਰ ਸਜੇਗਾ ਦਿੱਲੀ ਦਾ 'ਤਾਜ'? ਜਾਣੋ ਕੀ ਕਹਿੰਦੇ ਹਨ Exit Polls
NEXT STORY