ਰਾਂਚੀ- ਝਾਰਖੰਡ 'ਚ ਮੁੱਖ ਮੰਤਰੀ ਹੇਮੰਤ ਸੋਰੇਨ ਦੇ ਕੈਬਨਿਟ ਦਾ ਵਿਸਥਾਰ ਕਰਦੇ ਹੋਏ ਅੱਜ ਯਾਨੀ ਵੀਰਵਾਰ ਨੂੰ 11 ਨਵੇਂ ਮੰਤਰੀਆਂ ਨੂੰ ਸ਼ਾਮਲ ਕੀਤਾ ਗਿਆ। ਰਾਜਪਾਲ ਸੰਤੋਸ਼ ਕੁਮਾਰ ਗੰਗਵਾਰ ਨੇ ਰਾਜ ਭਵਨ 'ਚ ਆਯੋਜਿਤ ਇਕ ਸਾਦੇ ਸਮਾਰੋਹ 'ਚ ਕਾਂਗਰਸ ਦੇ ਰਾਧਾਕ੍ਰਿਸ਼ਨ ਕਿਸ਼ੋਰ, ਦੀਪਿਕਾ ਪਾਂਡੇ ਸਿੰਘ, ਸ਼ਿਲਪੀ ਨੇਹਾ ਟਿਕਰੀ ਅਤੇ ਇਰਫਾਨ ਅੰਸਾਰੀ, ਰਾਸ਼ਟਰੀ ਜਨਤਾ ਦਲ ਦੇ ਸੰਜੇ ਪ੍ਰਸਾਦ ਯਾਦਵ ਅਤੇ ਝਾਰਖੰਡ ਮੁਕਤੀ ਮੋਰਚਾ ਦੇ ਦੀਪਕ ਬੀਰੂਆ, ਰਾਮਦਾਸ ਸੋਰੇਨ, ਸੁਦਿਵਿਯ ਸੋਨੂੰ, ਚਮਰਾ ਲਿੰਡਾ, ਯੋਗੇਂਦਰ ਮਹਤੋ ਅਤੇ ਹਫੀਜ਼ੁਲ ਹਸਨ ਨੂੰ ਮੰਤਰੀ ਵਜੋਂ ਅਹੁਦੇ ਅਤੇ ਗੁਪਤਤਾ ਦੀ ਸਹੁੰ ਚੁਕਾਈ ਗਈ।
ਇਸ ਕੈਬਨਿਟ ਦੇ ਵਿਸਥਾਰ ਵਿਚ ਝਾਰਖੰਡ ਮੁਕਤੀ ਮੋਰਚਾ (JMM) ਦੇ 6, ਕਾਂਗਰਸ ਦੇ 4 ਅਤੇ ਰਾਸ਼ਟਰੀ ਜਨਤਾ ਦਲ ਦੇ ਇਕ ਵਿਧਾਇਕ ਨੂੰ ਮੰਤਰੀ ਬਣਾਇਆ ਗਿਆ ਹੈ। ਇਸ ਮੌਕੇ ਮੁੱਖ ਮੰਤਰੀ ਹੇਮੰਤ ਸੋਰੇਨ, ਪ੍ਰੋਟੈਮ ਸਪੀਕਰ ਸਟੀਫਨ ਮਰਾਂਡੀ, ਵਿਧਾਨ ਸਭਾ ਦੇ ਮੌਜੂਦਾ ਸਪੀਕਰ ਰਵਿੰਦਰ ਨਾਥ ਮਹਤੋ, ਕਾਂਗਰਸ ਦੇ ਝਾਰਖੰਡ ਇੰਚਾਰਜ ਗੁਲਾਮ ਅਹਿਮਦ ਮੀਰ, ਸਾਬਕਾ ਕੇਂਦਰੀ ਮੰਤਰੀ ਜੈਪ੍ਰਕਾਸ਼ ਯਾਦਵ, ਕਾਂਗਰਸ ਦੇ ਸੂਬਾ ਪ੍ਰਧਾਨ ਕੇਸ਼ਵ ਮਹਤੋ ਕਮਲੇਸ਼ ਅਤੇ ਹੋਰ ਨਵੇਂ ਚੁਣੇ ਗਏ ਵਿਧਾਇਕ ਅਤੇ ਸੀਨੀਅਰ ਪ੍ਰਸ਼ਾਸਨਿਕ ਅਧਿਕਾਰੀ ਮੌਜੂਦ ਸਨ।
ਉਂਗਲਾਂ ਤੋਂ ਪਤਾ ਲੱਗਦੈ ਕੌਣ ਕਿੰਨੀ ਸ਼ਰਾਬ ਪੀਂਦਾ! ਹੋ ਗਿਆ ਖੁਲਾਸਾ
NEXT STORY