ਚੰਡੀਗਡ਼੍ਹ (ਪਾਂਡੇ)- ਹਰਿਆਣਾ ’ਚ ਸ਼ਰਾਬ ਦੇ ਰੇਟ ਵਧਣ ਨਾਲ ਹੀ ਪੀਣ ਵਾਲੀਆਂ ਦੀ ਗਿਣਤੀ ਵੀ ਲਗਾਤਾਰ ਵਧ ਰਹੀ ਹੈ। ਨਵੀਂ ਆਬਕਾਰੀ ਨੀਤੀ ’ਚ ਦੇਸੀ ਸ਼ਰਾਬ ’ਤੇ ਕਰੀਬ 5 ਰੁਪਏ ਪ੍ਰਤੀ ਬੋਤਲ ਦਾ ਵਾਧਾ ਕੀਤਾ ਗਿਆ ਹੈ ਜਦੋਂਕਿ ਅੰਗਰੇਜ਼ੀ ਸ਼ਰਾਬ ਦੇ ਮੁੱਲ ਵਧਾਉਣ ਨੂੰ ਲੈ ਕੇ ਜ਼ਿੰਮਾ ਕੰਪਨੀਆਂ ’ਤੇ ਛੱਡਿਆ ਗਿਆ ਹੈ। ਪਿਛਲੇ ਸਾਲਾਂ ਦੀ ਤੁਲਨਾ ’ਚ ਇਸ ਵਾਰ 23 ਫੀਸਦੀ ਆਬਕਾਰੀ ਮਾਲੀਆ ਵਧਿਆ ਹੈ। ਹਰਿਆਣਾ ਮੰਤਰੀ ਮੰਡਲ ਨੇ ਅੱਜ 7,500 ਕਰੋਡ਼ ਰੁਪਏ ਦੇ ਹੁਣ ਤੱਕ ਦੇ ਉੱਚ ਟੀਚੇ ਦੀ ਪ੍ਰਾਪਤੀ ਦੇ ਮਕਸਦ ਨਾਲ ਸਾਲ 2019 -20 ਦੀ ਆਬਕਾਰੀ ਨੀਤੀ ਨੂੰ ਮਨਜ਼ੂਰੀ ਦੇ ਦਿੱਤੀ, ਜੋ ਕਿ ਇਸ ਸਾਲ ਦੇ 6,300 ਕਰੋਡ਼ ਰੁਪਏ ’ਤੇ 19 ਫ਼ੀਸਦੀ ਦੀ ਸਾਲ ਦਰ ਸਾਲ ਵਾਧਾ ਦਰਸਾਉਂਦੀ ਹੈ।
ਮੰਤਰੀ ਮੰਡਲ ਦੀ ਬੈਠਕ ’ਚ ਵਿਕਾਸ ਸਬੰਧੀ ਯੋਜਨਾਵਾਂ ਲਈ ਸਰਕਾਰ ਨੂੰ ਆਪਣੀ ਇੱਛਾ ਨਾਲ ਦਿੱਤੀ ਗਈ ਭੂਮੀ ਦੀ ਖਰੀਦ ਦੀ ਨੀਤੀ (ਦੂਸਰੀ ਸੋਧ), 2019 ਨੂੰ ਮਨਜ਼ੂਰੀ ਦੇ ਦਿੱਤੀ ਗਈ। ਬੈਠਕ ’ਚ ਮੋਟਰਗੱਡੀਆਂ ਦੇ ਟੈਕਸਾਂ ਦੀਆਂ ਦਰਾਂ ਨੂੰ ਤਰਕਸੰਗਤ ਬਣਾਉਣ ਲਈ ਟ੍ਰਾਂਸਪੋਰਟ ਵਿਭਾਗ ਦੇ ਮਤੇ ਨੂੰ ਮਨਜ਼ੂਰੀ ਦੇ ਦਿੱਤੀ। ਇਸ ਤਰ੍ਹਾਂ ਮਾਲਵਾਹਕ ਵਾਹਨਾਂ ਲਈ ਮੋਟਰਗੱਡੀਆਂ ਕਰਕੇ ਸਲੈਬ ਦਾ ਸਕਲ ਵਾਹਨ ਭਾਰ (ਜੀ.ਵੀ.ਡਬਲਿਊ.) (ਟਨਾਂ ’ਚ) ਅਨੁਸਾਰ ਤਰਕਸੰਗਤ ਕੀਤਾ ਗਿਆ ਹੈ।
ਸੁਪਰੀਮ ਕੋਰਟ ਨੇ 6 ਵਿਅਕਤੀਆਂ ਦੀ ਹੱਤਿਆ ਦੇ ਦੋਸ਼ੀ ਦੀ ਮੌਤ ਦੀ ਸਜ਼ਾ ਰੱਖੀ ਬਹਾਲ
NEXT STORY