ਨਵੀਂ ਦਿੱਲੀ (ਭਾਸ਼ਾ)– ਕਈ ਵਿਗਿਆਨੀਆਂ ਦਾ ਕਹਿਣਾ ਹੈ ਕਿ ਪੇਸ਼ਗੀ ਅਨੁਮਾਨ ਮਾਡਲ ਥੋੜ੍ਹੇ ਸਮੇਂ ਦੇ ਪੇਸ਼ਗੀ ਅਨੁਮਾਨ ਲਈ ਹੀ ਚੰਗਾ ਹੈ। ਆਈ. ਆਈ. ਟੀ. ਕਾਨਪੁਰ ਦੇ ਅਧਿਐਨ ਵਿਚ ਜੂਨ ਵਿਚ ਕੋਵਿਡ-19 ਮਹਾਮਾਰੀ ਦੀ ਚੌਥੀ ਲਹਿਰ ਦੇ ਆਉਣ ਦਾ ਪੇਸ਼ਗੀ ਅਨੁਮਾਨ ‘ਅੰਕੜਾ ਜੋਤਿਸ਼’ ਅਤੇ ਅਟਕਲ ਹੋ ਸਕਦਾ ਹੈ। ਕੋਵਿਡ-19 ਦੇ ਮਾਮਲਿਆਂ ਵਿਚ ਅਗਲੇ 3 ਮਹੀਨਿਆਂ ਵਿਚ ਇਕ ਵਾਰ ਮੁੜ ਤੇਜ਼ੀ ਆਉਣ ਦੇ ਖਦਸ਼ੇ ਨੂੰ ਦੂਰ ਕਰਦਿਆਂ ਉਨ੍ਹਾਂ ਸਪੱਸ਼ਟ ਕੀਤਾ ਕਿ ਭਾਰਤ ਵਿਚ ਵਧੇਰੇ ਲੋਕਾਂ ਨੂੰ ਟੀਕੇ ਦੀਆਂ ਦੋਵੇਂ ਖੁਰਾਕਾਂ ਲੱਗ ਚੁੱਕੀਆਂ ਹਨ। ਇਕ ਵਾਰ ਉਹ ਕੁਦਰਤੀ ਪੱਖੋਂ ਤੰਦਰੁਸਤ ਹੋ ਚੁੱਕੇ ਹਨ। ਇਸ ਲਈ ਜੇ ਚੌਥੀਂ ਲਹਿਰ ਆਉਂਦੀ ਵੀ ਹੈ ਤਾਂ ਹਸਪਤਾਲ ਵਿਚ ਦਾਖਲ ਹੋਣ ਅਤੇ ਮੌਤਾਂ ਦੇ ਸੰਦਰਭ ਵਿਚ ਨਤੀਜੇ ਪ੍ਰਬੰਧ ਕਰਨ ਯੋਗ ਹੋਣਗੇ। ਸਿਰਫ ਸ਼ਰਤ ਇਹ ਹੈ ਕਿ ਵਾਇਰਸ ਦਾ ਕੋਈ ਨਵਾਂ ਵੇਰੀਐਂਟ ਨਾ ਆ ਜਾਏ।
ਇਹ ਵੀ ਪੜ੍ਹੋ : ਯੂਕ੍ਰੇਨ 'ਚ ਫਸੇ 210 ਭਾਰਤੀਆਂ ਨੂੰ ਲੈ ਕੇ ਹਵਾਈ ਫ਼ੌਜ ਦੀ ਫਲਾਈਟ ਹਿੰਡਨ ਏਅਰਬੇਸ ਪਹੁੰਚੀ
ਚੇਨਈ ਸਥਿਤ ਗਣਿਤ ਵਿਗਿਆਨ ਅਦਾਰੇ ਦੇ ਪ੍ਰੋ. ਸਿਤਾਭਰਾ ਸਿਨ੍ਹਾ ਨੇ ਕਿਹਾ ਕਿ ਇਲਾਜ ਅਧੀਨ ਮਰੀਜ਼ਾਂ ਦੀ ਗਿਣਤੀ ਵਿਚ ਤੇਜ਼ੀ ਨਾਲ ਕਮੀ ਹੋ ਰਹੀ ਹੈ। ਮੌਜੂਦਾ ਰਵਾਇਤ ਨੂੰ ਵੇਖਦਿਆਂ ਅਸੀਂ ਯਕੀਨੀ ਤੌਰ ’ਤੇ ਭਵਿੱਖ ਵਿਚ ਨਵੀਂ ਲਹਿਰ ਆਉਣ ਸਬੰਧੀ ਨਹੀਂ ਕਹਿ ਸਕਦੇ। ਦੱਸਣਯੋਗ ਹੈ ਕਿ ਭਾਰਤੀ ਟੈਕਨਾਲੋਜੀ ਅਦਾਰਾ ਕਾਨਪੁਰ ਦੇ ਤਾਜ਼ਾ ਮਾਡਲ ਅਧਿਐਨ ਵਿਚ ਕਿਹਾ ਗਿਆ ਸੀ ਕਿ ਸੰਭਵ ਹੈ ਕਿ ਕੋਵਿਡ-19 ਮਹਾਮਾਰੀ ਦੀ ਚੌਥੀ ਲਹਿਰ 22 ਜੂਨ ਤੋਂ ਸ਼ੁਰੂ ਹੋ ਕੇ ਅਗਸਤ ਦੇ ਅੱਧ ਤੱਕ ਰਹਿ ਸਕਦੀ ਹੈ। ਹਰਿਆਣਾ ਸਥਿਤ ਅਸ਼ੋਕਾ ਯੂਨੀਵਰਸਿਟੀ ਵਿਚ ਭੌਤਿਕ ਸ਼ਾਸਤਰ ਅਤੇ ਜੀਵ ਵਿਗਿਆਨ ਵਿਭਾਗ ਦੀ ਪ੍ਰੋਫੈਸਰ ਮੈਨਨ ਨੇ ਕਿਹਾ ਕਿ ਮੈਂ ਅਜਿਹੇ ਕਿਸੇ ਪੇਸ਼ਗੀ ਅਨੁਮਾਨ ’ਤੇ ਭਰੋਸਾ ਨਹੀਂ ਕਰ ਸਕਦੀ, ਖਾਸ ਤੌਰ ’ਤੇ ਜਦੋਂ ਤਰੀਕ ਅਤੇ ਸਮਾਂ ਦੱਸਿਆ ਗਿਆ ਹੋਵੇ। ਅਸੀਂ ਭਵਿੱਖ ਬਾਰੇ ਕੋਈ ਵੀ ਪੇਸ਼ਗੀ ਅਨੁਮਾਨ ਨਹੀਂ ਲਾ ਸਕਦੇ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ
PM ਮੋਦੀ ਨੇ ਪੁਣੇ ਮੈਟਰੋ ਰੇਲ ਪ੍ਰਾਜੈਕਟ ਦਾ ਕੀਤਾ ਉਦਘਾਟਨ, ਟਿਕਟ ਖਰੀਦ ਕੀਤੀ ਯਾਤਰਾ
NEXT STORY