ਜਲੰਧਰ (ਚੋਪੜਾ) – ਪੰਜਾਬ ਸਰਕਾਰ ਨੇ ਜਨਤਾ ਦੀ ਸਹੂਲਤ ਨੂੰ ਧਿਆਨ ਵਿਚ ਰੱਖਦੇ ਹੋਏ ਹੁਣ ਸੇਵਾ ਕੇਂਦਰਾਂ ’ਤੇ ਲਾਈਫ ਸਰਟੀਫਿਕੇਟ ਅਤੇ ਪੈਨ ਕਾਰਡ ਦੀਆਂ ਸੇਵਾਵਾਂ ਵੀ ਸ਼ੁਰੂ ਕਰ ਦਿੱਤੀਆਂ ਹਨ। ਇਸ ਨਾਲ ਬਜ਼ੁਰਗ ਪੈਨਸ਼ਨਧਾਰਕਾਂ ਅਤੇ ਆਮ ਨਾਗਰਿਕਾਂ ਨੂੰ ਹੁਣ ਸਰਕਾਰੀ ਦਫਤਰਾਂ ਦੇ ਚੱਕਰ ਨਹੀਂ ਕੱਟਣੇ ਪੈਣਗੇ।
ਸੇਵਾ ਕੇਂਦਰਾਂ ਦੇ ਜ਼ਿਲਾ ਇੰਚਾਰਜ ਬਹਾਦਰ ਸਿੰਘ ਨੇ ਦੱਸਿਆ ਕਿ ਪੈਨ ਕਾਰਡ ਬਣਵਾਉਣ ਲਈ ਸਰਕਾਰੀ ਫੀਸ ਅਤੇ ਸੇਵਾ ਕੇਂਦਰ ਫੀਸ ਮਿਲਾ ਕੇ ਕੁੱਲ 150 ਰੁਪਏ ਤੈਅ ਕੀਤੀ ਗਈ ਹੈ। ਉਥੇ ਹੀ, ਲਾਈਫ ਸਰਟੀਫਿਕੇਟ ਲਈ ਅਜੇ ਤਕ ਸਰਕਾਰ ਵੱਲੋਂ ਕਿਸੇ ਤਰ੍ਹਾਂ ਦੀ ਤੈਅ ਫੀਸ ਦਾ ਹੁਕਮ ਜਾਰੀ ਨਹੀਂ ਹੋਇਆ ਹੈ ਅਤੇ ਅਗਲੇ 1-2 ਦਿਨਾਂ ਵਿਚ ਇਸ ਸਬੰਧੀ ਫੈਸਲਾ ਜਾਰੀ ਹੋ ਜਾਵੇਗਾ।
ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਦੇ ਨਿਰਦੇਸ਼ਾ ਅਨੁਸਾਰ ਹੁਣ ਟਰਾਂਸਪੋਰਟ ਵਿਭਾਗ ਨਾਲ ਸਬੰਧਤ ਸਾਰੀਆਂ 56 ਸੇਵਾਵਾਂ ਦੀ ਸਹੂਲਤ ਵੀ ਸੇਵਾ ਕੇਂਦਰਾਂ ਦੇ ਹਰੇਕ ਕਾਊਂਟਰ ’ਤੇ ਮੁਹੱਈਆ ਹੈ। ਇਨ੍ਹਾਂ ਵਿਚ ਵਾਹਨ ਰਜਿਸਟ੍ਰੇਸ਼ਨ, ਮਾਲਕੀ ਤਬਦੀਲੀ, ਡਰਾਈਵਿੰਗ ਲਾਇਸੈਂਸ, ਡੁਪਲੀਕੇਟ ਆਰ. ਸੀ. ਸਮੇਤ ਹੋਰ ਸੇਵਾਵਾਂ ਸ਼ਾਮਲ ਹਨ।
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਏ ਬ੍ਰਿਟਿਸ਼ ਆਰਮੀ ਦੇ ਉੱਚ ਅਧਿਕਾਰੀ
NEXT STORY