ਨੈਸ਼ਨਲ ਡੈਸਕ : ਉੱਤਰ ਪ੍ਰਦੇਸ਼ ਦੇ ਸ਼ਾਮਲੀ ਜ਼ਿਲ੍ਹੇ ਵਿੱਚ ਸ਼ਨੀਵਾਰ ਨੂੰ ਜ਼ਬਤ ਕੀਤੀ ਗਈ ਸ਼ਰਾਬ ਨੂੰ ਨਸ਼ਟ ਕਰਨ ਦੌਰਾਨ ਇੱਕ ਵੱਡਾ ਹਾਦਸਾ ਵਾਪਰਨ ਦੀ ਖਬਰ ਸਾਹਮਣੇ ਆਈ ਹੈ। ਝਿੰਝਾਨਾ ਥਾਣੇ ਅਧੀਨ ਪੈਂਦੇ ਇਲਾਕੇ ਵਿੱਚ ਸ਼ਰਾਬ ਨੂੰ ਨਸ਼ਟ ਕਰਦੇ ਸਮੇਂ ਲੱਗੀ ਅੱਗ ਕਾਰਨ ਦੋ ਪੁਲਸ ਮੁਲਾਜ਼ਮ ਅਤੇ ਦੋ ਚੌਕੀਦਾਰ ਗੰਭੀਰ ਰੂਪ ਵਿੱਚ ਝੁਲਸ ਗਏ।
ਜਾਣਕਾਰੀ ਅਨੁਸਾਰ ਸ਼ਾਮਲੀ ਦੇ ਪੁਲਸ ਸੁਪਰਡੈਂਟ (ਐਸ.ਪੀ.) ਐਨ.ਪੀ. ਸਿੰਘ ਨੇ ਦੱਸਿਆ ਕਿ ਪੁਲਿਸ ਵੱਲੋਂ ਜ਼ਬਤ ਕੀਤੀ ਗਈ ਸ਼ਰਾਬ ਦੇ 57 ਕੇਸਾਂ ਨੂੰ ਜ਼ਮੀਨ ਵਿੱਚ ਟੋਆ ਪੁੱਟ ਕੇ ਨਸ਼ਟ ਕੀਤਾ ਜਾ ਰਿਹਾ ਸੀ। ਇਸੇ ਦੌਰਾਨ ਨਵਾਬ ਨਾਮ ਦੇ ਇੱਕ ਚੌਕੀਦਾਰ ਨੇ ਕਥਿਤ ਤੌਰ 'ਤੇ ਸ਼ਰਾਬ ਨਾਲ ਭਰੇ ਉਸ ਟੋਏ ਵਿੱਚ ਬਲਦੀ ਹੋਈ ਮਾਚਿਸ ਦੀ ਤੀਲੀ ਸੁੱਟ ਦਿੱਤੀ। ਇਸ ਕਾਰਨ ਉੱਥੇ ਅਚਾਨਕ ਅੱਗ ਦੀਆਂ ਲਪਟਾਂ ਉੱਠੀਆਂ ਅਤੇ ਇੱਕ ਧਮਾਕਾ ਹੋ ਗਿਆ, ਜਿਸ ਦੀ ਲਪੇਟ ਵਿੱਚ ਆਉਣ ਕਾਰਨ ਇਹ ਚਾਰੋਂ ਲੋਕ ਝੁਲਸ ਗਏ।
ਇੱਕ ਦੀ ਹਾਲਤ ਗੰਭੀਰ ਘਟਨਾ ਤੋਂ ਤੁਰੰਤ ਬਾਅਦ ਸਾਰੇ ਜ਼ਖਮੀਆਂ ਨੂੰ ਇਲਾਜ ਲਈ ਨੇੜਲੇ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਪੁਲਿਸ ਅਧਿਕਾਰੀਆਂ ਅਨੁਸਾਰ ਚੌਕੀਦਾਰ ਨਵਾਬ ਦੀ ਹਾਲਤ ਅਜੇ ਵੀ ਗੰਭੀਰ ਬਣੀ ਹੋਈ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਮੁਜ਼ੱਫਰਨਗਰ 'ਚ ਦਰਦਨਾਕ ਘਟਨਾ: ਨਵਾਂ ਮੋਬਾਈਲ ਫੋਨ ਨਾ ਮਿਲਣ ਤੋਂ ਨਾਰਾਜ਼ ਔਰਤ ਨੇ ਕੀਤੀ ਖੁਦਕੁਸ਼ੀ
NEXT STORY