ਗੁਰੂਗ੍ਰਾਮ- ਹਰਿਆਣਾ ਦੇ ਗੁਰੂਗ੍ਰਾਮ ਦੇ ਸੈਕਟਰ 29 ਸਥਿਤ ਨਾਈਟ ਕਲੱਬ ‘ਹਿਊਮਨ ਪੱਬ’ ਦੇ ਬਾਹਰ ਮੰਗਲਵਾਰ ਨੂੰ ਤੜਕੇ ਘੱਟ ਤੀਬਰਤਾ ਵਾਲਾ ਧਮਾਕਾ ਹੋਇਆ। ਪੁਲਸ ਨੇ ਦੱਸਿਆ ਕਿ ਬੰਬ ਸੁੱਟਣ ਵਾਲੇ ਵਿਅਕਤੀ ਨੂੰ ਮੌਕੇ ’ਤੇ ਹੀ ਫੜ ਲਿਆ ਗਿਆ। ਇਸ ਘਟਨਾ ਵਿਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਘਟਨਾ ’ਚ ਇਕ ਸਕੂਟਰ ਅਤੇ ਬਾਰ ਦਾ ‘ਸਾਈਨ ਬੋਰਡ’ ਸੜ ਗਿਆ।
ਧਮਾਕੇ ਨਾਲ ਗੈਂਗਸਟਰ ਲਾਰੈਂਸ ਦੇ ਤਾਰ ਜੁੜੇ ਹੋਏ ਹਨ। ਲਾਰੈਂਸ ਗੈਂਗ ਨੇ ਕੁਝ ਦਿਨ ਪਹਿਲਾਂ ਹੀ ਗੁੜਗਾਓਂ ਦਾ ਟੁਆਏ ਬਾਕਸ ਕਲੱਬ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਸੀ। ਇਸੇ ਕਲੱਬ ਨਾਲ ਹਿਊਮਨ ਪੱਬ ਕਲੱਬ ਹੈ।
ਇਕ ਅਧਿਕਾਰੀ ਨੇ ਦੱਸਿਆ ਕਿ ਸਵੇੇਰ ਲੱਗਭਗ ਸਵਾ 5 ਵਜੇ ਨਸ਼ੇ ਦੀ ਹਾਲਤ ’ਚ ਮੁਲਜ਼ਮ ਸਚਿਨ ਨੇ ‘ਹਿਊਮਨ ਨਾਈਟ ਕਲੱਬ’ ਵਿਚ 2 ‘ਬੰਬ’ ਸੁੱਟੇ। ਹਾਲਾਂਕਿ ਉਹ ਬੋਰਡ ਨਾਲ ਟਕਰਾ ਕੇ ਬਾਹਰ ਵੱਲ ਡਿੱਗ ਗਏ। ਇਨ੍ਹਾਂ ’ਚੋਂ ਇਕ ਬੰਬ ਫਟ ਗਿਆ ਜਦਕਿ ਦੂਜਾ ਉਥੇ ਹੀ ਪਿਆ ਰਿਹਾ। ਉਸ ਦੀ ਯੋਜਨਾ 2 ਹੋਰ ਬੰਬ ਸੁੱਟਣ ਦੀ ਸੀ ਪਰ ਅਜਿਹਾ ਕਰਨ ਤੋਂ ਪਹਿਲਾਂ ਹੀ ਪੁਲਸ ਨੇ ਉਸ ਨੂੰ ਫੜ ਲਿਆ।
ਪੁਲਸ ਨੂੰ ਉੱਥੇ ਇਕ ਬੰਬ ਪਿਆ ਮਿਲਿਆ ਜਿਸ ਨੂੰ ਤੁਰੰਤ ਨਕਾਰਾ ਕਰ ਦਿੱਤਾ ਗਿਆ। ਪੁਲਸ ਨੇ ਮੁਲਜ਼ਮਾਂ ਕੋਲੋਂ 2 ਹੋਰ ਬੰਬ ਬਰਾਮਦ ਕੀਤੇ ਹਨ। ਪੁਲਸ ਦਾ ਕਹਿਣਾ ਹੈ ਕਿ ਹਮਲਾਵਰ ਸ਼ਰਾਬ ਦੇ ਨਸ਼ੇ ਵਿਚ ਸੀ।
ਅਧਿਕਾਰੀਆਂ ਨੇ ਦੱਸਿਆ ਕਿ ਮੁਲਜ਼ਮ ਤੋਂ ਫਿਲਹਾਲ ਗੁਰੂਗ੍ਰਾਮ ਪੁਲਸ ਦੀ ਅਪਰਾਧਾ ਸ਼ਾਖਾ ਅਤੇ ਐੱਸ. ਟੀ. ਐੱਫ. ਦੀਆਂ ਟੀਮਾਂ ਪੁੱਛਗਿੱਛ ਕਰ ਰਹੀਆਂ ਹਨ।
'ਮਹਾਸਾਗਰ ਤੋਂ ਵੀ ਡੂੰਘੀ ਹੈ ਭਾਰਤ-ਰੂਸ ਦੀ ਦੋਸਤੀ...', ਪੁਤਿਨ ਨਾਲ ਮੁਲਾਕਾਤ ਮਗਰੋਂ ਬੋਲੇ ਰਾਜਨਾਥ ਸਿੰਘ
NEXT STORY