ਕੋਲਕਾਤਾ- ਪੱਛਮੀ ਬੰਗਾਲ ਦੇ ਮੁਰਸ਼ਿਦਾਬਾਦ ਜ਼ਿਲ੍ਹੇ 'ਚ ਗੈਰ-ਕਾਨੂੰਨੀ ਦੇਸੀ ਬੰਬ ਬਣਾਉਣ ਦੌਰਾਨ ਹੋਏ ਧਮਾਕੇ 'ਚ ਘੱਟੋ-ਘੱਟ 3 ਲੋਕਾਂ ਦੀ ਮੌਤ ਹੋ ਗਈ ਅਤੇ ਕੁਝ ਹੋਰ ਜ਼ਖਮੀ ਹੋ ਗਏ। ਪੁਲਸ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਨੇ ਦੱਸਿਆ ਕਿ ਇਹ ਘਟਨਾ ਐਤਵਾਰ ਦੇਰ ਰਾਤ ਸਾਗਰਪਾੜਾ ਗ੍ਰਾਮ ਪੰਚਾਇਤ ਅਧੀਨ ਪੈਂਦੇ ਪਿੰਡ ਖੋਇਰਤਲਾ 'ਚ ਵਾਪਰੀ। ਪੁਲਸ ਅਧਿਕਾਰੀ ਨੇ ਦੱਸਿਆ ਕਿ ਮ੍ਰਿਤਕਾਂ ਦੀ ਪਛਾਣ ਸਾਕਿਰੁਲ ਸਰਕਾਰ (32), ਮਾਮਨ ਮੁੱਲਾ (30) ਅਤੇ ਮੁਸਤਕੀਨ ਸ਼ੇਖ (28) ਦੇ ਰੂਪ 'ਚ ਹੋਈ ਹੈ ਅਤੇ ਘਟਨਾ 'ਚ ਜ਼ਖਮੀ ਹੋਏ ਲੋਕ ਤੁਰੰਤ ਮੌਕੇ ਤੋਂ ਫਰਾਰ ਹੋ ਗਏ।
ਪੁਲਸ ਅਧਿਕਾਰੀ ਨੇ ਦੱਸਿਆ ਕਿ ਇਹ ਧਮਾਕਾ ਮਾਮੋਨ ਦੇ ਘਰ 'ਤੇ ਦੇਸੀ ਬੰਬ ਬਣਾਉਂਦੇ ਸਮੇਂ ਧਮਾਕਾ ਹੋਇਆ। ਧਮਾਕੇ 'ਚ ਘਰ ਦੀ ਛੱਤ ਉੱਡ ਗਈ। ਅਸੀਂ ਮਾਮਲੇ ਦੀ ਜਾਂਚ ਕਰ ਰਹੇ ਹਾਂ। ਮੁੱਢਲੀ ਜਾਂਚ 'ਚ ਸਾਹਮਣੇ ਆਇਆ ਹੈ ਕਿ ਤਿੰਨ ਜ਼ਖਮੀ ਹਾਲ ਹੀ 'ਚ 'ਫੇਨਸੈਡਿਲ' (ਖੰਘ ਦੀ ਦਵਾਈ) ਦੀ ਤਸਕਰੀ 'ਚ ਸ਼ਾਮਲ ਪਾਏ ਗਏ ਸਨ। ਪੁਲਸ ਅਧਿਕਾਰੀ ਮੁਤਾਬਕ ਸਥਾਨਕ ਲੋਕ ਮਾਮੋਨ ਮੋਲਾ ਅਤੇ ਸਾਕਿਰੁਲ ਸਰਕਾਰ ਨੂੰ ਮੁਰਸ਼ਿਦਾਬਾਦ ਮੈਡੀਕਲ ਕਾਲਜ ਅਤੇ ਹਸਪਤਾਲ ਲੈ ਗਏ ਪਰ ਰਸਤੇ 'ਚ ਦੋਹਾਂ ਦੀ ਮੌਤ ਹੋ ਗਈ। ਅਧਿਕਾਰੀ ਨੇ ਦੱਸਿਆ ਕਿ ਇਲਾਕੇ 'ਚ ਵੱਡੀ ਗਿਣਤੀ 'ਚ ਪੁਲਸ ਬਲ ਤਾਇਨਾਤ ਕੀਤੇ ਗਏ ਹਨ ਅਤੇ ਬੰਬ ਨਿਰੋਧਕ ਦਸਤਾ ਵੀ ਘਟਨਾ ਵਾਲੀ ਥਾਂ ਦੀ ਜਾਂਚ ਕਰ ਰਿਹਾ ਹੈ।
ਦਿੱਲੀ ਚੋਣਾਂ ਲਈ 'ਆਪ' ਨੇ ਜਾਰੀ ਕੀਤੀ ਉਮੀਦਵਾਰਾਂ ਦੀ ਦੂਜੀ ਲਿਸਟ, ਸਿਸੋਦੀਆ ਦੀ ਬਦਲੀ ਸੀਟ
NEXT STORY