ਨਵੀਂ ਦਿੱਲੀ- ਗੁਜਰਾਤ ਦੇ ਮੁੱਖ ਮੰਤਰੀ ਵਿਜੇ ਰੂਪਾਨੀ ਨੇ ਕਿਹਾ ਕਿ ਰਤਨ ਤੇ ਗਹਿਣਾ ਉਦਯੋਗ ਦੀ ਚਾਲੂ ਵਿੱਤੀ ਸਾਲ ’ਚ 400 ਅਰਬ ਡਾਲਰ ਦੇ ਬਰਾਮਦ ਟੀਚੇ ਨੂੰ ਹਾਸਲ ਕਰਨ ’ਚ ਮਹੱਤਵਪੂਰਣ ਭੂਮਿਕਾ ਹੋਵੇਗੀ। ਰੂਪਾਨੀ ਨੇ ਰਤਨ ਅਤੇ ਗਹਿਣਾ ਬਰਾਮਦ ਪ੍ਰਮੋਸ਼ਨ ਪ੍ਰੀਸ਼ਦ (ਜੀ. ਜੇ. ਈ. ਪੀ. ਸੀ.) ਦੀ ਸੂਰਤ ’ਚ ਆਯੋਜਿਤ ਐਵਾਰਡ ਸਮਾਰੋਹ ’ਚ ਕਿਹਾ ਕਿ ਰਤਨ ਤੇ ਗਹਿਣਾ ਉਦਯੋਗ ਨੇ ਮਹਾਮਾਰੀ ਦੇ ਬਾਵਜੂਦ ਆਪਣੀ ਵਚਨਬੱਧਤਾ ਨੂੰ ਵਿਖਾਇਆ ਅਤੇ ਬਰਾਮਦ ਨੂੰ ਕੋਵਿਡ ਤੋਂ ਪਹਿਲਾਂ ਦੇ ਪੱਧਰਾਂ ’ਤੇ ਤੇਜ਼ੀ ਨਾਲ ਲੈ ਆਉਣ ’ਚ ਸ਼ਲਾਘਾਯੋਗ ਕੋਸ਼ਿਸ਼ ਕੀਤੀ।
ਇਹ ਖ਼ਬਰ ਪੜ੍ਹੋ- ENG vs IND : ਘਰੇਲੂ ਧਰਤੀ 'ਤੇ ਐਂਡਰਸਨ ਦੇ ਨਾਂ ਦਰਜ ਹੋਇਆ ਇਹ ਵੱਡਾ ਰਿਕਾਰਡ
ਉਨ੍ਹਾਂ ਨੂੰ ਵਿਸ਼ਵਾਸ ਹੈ ਕਿ ਰਤਨ ਅਤੇ ਗਹਿਣਾ ਖੇਤਰ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਵੱਲੋਂ ਸਾਲ 2021-22 ਲਈ ਮਿੱਥੇ ਟੀਚੇ 400 ਅਰਬ ਅਮਰੀਕੀ ਡਾਲਰ ਦੇ ਵਪਾਰਕ ਬਰਾਮਦ ਟੀਚੇ ਨੂੰ ਪ੍ਰਾਪਤ ਕਰਨ ’ਚ ਮਹੱਤਵਪੂਰਣ ਭੂਮਿਕਾ ਨਿਭਾਏਗਾ।
ਇਹ ਖ਼ਬਰ ਪੜ੍ਹੋ- ENG v IND: ਜਡੇਜਾ ਦੇ ਲੱਗੀ ਸੱਟ, ਅਗਲੇ ਮੈਚ ਤੋਂ ਹੋ ਸਕਦੇ ਹਨ ਬਾਹਰ !
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਕਰਨਾਲ ’ਚ ਕਿਸਾਨਾਂ ’ਤੇ ਲਾਠੀਚਾਰਜ ਦਾ ਮਾਮਲਾ: PM ਮੋਦੀ, ਖੱਟੜ ਅਤੇ ਚੌਟਾਲਾ ਦੇ ਪੁਤਲੇ ਫੂਕੇ
NEXT STORY