ਨਵੀਂ ਦਿੱਲੀ- ਇੰਗਲੈਂਡ ਦੇ ਤੇਜ਼ ਗੇਂਦਬਾਜ਼ ਜੇਮਸ ਐਂਡਰਸਨ ਨੇ ਭਾਰਤ ਦੇ ਵਿਰੁੱਧ ਲੀਡਸ ਦੇ ਮੈਦਾਨ 'ਤੇ ਖੇਡੇ ਗਏ ਤੀਜੇ ਟੈਸਟ ਵਿਚ ਵਿਕਟ ਹਾਸਲ ਕਰ ਘਰੇਲੂ ਮੈਦਾਨਾਂ 'ਤੇ ਆਪਣੀਆਂ 400 ਵਿਕਟਾਂ ਵੀ ਪੂਰੀਆਂ ਕਰ ਲਈਆਂ ਹਨ। ਘਰ 'ਚ ਸਭ ਤੋਂ ਜ਼ਿਆਦਾ ਵਿਕਟਾਂ ਹਾਸਲ ਕਰਨ ਦਾ ਰਿਕਾਰਡ ਅਜੇ ਮੁਰਲੀਧਰਨ ਦੇ ਨਾਂ 'ਤੇ ਹੈ, ਜਿਨ੍ਹਾਂ ਨੇ 493 ਵਿਕਟਾਂ ਹਾਸਲ ਕੀਤੀਆਂ ਹਨ। ਦੇਖੋ ਰਿਕਾਰਡ-
ਘਰ 'ਤੇ ਸਭ ਤੋਂ ਜ਼ਿਆਦਾ ਟੈਸਟ ਵਿਕਟਾਂ-
ਇਹ ਖ਼ਬਰ ਪੜ੍ਹੋ- ENG v IND: ਜਡੇਜਾ ਦੇ ਲੱਗੀ ਸੱਟ, ਅਗਲੇ ਮੈਚ ਤੋਂ ਹੋ ਸਕਦੇ ਹਨ ਬਾਹਰ !
493- ਮੁਰਲੀਧਰਨ
400- ਜੇਮਸ ਐਂਡਰਸਨ
350- ਅਨਿਲ ਕੁੰਬਲੇ
341- ਸਟੁਅਰਡ ਬਰਾਡ
ਐਂਡਰਸਨ ਟੈਸਟ ਕ੍ਰਿਕਟ 'ਚ ਸਭ ਤੋਂ ਜ਼ਿਆਦਾ ਵਿਕਟਾਂ ਹਾਸਲ ਕਰਨ ਵਾਲਿਆਂ ਦੀ ਸੂਚੀ 'ਚ ਤੀਜੇ ਸਥਾਨ 'ਤੇ ਹਨ। ਉਸਦੇ ਨਾਂ 630 ਵਿਕਟਾਂ ਦਰਜ ਹੋ ਚੁੱਕੀਆਂ ਹਨ। ਪਹਿਲੇ ਨੰਬਰ 'ਤੇ 600 ਵਿਕਟਾਂ ਦੇ ਨਾਲ ਮੁਰਲੀਧਰਨ ਤਾਂ ਦੂਜੇ ਨੰਬਰ 'ਤੇ ਸ਼ੇਨ ਵਾਰਨ 708 ਵਿਕਟਾਂ ਦੇ ਨਾਲ ਬਣੇ ਹੋਏ ਹਨ। ਅਨਿਲ ਕੁੰਬਲੇ ਦੇ ਨਾਂ 619 ਤਾਂ ਗਲੇਮ ਮੈਕਗ੍ਰਾ ਦੇ ਨਾਂ 563 ਵਿਕਟਾਂ ਦਰਜ ਹਨ। ਦੱਸ ਦੇਈਏ ਕਿ ਭਾਰਤ ਦੇ ਵਿਰੁੱਧ ਟੈਸਟ ਸੀਰੀਜ਼ ਵਿਚ ਇੰਗਲੈਂਡ ਦੇ ਲਈ ਐਂਡਰਸਨ ਦਾ ਪ੍ਰਦਰਸ਼ਨ ਬਹੁਤ ਸ਼ਾਨਦਾਰ ਰਿਹਾ ਹੈ। ਉਹ ਸੀਰੀਜ਼ ਵਿਚ 13 ਵਿਕਟਾਂ ਹਾਸਲ ਕਰ ਚੁੱਕੇ ਹਨ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਸਾਨੀਆ ਤੇ ਕ੍ਰਿਸਟੀਨਾ ਦੀ ਜੋੜੀ ਕਲੇਵਲੈਂਡ 'ਚ ਉਪ ਜੇਤੂ
NEXT STORY