ਨਵੀਂ ਦਿੱਲੀ— ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਕਿਹਾ ਹੈ ਕਿ ਹੁਣ ਪਾਸਪੋਸਟ ਸਿਰਫ ਅੰਗਰੇਜ਼ੀ 'ਚ ਜਾਰੀ ਨਹੀਂ ਹੋਣਗੇ। ਸੁਸ਼ਮਾ ਨੇ ਕਿਹਾ ਕਿ ਪਾਸਪੋਰਟ ਹੁਣ ਹਿੰਦੀ ਅਤੇ ਅੰਗਰੇਜ਼ੀ, ਦੋਹਾਂ ਭਾਸ਼ਾਵਾਂ 'ਚ ਜਾਰੀ ਕੀਤਾ ਜਾਵੇਗਾ। ਦਿੱਲੀ 'ਚ ਇਕ ਪ੍ਰੈੱਸ ਕਾਨਫਰੰਸ ਦੌਰਾਨ ਸੁਸ਼ਮਾ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਮੰਤਰਾਲੇ ਨੇ ਫੈਸਲਾ ਕੀਤਾ ਹੈ ਕਿ 8 ਸਾਲ ਤੋਂ ਘੱਟ ਅਤੇ 60 ਸਾਲ ਤੋਂ ਉਪਰ ਦੇ ਉਮਰ ਵਾਲਿਆਂ ਲਈ ਪਾਸਪੋਰਟ ਜਾਰੀ ਕਰਨ ਦੀ ਫੀਸ 'ਚ ਆਮ ਤੋਂ 10 ਫੀਸਦੀ ਘੱਟ ਲੱਗੇਗੀ। ਦੱਸ ਦਈਏ ਕਿ ਅੱਜ ਸ਼ੁੱਕਰਵਾਰ ਨੂੰ ਮੰਤਰਾਲੇ ਨੇ ਪਾਸਪੋਰਟ ਸੇਵਾ ਦਿਵਸ ਵਾਲੇ ਦਿਨ ਇਹ ਐਲਾਨ ਦਿੱਤਾ। ਅੱਜ ਦੀ ਤਰੀਕ 'ਚ ਦੇਸ਼ 'ਚ ਪਾਸਪੋਰਟ ਐਕਟ 1967 ਲਾਗੂ ਕੀਤਾ ਗਿਆ ਸੀ। ਅੱਜ ਇਸ ਐਕਟ ਨੂੰ ਲਾਗੂ ਹੋਏ 50 ਸਾਲ ਪੂਰੇ ਹੋ ਚੁੱਕੇ ਹਨ।
ਦੱਸ ਦਈਏ ਕਿ ਸਾਲ 2014 ਦੀ ਜੁਲਾਈ 'ਚ ਸਰਕਾਰ ਨੇ ਆਮ ਸ਼੍ਰੇਣੀ ਤਹਿਤ ਪਾਸਪੋਰਟ ਅਤੇ ਸਬੰਧਿਤ ਸੇਵਾ ਕਰ 1000 ਰੁਪਏ ਤੋਂ 1500 ਰੁਪਏ ਅਤੇ ਤੁਰੰਤ ਯੋਜਨਾ ਤਹਿਤ 2500 ਰੁਪਏ ਤੋਂ ਵਧਾ ਕੇ 3500 ਰੁਪਏ ਕਰ ਦਿੱਤਾ ਸੀ। ਉਥੇ ਹੀ ਆਮ ਤੌਰ 'ਤੇ ਹੁਣ 1500 ਰੁਪਏ ਦੀ ਜਗ੍ਹਾ 1350 ਰੁਪਏ ਹੀ ਲੱਗਣਗੇ। ਹਾਲਾਂਕਿ ਅਜੇ ਇਹ ਸਪੱਸ਼ਟ ਨਹੀਂ ਹੋ ਸਕਿਆ ਕਿ ਇਹ 10 ਫੀਸਦੀ ਦੀ ਛੋਟ ਤੁਰੰਤ ਯੋਜਨਾ 'ਚ ਵੀ ਮਿਲੇਗੀ ਜਾਂ ਨਹੀਂ। ਇਸ ਦੌਰਾਨ ਪਾਸਪੋਰਟ ਐਕਟ ਦੇ 50 ਸਾਲ ਪੂਰੇ ਹੋਣ 'ਤੇ ਕੇਂਦਰੀ ਰਾਜ ਮੰਤਰੀ ਮਨੋਜ ਸਿਨ੍ਹਾ ਨੇ ਸਟੰਪ ਵੀ ਜਾਰੀ ਕੀਤਾ।
ਭਰਜਾਈ-ਭਤੀਜੀ ਦਾ ਕਤਲ ਕਰਕੇ ਮਾਂ ਕੋਲ ਪੁੱਜਾ ਦਿਓਰ, ਕਿਹਾ ਹਮੇਸ਼ਾ ਲਈ ਚੈਪਟਰ ਖਤਮ
NEXT STORY