ਚੰਦੌਲੀ— ਯੂ.ਪੀ ਦੇ ਚੰਦੌਲੀ ਜ਼ਿਲੇ 'ਚ ਸ਼ੁੱਕਰਵਾਰ ਸਵੇਰੇ ਮਾਂ-ਬੇਟੀ ਦੇ ਡਬਲ ਮਰਡਰ ਨਾਲ ਹੱਲਚੱਲ ਮਚ ਗਈ। ਸੂਚਨਾ 'ਤੇ ਪੁੱਜੀ ਪੁਲਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਮ੍ਰਿਤਕ ਔਰਤ ਸੱਸ ਮੁਤਾਬਕ ਨੂੰਹ ਧੰਧਾ ਕਰਦੀ ਸੀ। ਦਿਓਰ 'ਤੇ ਪ੍ਰਾਪਰਟੀ ਝਗੜੇ ਅਤੇ ਕਤਲ ਦਾ ਸ਼ੱਕ ਜਤਾਇਆ ਜਾ ਰਿਹਾ ਹੈ। ਘਟਨਾ ਦੇ ਬਾਅਦ ਉਹ ਫਰਾਰ ਹੈ। ਐਸ.ਪੀ ਨੇ ਕਿਹਾ ਕਿ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ। ਜਲਦੀ ਖੁਲਾਸਾ ਹੋਵੇਗਾ।
ਮਾਮਲਾ ਜ਼ਿਲੇ ਦੇ ਮੁਗਲਸਰਾਏ ਕੋਤਵਾਲੀ ਖੇਰ ਦੇ ਰਸਤੋਗੀ ਗਲੀ ਇਲਾਕੇ ਦਾ ਹੈ। ਇੱਥੇ ਮ੍ਰਿਤਕਾ ਗੁੰਜਾ ਅਤੇ ਬੇਟੀ ਕਾਜਲ ਆਪਣੀ ਸੱਸ ਅਤੇ ਦਿਓਰ ਨਾਲ ਰਹਿੰਦੀ ਸੀ। 2 ਸਾਲ ਪਹਿਲੇ ਪਤੀ ਦੀ ਮੌਤ ਹੋਈ ਸੀ। ਸੱਸ ਨੀਨਾ ਨੇ ਕਿਹਾ ਕਿ ਸਵੇਰੇ-ਸਵੇਰੇ ਆਕਾਸ਼ ਮੇਰੇ ਕੋਲ ਆਇਆ ਅਤੇ ਬੋਲਿਆ ਕਿ ਭਰਜਾਈ ਅਤੇ ਭਤੀਜੀ ਦਾ ਗਲਾ ਦਬਾ ਕੇ ਕਤਲ ਕਰ ਦਿੱਤਾ ਹੈ,
ਯਕੀਨ ਨਹੀਂ ਹੋ ਰਿਹਾ ਤਾਂ ਜਾ ਕੇ ਦੇਖ ਲਓ। ਇਸ ਦੇ ਬਾਅਦ ਉਹ ਭੱਜ ਗਿਆ। ਉਸ ਦੀ ਗੱਲ ਨੂੰ ਮੈਂ ਸੀਰੀਅਸ ਨਹੀਂ ਲਿਆ ਪਰ ਜਦੋਂ ਨੂੰਹ ਦੇ ਕਮਰੇ 'ਚ ਗਈ ਤਾਂ ਬੈਡ 'ਤੇ ਦੋ ਲਾਸ਼ਾਂ ਪਈਆਂ ਸੀ, ਇਹ ਦੇਖ ਕੇ ਮੈਂ ਚੀਂਕਣ ਲੱਗੀ। ਮੇਰੀ ਆਵਾਜ਼ ਸੁਣ ਕੇ ਆਸਪਾਸ ਲੋਕ ਇੱਕਠੇ ਹੋ ਗਏ। ਉਨ੍ਹਾਂ ਨੇ ਪੁਲਸ ਨੂੰ ਸੂਚਨਾ ਦਿੱਤੀ।
ਡਬਲ ਮਰਡਰ ਦੀ ਸੂਚਨਾ ਮਿਲਦੇ ਹੀ ਸੀ.ਓ ਸਦਰ ਅਤੇ ਐਸ.ਪੀ ਸੰਤੋਸ਼ ਕੁਮਾਰ ਸਿੰਘ ਮੌਕੇ 'ਤੇ ਪੁੱਜੇ। ਐਸ.ਪੀ ਨੇ ਦੱਸਿਆ ਕਿ ਮਾਮਲਾ ਗੰਭੀਰ ਹੈ। ਪੁਲਸ ਜਾਂਚ 'ਚ ਜੁੱਟੀ ਹੈ। ਮ੍ਰਿਤਕਾ ਦੀ ਸੱਸ ਤੋਂ ਪੁੱਛਗਿਛ 'ਚ ਇਹ ਗੱਲ ਸਾਹਮਣੇ ਆਈ ਹੈ ਕਿ ਔਰਤ ਦੇ ਦਿਓਰ ਨੇ ਹੀ ਦੋਨਾਂ ਦਾ ਕਤਲ ਕੀਤਾ ਹੈ।
ਸ਼ੀਨਾ ਬੋਰਾ ਕਤਲਕਾਂਡ: ਇੰਦਰਾਣੀ ਆਪਣੀ ਕਰੋੜਾਂ ਦੀ ਸੰਪਤੀ ਕਰੇਗੀ ਦਾਨ
NEXT STORY