ਸ਼੍ਰੀਨਗਰ- ਕਸ਼ਮੀਰ 'ਚ ਕੜਾਕੇ ਦੀ ਠੰਡ ਪੈ ਰਹੀ ਹੈ ਅਤੇ ਡਲ ਝੀਲ ਬਰਫ਼ ਨਾਲ ਜੰਮ ਗਈ ਹੈ। ਸ਼ੁੱਕਰਵਾਰ ਰਾਤ ਨੂੰ ਘਾਟੀ ਦੇ ਕਈ ਹਿੱਸਿਆਂ 'ਚ ਘੱਟ ਤੋਂ ਘੱਟ ਤਾਪਮਾਨ 0 ਤੋਂ 4 ਡਿਗਰੀ ਸੈਲਸੀਅਸ ਤੱਕ ਹੇਠਾਂ ਚੱਲਾ ਗਿਆ। ਅਧਿਕਾਰੀਆਂ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਕਸ਼ਮੀਰ ਵਿਚ ਕੜਾਕੇ ਦੀ ਠੰਡ ਪੈ ਰਹੀ ਹੈ ਅਤੇ ਤਾਪਮਾਨ ਕਾਫੀ ਡਿੱਗ ਜਾਂਦਾ ਹੈ। ਇਸ ਨਾਲ ਤਲਾਬਾਂ ਦੇ ਨਾਲ-ਨਾਲ ਪਾਈਪਾਂ ਵਿਚ ਵੀ ਪਾਣੀ ਜੰਮ ਜਾਂਦਾ ਹੈ।
ਜ਼ਿਆਦਾਤਰ ਖੇਤਰਾਂ ਖ਼ਾਸ ਕਰ ਕੇ ਉੱਚੇ ਪਹਾੜੀ ਇਲਾਕਿਆਂ ਵਿਚ ਭਾਰੀ ਬਰਫ਼ਬਾਰੀ ਹੁੰਦੀ ਹੈ। ਡਲ ਝੀਲ ਵਿਚ ਹਾਊਸਬੋਟ ਵਿਚ ਰਹਿਣ ਵਾਲੇ ਲੋਕਾਂ ਨੂੰ ਇਸ ਦੇ ਕੰਢੇ ਤੱਕ ਪਹੁੰਚਣ ਲਈ ਇਸ ਝੀਲ ਦੇ ਉੱਪਰ ਬਰਫ਼ ਦੀ ਪਰਤ ਨੂੰ ਤੋੜਨ ਵਿਚ ਕਾਫੀ ਮੁਸ਼ੱਕਤ ਕਰਨੀ ਪੈਂਦੀ ਹੈ। ਕਸ਼ਮੀਰ ਘਾਟੀ ਦੇ ਕਈ ਹਿੱਸਿਆਂ ਵਿਚ ਪਾਣੀ ਜੰਮ ਗਿਆ ਹੈ।
ਕਸ਼ਮੀਰ ਲੰਬੇ ਸਮੇਂ ਤੋਂ ਸੋਕੇ ਦੇ ਦੌਰ 'ਚੋਂ ਗੁਜ਼ਰ ਰਿਹਾ ਹੈ ਅਤੇ ਦਸੰਬਰ ਮਹੀਨੇ 'ਚ ਮੀਂਹ 'ਚ 79 ਫੀਸਦੀ ਕਮੀ ਆਈ ਹੈ। ਕਸ਼ਮੀਰ ਦੇ ਜ਼ਿਆਦਾਤਰ ਮੈਦਾਨੀ ਇਲਾਕਿਆਂ 'ਚ ਬਰਫਬਾਰੀ ਨਹੀਂ ਹੋਈ ਹੈ, ਜਦਕਿ ਘਾਟੀ ਦੇ ਉਪਰਲੇ ਇਲਾਕਿਆਂ 'ਚ ਦਸੰਬਰ ਦੇ ਅੰਤ ਤੱਕ ਆਮ ਨਾਲੋਂ ਘੱਟ ਬਰਫਬਾਰੀ ਹੋਈ ਹੈ।
ਚਿਲਡਰਨ ਹੋਮ ਤੋਂ ਆਈ ਹੈਰਾਨ ਕਰ ਦੇਣ ਵਾਲੀ ਖ਼ਬਰ, 26 ਬੱਚੀਆਂ ਲਾਪਤਾ
NEXT STORY