ਜੈਪੁਰ : ਰਾਜਸਥਾਨ ਦੇ ਬੂੰਦੀ 'ਚ ਵਿਆਹ ਦੇ ਬਹਾਨੇ ਵਿਦੇਸ਼ੀ ਔਰਤ ਨਾਲ ਜਬਰ ਜਨਾਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਸ ਨੇ ਪੀੜਤਾ ਦੀ ਸ਼ਿਕਾਇਤ 'ਤੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਆਪਣੀ ਸ਼ਿਕਾਇਤ 'ਚ ਵਿਦੇਸ਼ੀ ਔਰਤ ਨੇ ਪੁਲਸ ਨੂੰ ਦੱਸਿਆ ਕਿ ਦੋਸ਼ੀ ਨੇ ਉਸ ਨੂੰ 15 ਦਿਨਾਂ ਤੱਕ ਅਜਮੇਰ ਅਤੇ ਜੈਪੁਰ ਦੇ ਵੱਖ-ਵੱਖ ਹੋਟਲਾਂ 'ਚ ਰੱਖਿਆ ਅਤੇ ਉਸ ਨਾਲ ਜਬਰ ਜਨਾਹ ਕਰਦਾ ਰਿਹਾ। ਦੋਵਾਂ ਦੀ ਮੁਲਾਕਾਤ ਫੇਸਬੁੱਕ ਰਾਹੀਂ ਹੋਈ। ਪਹਿਲਾਂ ਦੋਸਤੀ ਹੋਈ ਅਤੇ ਫਿਰ ਮਾਮਲਾ ਪਿਆਰ ਤੱਕ ਪਹੁੰਚ ਗਿਆ।
ਪੁਲਸ ਸੁਪਰਡੈਂਟ ਹਨੂੰਮਾਨ ਪ੍ਰਸਾਦ ਮੀਨਾ ਨੇ ਦੱਸਿਆ ਕਿ ਪੀੜਤਾ ਅਮਰੀਕਾ ਦੀ ਵਸਨੀਕ ਹੈ, ਉਸਨੇ ਆਪਣੀ ਲਿਖਤੀ ਸ਼ਿਕਾਇਤ ਵਿੱਚ ਦੱਸਿਆ ਹੈ ਕਿ ਉਸਦੀ ਫੇਸਬੁੱਕ 'ਤੇ ਮਾਨਵ ਸਿੰਘ ਰਾਠੌਰ ਨਾਮਕ ਨੌਜਵਾਨ ਨਾਲ ਦੋਸਤੀ ਹੋਈ ਸੀ।
ਵਿਆਹ ਦੇ ਬਹਾਨੇ ਵਿਦੇਸ਼ੀ ਔਰਤ ਨਾਲ ਜਬਰ ਜਨਾਹ
ਗੱਲਬਾਤ ਦੌਰਾਨ ਮਾਨਵ ਨੇ ਪਹਿਲੀ ਵਾਰ ਆਪਣੇ ਆਪ ਨੂੰ ਵਕੀਲ ਦੱਸਿਆ ਸੀ। ਵਿਆਹ ਦਾ ਝਾਂਸਾ ਦੇ ਕੇ ਅਜਮੇਰ ਅਤੇ ਜੈਪੁਰ ਵਿੱਚ ਉਸ ਨਾਲ ਜਬਰ ਜਨਾਹ ਕੀਤਾ। ਪੀੜਤਾ ਇੱਕ ਐੱਨਜੀਓ ਰਾਹੀਂ ਪੁਲਸ ਸੁਪਰਡੈਂਟ ਕੋਲ ਪਹੁੰਚੀ ਅਤੇ ਆਪਣੀ ਹੱਡ ਬੀਤੀ ਦੱਸੀ। ਪੁਲਸ ਨੇ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਪੀੜਤਾ ਦਾ ਮੈਡੀਕਲ ਕਰਵਾ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਪੀੜਤਾ ਨੇ ਪੁਲਸ ਨੂੰ ਦੱਸਿਆ ਕਿ ਮੁਲਜ਼ਮ ਵਕੀਲ ਨੇ ਵਿਆਹ ਦੇ ਬਹਾਨੇ ਉਸ ਨਾਲ ਲਗਾਤਾਰ ਜਬਰ ਜਨਾਹ ਕੀਤਾ। ਉਸ ਨੂੰ ਧੋਖਾ ਦੇਣ ਲਈ ਮੁਲਜ਼ਮ ਉਸ ਨੂੰ ਇਕ ਮੰਦਰ ਵਿਚ ਲੈ ਗਿਆ ਅਤੇ ਉਸ ਨਾਲ ਵਿਆਹ ਦਾ ਡਰਾਮਾ ਕੀਤਾ। ਜਦੋਂ ਲੜਕੀ ਹੋਟਲ ਤੋਂ ਆਪਣੇ ਘਰ ਪਹੁੰਚੀ ਤਾਂ ਉਸ ਨੇ ਦੇਖਿਆ ਕਿ ਉਸ ਦੇ ਘਰ ਪਹਿਲਾਂ ਹੀ ਪਤਨੀ ਅਤੇ ਇਕ ਬੱਚਾ ਹਨ। ਫਿਰ ਐੱਨਜੀਓ ਦੀ ਮਦਦ ਨਾਲ, ਉਸਨੇ ਪਹਿਲਾਂ ਜ਼ੀਰੋ ਐੱਫਆਈਆਰ ਦਰਜ ਕਰਵਾਈ ਅਤੇ ਫਿਰ ਪੁਲਸ ਸੁਪਰਡੈਂਟ ਕੋਲ ਪਹੁੰਚ ਕੀਤੀ। ਪੁਲਸ ਦਾ ਕਹਿਣਾ ਹੈ ਕਿ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਤੇ ਜਲਦ ਹੀ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।
ਭਾਰਤ ਦਾ ਅਮਰੀਕਾ ਨੂੰ ਮੋੜਵਾਂ ਜਵਾਬ, ਕਿਹਾ- ਰੂਸ ਨਾਲ ਲੰਬੇ ਸਮੇਂ ਦੇ ਸਬੰਧ
NEXT STORY