ਇਕ ਸੋਸ਼ਲ ਮੀਡੀਆ ਪੋਸਟ ਵਿਚ ਦਾਅਵਾ ਕੀਤਾ ਜਾ ਰਿਹਾ ਹੈਹ ਕਿ ਭਾਰਤੀ ਚੋਣ ਕਮਿਸ਼ਨ ਨੇ ਪਹਿਲੇ ਪੜਾਅ ਵਿਚ ਵੋਟ ਫ਼ੀਸਦੀ ਨੂੰ ਵੇਖਦਿਆਂ ਲੋਕਾਂ ਲਈ ਪੂਰੇ ਭਾਰਤ ਵਿਚ ਮਾਨਸਿਕ ਸਿਹਤ ਕੌਂਸਲਿੰਗ ਕੇਂਦਰ ਸਥਾਪਤ ਕਰਨ ਦਾ ਪ੍ਰਸਤਾਅ ਰੱਖਿਆ ਹੈ। ਜਦੋਂ ਅਸੀਂ ਇਸ ਪੋਸਟ ਦੇ ਤੱਥ ਦੀ ਜਾਂਚ ਕੀਤੀ ਤਾਂ ਪਤਾ ਲੱਗਿਆ ਕਿ ਇਹ ਦਾਅਵਾ ਬਿਲਕੁੱਲ ਗਲਤ ਹੈ ਤੇ ਵਿਅੰਗ (satire) ਦੀ ਸ਼੍ਰੇਣੀ ਵਿਚ ਆਉਂਦਾ ਹੈ।
X 'ਤੇ ਜਾਰੀ ਇਕ ਪੋਸਟ ਜ਼ਰੀਏ ਦਾਅਵਾ ਕੀਤਾ ਜਾ ਰਿਹਾ ਹੈ ਕਿ ਭਾਰਤੀ ਚੋਣ ਕਮਿਸ਼ਨ ਨੇ ਪਹਿਲੇ ਪੜਾਅ ਵਿਚ ਵੋਟ ਫ਼ੀਸਦੀ ਨੂੰ ਵੇਖਦਿਆਂ ਲੋਕਾਂ ਲਈ ਪੂਰੇ ਭਾਰਤ ਵਿਚ ਮਾਨਸਿਕ ਸਿਹਤ ਕੌਂਸਲਿੰਗ ਕੇਂਦਰ ਸਥਾਪਤ ਕਰਨ ਦਾ ਪ੍ਰਸਤਾਅ ਰੱਖਿਆ ਹੈ।
Fact Check
ਭਾਰਤ ਵਿਚ ਚੋਣ ਕਮਿਸ਼ਨ ਦੀਆਂ ਕੀ ਜ਼ਿੰਮੇਦਾਰੀਆਂ ਹਨ?
ਭਾਰਤੀ ਚੋਣ ਕਮਿਸ਼ਨ ਭਾਰਤ ਵਿਚ ਸੰਘੀ ਅਤੇ ਰਾਜ ਚੋਣ ਪ੍ਰਕਿਰਿਆਵਾਂ ਨੂੰ ਚਲਾਉਣ ਲਈ ਜ਼ਿੰਮੇਵਾਰ ਇਕ ਖੁਦਮੁਖਤਿਆਰ ਸੰਵਿਧਾਨਕ ਅਥਾਰਟੀ ਹੈ। ਇਹ ਸੰਸਥਾ ਭਾਰਤ ਵਿਚ ਲੋਕ ਸਭਾ, ਰਾਜ ਸਭਾ, ਰਾਜ ਵਿਧਾਨ ਸਭਾਵਾਂ ਅਤੇ ਦੇਸ਼ ਵਿਚ ਰਾਸ਼ਟਰਪਤੀ ਅਤੇ ਉਪ-ਰਾਸ਼ਟਰਪਤੀ ਦੇ ਅਹੁਦਿਆਂ ਲਈ ਚੋਣਾਂ ਕਰਵਾਉਂਦੀ ਹੈ।
ਇਸ ਦੀ ਸਥਾਪਨਾ 25 ਜਨਵਰੀ, 1950 (ਜਿਸ ਨੂੰ ਰਾਸ਼ਟਰੀ ਵੋਟਰ ਦਿਵਸ ਵਜੋਂ ਮਨਾਇਆ ਜਾਂਦਾ ਹੈ) ਨੂੰ ਸੰਵਿਧਾਨ ਦੇ ਅਨੁਸਾਰ ਕੀਤਾ ਗਿਆ ਸੀ। ਕਮਿਸ਼ਨ ਦਾ ਸਕੱਤਰੇਤ ਨਵੀਂ ਦਿੱਲੀ ਵਿਚ ਸਥਿਤ ਹੈ। ਭਾਰਤੀ ਸੰਵਿਧਾਨ ਦਾ ਭਾਗ XV (ਆਰਟੀਕਲ 324-329) ਚੋਣ ਕਮਿਸ਼ਨ ਬਾਰੇ ਜਾਣਕਾਰੀ ਦਿੰਦਾ ਹੈ।
ਲੋਕ ਸਭਾ ਚੋਣਾਂ ਵਿਚ ਹੁਣ ਤਕ ਕਿੰਨੇ ਪੜਾਅ ਦੀ ਵੋਟਿੰਗ ਹੋ ਚੁੱਕੀ ਹੈ?
ਇਸ ਸਾਲ 7 ਪੜਾਵਾਂ ਵਿਚ ਚੋਣਾਂ ਹੋ ਰਹੀਆਂ ਹਨ। ਸਾਰੀਆਂ ਸੀਟਾਂ ਲਈ ਵੋਟਾਂ ਦੀ ਗਿਣਤੀ 4 ਜੂਨ ਨੂੰ ਹੋਵੇਗੀ।
ਪਹਿਲਾ ਪੜਾਅ: 19 ਅਪ੍ਰੈਲ 2024- ਇਸ ਵਿਚ ਅਰੁਣਾਚਲ ਪ੍ਰਦੇਸ਼, ਅਸਾਮ, ਬਿਹਾਰ, ਛੱਤੀਸਗੜ੍ਹ, ਮੱਧ ਪ੍ਰਦੇਸ਼, ਮਹਾਰਾਸ਼ਟਰ, ਮਨੀਪੁਰ, ਮੇਘਾਲਿਆ, ਮਿਜ਼ੋਰਮ, ਨਾਗਾਲੈਂਡ, ਰਾਜਸਥਾਨ, ਸਿੱਕਮ, ਤਾਮਿਲਨਾਡੂ, ਤ੍ਰਿਪੁਰਾ, ਉੱਤਰ ਪ੍ਰਦੇਸ਼, ਉੱਤਰਾਖੰਡ, ਪੱਛਮੀ ਬੰਗਾਲ, ਅੰਡੇਮਾਨ ਨਿਕੋਬਾਰ, ਜੰਮੂ-ਕਸ਼ਮੀਰ, ਲਕਸ਼ਦੀਪ ਅਤੇ ਪੁਡੂਚੇਰੀ ਦੀਆਂ ਕੁੱਲ 102 ਸੀਟਾਂ 'ਤੇ ਵੋਟਿੰਗ ਹੋਈ।
ਦੂਜਾ ਪੜਾਅ: 26 ਅਪ੍ਰੈਲ ਨੂੰ- ਅਸਾਮ, ਬਿਹਾਰ, ਛੱਤੀਸਗੜ੍ਹ, ਕਰਨਾਟਕ, ਕੇਰਲ, ਮੱਧ ਪ੍ਰਦੇਸ਼, ਮਹਾਰਾਸ਼ਟਰ, ਮਣੀਪੁਰ, ਰਾਜਸਥਾਨ, ਤ੍ਰਿਪੁਰਾ, ਉੱਤਰ ਪ੍ਰਦੇਸ਼, ਪੱਛਮੀ ਬੰਗਾਲ, ਜੰਮੂ ਅਤੇ ਕਸ਼ਮੀਰ ਦੀਆਂ ਕੁੱਲ 89 ਸੀਟਾਂ 'ਤੇ ਵੋਟਿੰਗ ਹੋਈ।
ਤੀਜਾ ਪੜਾਅ: 7 ਮਈ ਨੂੰ ਅਸਾਮ, ਬਿਹਾਰ, ਛੱਤੀਸਗੜ੍ਹ, ਗੋਆ, ਗੁਜਰਾਤ, ਕਰਨਾਟਕ, ਮੱਧ ਪ੍ਰਦੇਸ਼, ਮਹਾਰਾਸ਼ਟਰ, ਉੱਤਰ ਪ੍ਰਦੇਸ਼, ਪੱਛਮੀ ਬੰਗਾਲ, ਦਾਦਰਾ ਨਗਰ ਹਵੇਲੀ ਅਤੇ ਦਮਨ ਦੀਵ ਦੀਆਂ ਕੁੱਲ 94 ਸੀਟਾਂ 'ਤੇ ਵੋਟਿੰਗ ਹੋਵੇਗੀ।
ਚੌਥਾ ਪੜਾਅ: 13 ਮਈ ਨੂੰ ਆਂਧਰਾ ਪ੍ਰਦੇਸ਼, ਬਿਹਾਰ, ਝਾਰਖੰਡ, ਮੱਧ ਪ੍ਰਦੇਸ਼, ਮਹਾਰਾਸ਼ਟਰ, ਉੜੀਸਾ, ਤੇਲੰਗਾਨਾ, ਉੱਤਰ ਪ੍ਰਦੇਸ਼, ਪੱਛਮੀ ਬੰਗਾਲ, ਜੰਮੂ ਅਤੇ ਕਸ਼ਮੀਰ ਦੀਆਂ ਕੁੱਲ 96 ਸੀਟਾਂ 'ਤੇ ਵੋਟਿੰਗ ਹੋਵੇਗੀ।
ਪੰਜਵਾਂ ਪੜਾਅ: 20 ਮਈ ਨੂੰ ਛੱਤੀਸਗੜ੍ਹ, ਝਾਰਖੰਡ, ਮਹਾਰਾਸ਼ਟਰ, ਉੜੀਸਾ, ਉੱਤਰ ਪ੍ਰਦੇਸ਼, ਪੱਛਮੀ ਬੰਗਾਲ, ਜੰਮੂ ਕਸ਼ਮੀਰ, ਲੱਦਾਖ ਦੀਆਂ 49 ਸੀਟਾਂ 'ਤੇ ਵੋਟਿੰਗ ਹੋਵੇਗੀ।
ਛੇਵਾਂ ਪੜਾਅ: 25 ਮਈ ਨੂੰ ਬਿਹਾਰ, ਹਰਿਆਣਾ, ਝਾਰਖੰਡ, ਉੜੀਸਾ, ਉੱਤਰ ਪ੍ਰਦੇਸ਼, ਪੱਛਮੀ ਬੰਗਾਲ ਅਤੇ ਦਿੱਲੀ ਦੀਆਂ ਕੁੱਲ 57 ਸੀਟਾਂ 'ਤੇ ਵੋਟਿੰਗ ਹੋਵੇਗੀ।
ਸੱਤਵਾਂ ਪੜਾਅ: 01 ਜੂਨ ਨੂੰ ਬਿਹਾਰ, ਹਿਮਾਚਲ ਪ੍ਰਦੇਸ਼, ਝਾਰਖੰਡ, ਉੜੀਸਾ, ਪੰਜਾਬ, ਉੱਤਰ ਪ੍ਰਦੇਸ਼, ਪੱਛਮੀ ਬੰਗਾਲ, ਚੰਡੀਗੜ੍ਹ ਦੀਆਂ ਕੁੱਲ 57 ਸੀਟਾਂ 'ਤੇ ਵੋਟਿੰਗ ਹੋਵੇਗੀ।
ਜੇਕਰ ਦੇਖਿਆ ਜਾਵੇ ਤਾਂ 19 ਅਪ੍ਰੈਲ 2024 ਨੂੰ ਪਹਿਲੇ ਪੜਾਅ ਦੀ ਵੋਟਿੰਗ ਪੂਰੀ ਹੋ ਚੁੱਕੀ ਹੈ। ਦੂਜੇ ਪੜਾਅ ਲਈ 26 ਅਪ੍ਰੈਲ 2024 ਨੂੰ, ਤੀਜੇ ਪੜਾਅ ਲਈ 07 ਮਈ ਨੂੰ, ਚੌਥੇ ਪੜਾਅ ਲਈ 13 ਮਈ ਨੂੰ ਅਤੇ ਪੰਜਵੇਂ ਪੜਾਅ ਲਈ 20 ਮਈ 2024 ਨੂੰ ਅਤੇ ਛੇਵੇਂ ਪੜਾਅ ਲਈ 25 ਮਈ 2024 ਨੂੰ ਵੋਟਾਂ ਪਈਆਂ ਹਨ। ਸੱਤਵੇਂ ਪੜਾਅ ਲਈ ਵੋਟਿੰਗ 01 ਜੂਨ 2024 ਨੂੰ ਹੋਣੀ ਹੈ।
ਚੋਣ ਕਮਿਸ਼ਨ ਵੱਲੋਂ ਜਾਰੀ ਜਾਣਕਾਰੀ ਅਨੁਸਾਰ ਆਮ ਚੋਣਾਂ ਦੇ ਪੰਜਵੇਂ ਪੜਾਅ ਵਿਚ ਰਾਤ 11:30 ਵਜੇ ਤੱਕ ਕਰੀਬ 60.09% ਵੋਟਿੰਗ ਦਰਜ ਕੀਤੀ ਗਈ। ਪਹਿਲੇ ਚਾਰ ਗੇੜਾਂ ਵਿਚ 66.95, ਚੌਥੇ ਪੜਾਅ ਲਈ ਰਾਤ 11:45 ਵਜੇ ਤੱਕ 67.25%, ਤੀਜੇ ਪੜਾਅ ਵਿਚ 65.68%, ਦੂਜੇ ਪੜਾਅ ਵਿਚ 66.71% ਅਤੇ ਪਹਿਲੇ ਪੜਾਅ ਵਿਚ 66.14% ਵੋਟਿੰਗ ਹੋ ਚੁੱਕੀ ਹੈ। ਇਹ ਸਾਰੀ ਜਾਣਕਾਰੀ ਚੋਣ ਕਮਿਸ਼ਨ ਦੀ ਵੈੱਬਸਾਈਟ 'ਤੇ ਵੇਰਵੇ ਸਹਿਤ ਉਪਲਬਧ ਹੈ।
ਕੀ ਚੋਣ ਕਮਿਸ਼ਨ ਨੇ ਮਾਨਸਿਕ ਸਿਹਤ ਬਾਰੇ ਕੋਈ ਪ੍ਰਸਤਾਵ ਦਿੱਤਾ ਹੈ?
ਬਿਲਕੁੱਲ ਨਹੀਂ। ਚੋਣ ਕਮਿਸ਼ਨ ਦੀ ਵੈੱਬਸਾਈਟ 'ਤੇ ਇਸ ਸਬੰਧੀ ਕੋਈ ਜਾਣਕਾਰੀ ਨਹੀਂ ਹੈ ਅਤੇ ਨਾ ਹੀ ਉਨ੍ਹਾਂ ਦੇ ਅਧਿਕਾਰਤ ਪ੍ਰੋਫਾਈਲ ਤੋਂ ਇਸ ਸਬੰਧੀ ਕੋਈ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹਨ। ਇਸ ਦਾਅਵੇ ਨੂੰ ਪੋਸਟ ਕਰਨ ਵਾਲੇ ਪ੍ਰੋਫਾਈਲਾਂ ਦੀ ਜਾਂਚ ਤੋਂ ਪਤਾ ਚੱਲਦਾ ਹੈ ਕਿ ਜ਼ਿਆਦਾਤਰ ਵਿਅੰਗਾਤਮਕ ਪੋਸਟਾਂ ਇਸ ਪ੍ਰੋਫਾਈਲ ਦੁਆਰਾ ਸਾਂਝੀਆਂ ਕੀਤੀਆਂ ਜਾਂਦੀਆਂ ਹਨ। ਅਸਲ ਵਿਚ ਇਨ੍ਹਾਂ ਦਾਅਵਿਆਂ ਵਿਚ ਕੋਈ ਸੱਚਾਈ ਨਹੀਂ ਹੈ। ਇਸ ਦਾ ਇਕ ਕਾਰਨ ਸੋਸ਼ਲ ਮੀਡੀਆ 'ਤੇ ਜ਼ਿਆਦਾ ਲਾਈਕਸ ਲੈਣਾ ਵੀ ਹੈ।
ਇਸ ਪ੍ਰੋਫਾਈਲ ਦਾ ਨਾਮ The Needle ਹੈ ਅਤੇ ਇਸ ਪ੍ਰੋਫਾਈਲ ਤੋਂ ਚੋਣ ਕਮਿਸ਼ਨ ਵੱਲੋਂ ਮੈਂਟਲ ਹੈਲਥ ਕਾਉਂਸਲਿੰਗ ਸੈਂਟਰ ਨਾਲ ਸਬੰਧਤ ਦਾਅਵਾ 20 ਅਪ੍ਰੈਲ 2024 ਨੂੰ ਸਵੇਰੇ 11:17 ਵਜੇ ਕੀਤਾ ਗਿਆ ਹੈ, ਜਿਸ ਨੂੰ 23 ਮਈ 2024 ਤੱਕ 964 ਲੋਕਾਂ ਨੇ ਦੇਖਿਆ ਹੈ।
ਇਹ ਪ੍ਰੋਫਾਈਲ ਗੁੰਮਰਾਹਕੁੰਨ ਦਾਅਵਿਆਂ ਨੂੰ ਫੈਲਾਉਂਦਾ ਜਾਪਦਾ ਹੈ ਕਿਉਂਕਿ ਇਸ ਨੇ 3 ਅਪ੍ਰੈਲ 2024 ਨੂੰ ਸਵੇਰੇ 9:47 ਵਜੇ ਇਕ ਪੋਸਟ ਸਾਂਝੀ ਕੀਤੀ ਸੀ ਜਿਸ ਵਿੱਚ ਕਿਹਾ ਗਿਆ ਸੀ ਕਿ ਚੀਨ ਦੁਆਰਾ ਅਰੁਣਾਚਲ ਪ੍ਰਦੇਸ਼ ਵਿੱਚ ਸਥਾਨਾਂ ਦੇ ਨਾਮ ਬਦਲਣ ਤੋਂ ਬਾਅਦ, ਭਾਰਤੀਆਂ ਨੇ ਜਵਾਬੀ ਕਾਰਵਾਈ ਕਰਦਿਆਂ ਹੱਕਾ ਨੂਡਲਜ਼ ਦਾ ਨਾਮ ਬਦਲ ਕੇ ਚੱਕਾ ਨੂਡਲਸ ਰੱਖ ਦਿੱਤਾ ਹੈ। ਜਦੋਂ ਕਿ ਅਜਿਹੀ ਕੋਈ ਵੀ ਖਬਰ ਜਾਰੀ ਨਹੀਂ ਹੋਈ। ਉਨ੍ਹਾਂ ਦੀ ਵੈੱਬਸਾਈਟ https://www.theneedle.in/ ਵੀ ਅਜੇ ਤਕ ਲਾਈਵ ਨਹੀਂ ਹੋਈ ਹੈ।
ਇਸ ਲਈ ਉਪਰੋਕਤ ਤੱਥਾਂ ਦੇ ਆਧਾਰ 'ਤੇ ਇਹ ਕਿਹਾ ਜਾ ਸਕਦਾ ਹੈ ਕਿ ਭਾਰਤ ਦੇ ਚੋਣ ਕਮਿਸ਼ਨ ਵੱਲੋਂ ਭਾਰਤ ਭਰ ਦੇ ਵੋਟਰਾਂ ਲਈ ਮਾਨਸਿਕ ਸਿਹਤ ਸਲਾਹ ਕੇਂਦਰ ਸਥਾਪਤ ਕਰਨ ਦੀ ਤਜਵੀਜ਼ ਦਾ ਦਾਅਵਾ ਬਿਲਕੁਲ ਗਲਤ ਹੈ। ਅਸੀਂ ਪਹਿਲਾਂ ਚੋਣ-ਸਬੰਧਤ ਕਈ ਦਾਅਵਿਆਂ ਦੀ ਜਾਂਚ ਕੀਤੀ ਹੈ।
(Disclaimer: ਇਹ ਫੈਕਟ ਮੂਲ ਤੌਰ 'ਤੇ thip.media ਵੱਲੋਂ ਕੀਤਾ ਗਿਆ ਹੈ, ਜਿਸ ਨੂੰ Shakti Collective ਦੀ ਮਦਦ ਨਾਲ ‘ਜਗ ਬਾਣੀ’ ਨੇ ਪ੍ਰਕਾਸ਼ਿਤ ਕੀਤਾ ਹੈ)
ਬੀਮੇ ਤੋਂ ਬਾਅਦ ਵੀ ਨਹੀਂ ਦਿੱਤਾ ਗਿਆ ਕਲੇਮ, ਹੁਣ ਕੰਪਨੀ ਨੂੰ ਅਦਾ ਕਰਨੇ ਪੈਣਗੇ 55 ਲੱਖ ਰੁਪਏ
NEXT STORY