ਨਵੀਂ ਦਿੱਲੀ- ਸੋਸ਼ਲ ਮੀਡੀਆ ਦੇ ਵੱਖ-ਵੱਖ ਪਲੇਟਫਾਰਮਾਂ ‘ਤੇ ਇਕ ਵੀਡੀਓ ਵਾਇਰਲ ਹੋ ਰਿਹਾ ਹੈ। ਇਸ ਵਿੱਚ ਇੱਕ ‘ਯੁਵਤੀ’ ਆਪਣੀ ਪੈਂਟ ਖੋਲ੍ਹ ਕੇ ਇੱਕ ਯੁਵਕ ਦੀ ਕੁੱਟਾਈ ਕਰਦੀ ਦਿੱਖ ਰਹੀ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਵੀਡੀਓ ਗੁਜਰਾਤ ਦਾ ਹੈ। ਇਸ ਵੀਡੀਓ ਨੂੰ ਕਈ ਹੋਰ ਦਾਅਵਿਆਂ ਨਾਲ ਵੀ ਸਾਂਝਾ ਕੀਤਾ ਜਾ ਰਿਹਾ ਹੈ।
ਵਿਸ਼ਵਾਸ ਨਿਊਜ਼ ਨੇ ਵਾਇਰਲ ਪੋਸਟ ਦੀ ਜਾਂਚ ਕੀਤੀ। ਵਾਇਰਲ ਪੋਸਟ ਫਰਜੀ ਸਾਬਤ ਹੋਈ। ਯੂਪੀ ਦੇ ਬਦਾਯੂੰ ਦਾ ਇਕ ਸਾਲ ਪੁਰਾਣਾ ਵੀਡੀਓ ਹੁਣ ਵੱਖ-ਵੱਖ ਦਾਅਵਿਆਂ ਨਾਲ ਵਾਇਰਲ ਹੋ ਰਿਹਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ, ਬਦਾਯੂੰ ਵਿੱਚ ਪਿਛਲੇ ਸਾਲ ਇੱਕ ਕਿੰਨਰ ਨੇ ਇੱਕ ਈ-ਰਿਕਸ਼ਾ ਚਾਲਕ ਦੀ ਕੁੱਟਾਈ ਕਰ ਦਿੱਤੀ ਸੀ। ਕਿੰਨਰ ਦਾ ਆਰੋਪ ਸੀ ਕਿ ਇਹ ਈ-ਰਿਕਸ਼ਾ ਚਾਲਕ ਉਸ ਨਾਲ ਛੇੜਛਾੜ ਕਰਦਾ ਸੀ।
ਕੀ ਹੋ ਰਿਹਾ ਹੈ ਵਾਇਰਲ?
ਇੱਕ ਥਰੇਡ ਯੂਜ਼ਰ ਨੇ 27 ਫਰਵਰੀ ਨੂੰ ਇੱਕ ਵੀਡੀਓ ਨੂੰ ਅਪਲੋਡ ਕਰਦੇ ਹੋਏ ਦਾਅਵਾ ਕੀਤਾ, ਗੁਜਰਾਤ ਵਿੱਚ ਅੱਜ ਸਵੇਰੇ।”
ਵੀਡੀਓ ਕਾਫ਼ੀ ਆਪੱਤੀਜਨਕ ਹੈ, ਇਸ ਲਈ ਅਸੀਂ ਇਸ ਦੀ ਵਰਤੋਂ ਨਹੀਂ ਕਰ ਰਹੇ। ਬਹੁਤ ਸਾਰੇ ਯੂਜ਼ਰਸ ਇਸ ਨੂੰ ਸੱਚ ਮੰਨ ਕੇ ਵਾਇਰਲ ਕਰ ਰਹੇ ਹਨ।
ਪੜਤਾਲ
ਵਿਸ਼ਵਾਸ ਨਿਊਜ ਨੇ ਵਾਇਰਲ ਪੋਸਟ ਦੀ ਸੱਚਾਈ ਨੂੰ ਜਾਣਨ ਲਈ ਸਭ ਤੋਂ ਪਹਿਲਾਂ ਇਸ ਦੇ ਬਹੁਤ ਸਾਰੇ ਗਰੈਬਸ ਕੱਢੇ ਅਤੇ ਫਿਰ ਗੂਗਲ ਓਪਨ ਸਰਚ ਟੂਲ ਰਾਹੀਂ ਖੋਜਣਾ ਸ਼ੁਰੂ ਕੀਤਾ। ਸਾਨੂੰ ਬਹੁਤ ਸਾਰੀਆਂ ਨਿਊਜ ਵੈਬਸਾਈਟਾਂ ‘ਤੇ ਘਟਨਾ ਨਾਲ ਸਬੰਧਤ ਖ਼ਬਰ ਮਿਲੀ।
2 ਜੁਲਾਈ 2024 ਨੂੰ ਲਾਈਵ ਹਿੰਦੁਸਤਾਨ ਡਾਟ ਕਾੱਮ ਨੇ ਵੀਡੀਓ ਗ੍ਰੈਬ ਦੀ ਵਰਤੋਂ ਕਰਦਿਆਂ ਖ਼ਬਰ ਪ੍ਰਕਾਸ਼ਤ ਕੀਤੀ। ਇਸ ਖ਼ਬਰ ਵਿਚ ਵਾਇਰਲ ਵੀਡੀਓ ਵਾਲੀ ਘਟਨਾ ਨੂੰ ਯੂਪੀ ਦੇ ਬਦਾਯੂੰ ਦੀ ਦੱਸਿਆ ਗਿਆ ਹੈ। ਖਬਰ ਦੇ ਅਨੁਸਾਰ, ਈ-ਰਿਕਸ਼ਾ ਚਾਲਕ ਨੇ ਇੱਕ ਕਿੰਨਰ ਨਾਲ ਛੇੜਛਾੜ ਕਰ ਦਿੱਤੀ ਸੀ। ਇਸ ਤੋਂ ਬਾਅਦ, ਕਿੰਨਰ ਉਸਦਾ ਰਿਕਸ਼ਾ ਲੈ ਕੇ ਚਲ ਗਿਆ। ਪਿੱਛੋਂ ਆਏ ਰਿਕਸ਼ਾ ਚਾਲਕ ਨੇ ਕਿੰਨਰ ਤੋਂ ਜਦੋਂ ਇਸਦਾ ਵਿਰੋਧ ਕੀਤਾ ਤਾਂ ਦੋਵਾਂ ਵਿਚਕਾਰ ਕੁੱਟਮਾਰ ਸ਼ੁਰੂ ਹੋ ਗਈ। ਸੜਕ ਵਿਚਾਲੇ ਕਿੰਨਰ ਨੇ ਆਪਣੀ ਪੈਂਟ ਉਤਾਰ ਦਿੱਤੀ।

ਅਮਰ ਉਜਾਲਾ ਡਾਟ ਕਾੱਮ ਨੇ ਵੀ ਉਸ ਸਮੇਂ ਇਸ ਘਟਨਾ ਬਾਰੇ ਖ਼ਬਰ ਪ੍ਰਕਾਸ਼ਤ ਕੀਤੀ ਸੀ।
ਵਿਸ਼ਵਾਸ ਨਿਊਜ ਨੇ ਜਾਂਚ ਨੂੰ ਅੱਗੇ ਵਧਾਉਦੇ ਹੋਏ ਦੈਨਿਕ ਜਾਗਰਣ, ਬਦਾਯੂੰ ਦੇ ਸੰਪਾਦਕੀ ਪ੍ਰਭਾਰੀ ਅੰਕਿਤ ਗੁਪਤਾ ਨਾਲ ਸੰਪਰਕ ਕੀਤਾ। ਉਨ੍ਹਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਵਾਇਰਲ ਵੀਡੀਓ ਪਿਛਲੇ ਸਾਲ ਦਾ ਹੈ। ਉਸ ਵਕਤ ਇੱਕ ਕਿੰਨਰ ਨੇ ਕੁੱਟਮਾਰ ਦੇ ਦੌਰਾਨ ਆਪਣੀ ਪੈਂਟ ਉਤਾਰ ਦਿੱਤੀ ਸੀ।
ਯੂਪੀ ਦੇ ਪੁਰਾਣੇ ਵੀਡੀਓ ਨੂੰ ਹੁਣ ਗੁਜਰਾਤ ਦਾ ਦਸਦਿਆਂ ਸ਼ੇਅਰ ਕਰਨ ਵਾਲੇ ਸੋਸ਼ਲ ਮੀਡੀਆ ਯੂਜ਼ਰ ਦੇ ਪ੍ਰੋਫਾਈਲ ਨੂੰ ਅਸੀਂ ਸਕੈਨ ਕੀਤਾ। ਇਕ ਲੱਖ ਤੋਂ ਵੱਧ ਲੋਕ ਯੂਜ਼ਰ ਨੂੰ ਫੋਲੋ ਕਰਦੇ ਹਨ।
ਨਤੀਜਾ
ਵਿਸ਼ਵਾਸ ਨਿਊਜ ਦੀ ਜਾਂਚ ਵਿਚ ਵਾਇਰਲ ਪੋਸਟ ਫਰਜੀ ਸਾਬਤ ਹੋਈ। ਗੁਜਰਾਤ ਦੇ ਨਾਮ ‘ਤੇ ਵਾਇਰਲ ਵੀਡੀਓ ਯੂਪੀ ਦੇ ਬਦਾਯੂੰ ਦਾ ਨਿਕਲਿਆ। ਪਿਛਲੇ ਸਾਲ ਬਦਾਯੂੰ ਵਿੱਚ ਇੱਕ ਕਿੰਨਰ ਅਤੇ ਈ-ਰਿਕਸ਼ਾ ਚਾਲਕ ਦੇ ਵਿਚਕਾਰ ਕੁੱਟਮਾਰ ਦੇ ਵੀਡੀਓ ਨੂੰ ਹੁਣ ਵਾਇਰਲ ਕਰਕੇ ਝੂਠ ਫੈਲਾਇਆ ਜਾ ਰਿਹਾ ਹੈ।
(Disclaimer: ਇਹ ਫੈਕਟ ਚੈੱਕ ਮੂਲ ਤੌਰ 'ਤੇ Vishvas.News ਵੱਲੋਂ ਕੀਤਾ ਗਿਆ ਹੈ, ਜਿਸ ਨੂੰ Shakti Collective ਦੀ ਮਦਦ ਨਾਲ ‘ਜਗ ਬਾਣੀ’ ਨੇ ਪ੍ਰਕਾਸ਼ਿਤ ਕੀਤਾ ਹੈ।)
'ਵਿਪਸ਼ਯਨਾ' ਲਈ ਪੰਜਾਬ ਆਉਣਗੇ ਅਰਵਿੰਦ ਕੇਜਰੀਵਾਲ, ਹੁਸ਼ਿਆਰਪੁਰ ਦੇ ਸਾਧਨਾ ਕੇਂਦਰ 'ਚ ਬਿਤਾਉਣਗੇ 10 ਦਿਨ
NEXT STORY