ਮੁੰਬਈ— ਮਹਾਰਾਸ਼ਟਰ ਦੀ ਸਿਆਸਤ 'ਚ ਰਾਤੋ-ਰਾਤ ਵੱਡਾ ਉਲਟਫੇਰ ਹੋਇਆ ਹੈ। ਭਾਜਪਾ ਨੇ ਐੱਨ.ਸੀ.ਪੀ. ਨਾਲ ਮਿਲ ਕੇ ਮਹਾਰਾਸ਼ਟਰ 'ਚ ਸਰਕਾਰ ਬਣਾ ਲਈ ਹੈ। ਦੇਵੇਂਦਰ ਫੜਨਵੀਸ ਨੇ ਸ਼ਨੀਵਾਰ ਸਵੇਰੇ ਦੁਬਾਰਾ ਮੁੱਖ ਮੰਤਰੀ ਅਹੁੰਦੇ ਦੀ ਸਹੁੰ ਚੁੱਕ ਲਈ ਤੇ ਉਥੇ ਹੀ ਐੱਨ.ਸੀ.ਪੀ. ਨੇਤਾ ਅਜੀਤ ਪਵਾਰ ਨੇ ਉਪ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁੱਕੀ।
ਮੁੱਖ ਮੰਤਰੀ ਵਜੋਂ ਸਹੁੰ ਚੁੱਕਣ ਤੋਂ ਬਾਅਦ ਦੇਵੇਂਦਰ ਫੜਨਵੀਸ ਨੇ ਕਿਹਾ ਕਿ ਜਨਤਾ ਨੇ ਸਾਨੂੰ ਸਪੱਸ਼ਟ ਜਨਮਤ ਦਿੱਤਾ ਸੀ, ਸ਼ਿਵਸੈਨਾ ਨੇ ਜਨਤਾ ਦੇ ਹੁਕਮ ਦਾ ਅਪਮਾਨ ਕੀਤਾ ਹੈ। ਮਹਾਰਾਸ਼ਟਰ ਦੀ ਜਨਤਾ ਨੂੰ ਸਥਿਰ ਤੇ ਸਥਾਈ ਸਰਕਾਰ ਚਾਹੀਦੀ ਹੈ, ਖਿਚੜੀ ਸਰਕਾਰ ਨਹੀਂ। ਮੁੱਖ ਮੰਤਰੀ ਫੜਨਵੀਸ ਨੇ ਕਿਹਾ ਕਿ ਮਹਾਰਾਸ਼ਟਰ ਦੇ ਰੌਸ਼ਨ ਭਵਿੱਖ ਲਈ ਐੱਨ.ਸੀ.ਪੀ. ਦੇ ਨਾਲ ਮਿਲ ਕੇ ਕੰਮ ਕਰਾਂਗੇ।
ਦੱਸ ਦਈਏ ਕਿ ਮਹਾਰਾਸ਼ਟਰ 'ਚ ਹੁਣ ਤੱਕ ਰਾਸ਼ਟਰਵਾਦੀ ਕਾਂਗਰਸ ਪਾਰਟੀ ਤੇ ਸ਼ਿਵਸੈਨਾ ਹੀ ਸਰਕਾਰ ਬਣਾਉਣ ਦੀ ਕਵਾਇਦ 'ਚ ਲੱਗੇ ਹੋਏ ਸਨ। ਉਨ੍ਹਾਂ ਦੇ ਵਿਚਾਲੇ ਕਈ ਦੌਰ ਦੀਆਂ ਬੈਠਕਾਂ ਵੀ ਹੋਈਆਂ, ਜਿਸ 'ਚ ਸਰਕਾਰ ਦਾ ਬਲੂਪ੍ਰਿੰਟ ਤਿਆਰ ਕਰਨ 'ਤੇ ਗੱਲਬਾਤ ਹੋਈ।
ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਐੱਨ.ਸੀ.ਪੀ., ਕਾਂਗਰਸ ਤੇ ਸ਼ਿਵਸੈਨਾ ਦੀ ਦੋ ਘੰਟੇ ਤੱਕ ਬੈਠਕ ਹੋਈ, ਜਿਸ 'ਚ ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇ ਤੌਰ 'ਤੇ ਉਧਵ ਠਾਕਰੇ ਦੇ ਨਾਂ 'ਤੇ ਸਹਿਮਤੀ ਬਣੀ ਸੀ। ਇਸ ਬੈਠਕ ਤੋਂ ਬਾਅਦ ਐੱਨ.ਸੀ.ਪੀ. ਚੀਫ ਸ਼ਰਦ ਪਵਾਰ ਨੇ ਕਿਹਾ ਸੀ ਕਿ ਚੋਟੀ ਦੇ ਅਹੁਦੇ ਦੇ ਲਈ ਠਾਕਰੇ ਦੇ ਨਾਂ 'ਤੇ ਸਹਿਮਤੀ ਬਣੀ ਹੈ ਪਰ ਸ਼ਨੀਵਾਰ ਸਵੇਰੇ ਸਿਆਸੀ ਉਲਟਫੇਰ ਦੇ ਵਿਚਾਲੇ ਭਾਜਪਾ ਨੇ ਸੂਬੇ 'ਚ ਐੱਨ.ਸੀ.ਪੀ. ਨਾਲ ਮਿਲ ਕੇ ਸਰਕਾਰ ਬਣਾ ਲਈ ਤੇ ਸ਼ਿਵਸੈਨਾ ਤੇ ਕਾਂਗਰਸ ਦੇਖਦੇ ਰਹਿ ਗਏ।
ਉੱਤਰ ਪ੍ਰਦੇਸ਼: ਏਟਾ 'ਚ ਖੜ੍ਹੇ ਟਰੱਕ ਨਾਲ ਟਕਰਾਈ ਕਾਰ, ਇਕੋ ਪਰਿਵਾਰ ਦੇ ਪੰਜ ਮੈਂਬਰਾਂ ਦੀ ਮੌਤ
NEXT STORY