ਮਹਾਰਾਸ਼ਟਰ : ਮਹਾਰਾਸ਼ਟਰ ਦੇ ਨਾਗਪੁਰ 'ਚ ਇਕ ਇੰਜੀਨੀਅਰਿੰਗ ਵਿਦਿਆਰਥੀ ਨੇ ਪੜ੍ਹਾਈ ਅਤੇ ਕਰੀਅਰ ਨੂੰ ਲੈ ਕੇ ਵਾਰ-ਵਾਰ ਫੇਲ ਹੋਣ 'ਤੇ ਸਵਾਲ ਕੀਤੇ ਜਾਣ 'ਤੇ ਹੋਏ ਝਗੜੇ ਮਗਰੋਂ ਆਪਣੇ ਹੀ ਮਾਤਾ-ਪਿਤਾ ਦਾ ਬਹੁਤ ਬੇਰਹਿਮੀ ਨਾਲ ਕਤਲ ਕਰ ਦਿੱਤਾ। ਕਤਲ ਦੀ ਇਸ ਵਾਰਦਾਤ ਨਾਲ ਇਲਾਕੇ ਵਿਚ ਸਨਸਨੀ ਫੈਲ ਗਈ। 25 ਸਾਲਾ ਦੋਸ਼ੀ ਉਤਕਰਸ਼ ਢਕੋਲੇ ਨੇ ਸ਼ਹਿਰ ਦੇ ਕਪਿਲ ਨਗਰ ਇਲਾਕੇ 'ਚ ਸਥਿਤ ਆਪਣੇ ਘਰ 'ਚ ਇਸ ਵਾਰਦਾਤ ਨੂੰ ਅੰਜਾਮ ਦਿੱਤਾ।
ਇਹ ਵੀ ਪੜ੍ਹੋ - ਬਿਜਲੀ ਦੇ ਖੰਭੇ 'ਤੇ ਚੜ੍ਹ ਤਾਰਾ 'ਤੇ ਲੰਮਾ ਪੈ ਗਿਆ ਨਸ਼ੇੜੀ, ਪੈ ਗਈਆਂ ਭਾਜੜਾਂ
ਦੱਸ ਦੇਈਏ ਕਿ ਕਤਲ ਦਾ ਇਹ ਮਾਮਲਾ ਮਹਾਰਾਸ਼ਟਰ ਦੇ ਨਾਗਪੁਰ ਦਾ ਹੈ। ਇਸ ਵਾਰਦਾਤ ਦੇ ਬਾਰੇ ਉਸ ਸਮੇਂ ਪਤਾ ਲੱਗਾ, ਜਦੋਂ ਬੁੱਧਵਾਰ ਸਵੇਰੇ ਉਕਤ ਘਰ ਵਿਚੋਂ ਬਦਬੂ ਆਉਣ ਲੱਗੀ, ਜਿਸ ਤੋਂ ਬਾਅਦ ਗੁਆਂਢੀਆਂ ਨੇ ਪੁਲਸ ਨਾਲ ਸੰਪਰਕ ਕੀਤਾ। ਸ਼ੁਰੂਆਤੀ ਜਾਂਚ 'ਚ ਸਾਹਮਣੇ ਆਇਆ ਹੈ ਕਿ ਦੋਸ਼ੀ ਉਤਕਰਸ਼ ਢਕੋਲੇ (25) ਇੰਜੀਨੀਅਰਿੰਗ ਦੇ ਤੀਜੇ ਸਾਲ 'ਚ ਹੈ। ਉਹ ਪਿਛਲੇ ਦੋ ਸਾਲਾਂ ਤੋਂ ਲਗਾਤਾਰ ਫੇਲ ਹੋ ਰਿਹਾ ਸੀ। ਉਤਕਰਸ਼ ਦੇ ਮਾਤਾ-ਪਿਤਾ ਚਾਹੁੰਦੇ ਸਨ ਕਿ ਉਹ ਇੰਜੀਨੀਅਰਿੰਗ ਦੀ ਪੜ੍ਹਾਈ ਛੱਡ ਕੇ ਕੁਝ ਹੋਰ ਕਰ ਲਵੇ। ਇਸੇ ਗੱਲ ਤੋਂ ਨਾਰਾਜ਼ ਹੋ ਕੇ ਮੁਲਜ਼ਮ ਨੇ 26 ਦਸੰਬਰ ਨੂੰ ਆਪਣੀ ਮਾਂ ਦਾ ਗਲਾ ਘੁੱਟ ਕੇ ਉਸ ਦਾ ਕਤਲ ਕਰ ਦਿੱਤਾ। ਸ਼ਾਮ ਦੇ ਸਮੇਂ ਜਦੋਂ ਉਸ ਦੇ ਪਿਤਾ ਘਰ ਆਏ ਤਾਂ ਉਸ ਨੇ ਪਿਤਾ 'ਤੇ ਚਾਕੂ ਨਾਲ ਹਮਲਾ ਕਰਕੇ ਉਹਨਾਂ ਦਾ ਕਤਲ ਕਰ ਦਿੱਤਾ।
ਇਹ ਵੀ ਪੜ੍ਹੋ - 31 ਦਸੰਬਰ ਦੀ ਰਾਤ ਲੋਕਾਂ ਨੇ ਸਭ ਤੋਂ ਵੱਧ Online ਆਰਡਰ ਕੀਤੀਆਂ ਇਹ ਚੀਜ਼ਾਂ, ਸੁਣ ਹੋਵੋਗੇ ਹੈਰਾਨ
ਮਾਤਾ-ਪਿਤਾ ਦਾ ਕਤਲ ਕਰਨ ਤੋਂ ਬਾਅਦ ਦੋਸ਼ੀ ਲਾਸ਼ਾਂ ਨੂੰ ਘਰ ਵਿਚ ਛੱਡ ਕੇ ਆਪਣੀ ਭੈਣ ਨਾਲ ਆਪਣੇ ਚਾਚੇ ਦੇ ਘਰ ਚੱਲਾ ਗਿਆ। ਉਤਕਰਸ਼ ਨੇ ਦੱਸਿਆ ਕਿ ਉਸ ਦੇ ਮਾਤਾ-ਪਿਤਾ ਮੈਡੀਟੇਸ਼ਨ ਪ੍ਰੋਗਰਾਮ ਲਈ ਬੈਂਗਲੁਰੂ ਗਏ ਹੋਏ ਹਨ। ਭੈਣ ਨੂੰ ਮਾਤਾ-ਪਿਤਾ ਦੇ ਕਤਲ ਬਾਰੇ ਕੋਈ ਜਾਣਕਾਰੀ ਨਹੀਂ ਸੀ। ਘਰ ਬੰਦ ਹੋਣ ਕਰਕੇ ਅੰਦਰੋ ਬਦਬੂ ਆ ਰਹੀ ਸੀ। ਬਦਬੂ ਆਉਣ 'ਤੇ ਗੁਆਂਢੀਆਂ ਨੇ 1 ਜਨਵਰੀ ਨੂੰ ਪੁਲਸ ਨੂੰ ਇਸ ਦੀ ਸੂਚਨਾ ਦਿੱਤੀ, ਜਿਸ ਤੋਂ ਬਾਅਦ ਸਾਰਾ ਮਾਮਲਾ ਸਾਹਮਣੇ ਆਇਆ। ਪੁਲਸ ਨੇ ਲੜਕੇ ਨੂੰ ਗ੍ਰਿਫ਼ਤਾਰ ਕਰਕੇ ਇਸ ਮਾਮਲੇ ਦੀ ਜਾਂਚ ਕੀਤੀ, ਜਿਸ ਤੋਂ ਬਾਅਦ ਸਾਰੀ ਘਟਨਾ ਸਾਹਮਣੇ ਆ ਗਈ। ਮੁਲਜ਼ਮ ਦਾ ਪਿਤਾ ਲੀਲਾਧਰ ਢਕੋਲੇ ਕੋਰੜੀ ਪਾਵਰ ਸਟੇਸ਼ਨ ਵਿੱਚ ਟੈਕਨੀਸ਼ੀਅਨ ਸੀ, ਜਦੋਂ ਕਿ ਮਾਂ ਅਰੁਣਾ ਢਕੋਲੇ ਸੰਗੀਤਾ ਵਿਦਿਆਲਿਆ ਵਿੱਚ ਅਧਿਆਪਕ ਸੀ।
ਇਹ ਵੀ ਪੜ੍ਹੋ - ਸਕੂਲਾਂ ਦੀਆਂ ਛੁੱਟੀਆਂ ਨੂੰ ਲੈ ਕੇ ਆਈ ਵੱਡੀ ਖ਼ਬਰ, ਹੋ ਸਕਦੈ ਵੱਡਾ ਐਲਾਨ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਹਵਾਈ ਯਾਤਰਾ ਦੇ ਬਦਲੇ ਨਿਯਮ, 3 ਘੰਟੇ ਲੇਟ ਹੋਈ ਫਲਾਈਟ ਹੋਵੇਗੀ ਰੱਦ
NEXT STORY