ਨਵੀਂ ਦਿੱਲੀ – ਦਿੱਲੀ ਪੁਲਸ ਨੇ ਪੱਛਮੀ ਦਿੱਲੀ ਦੇ ਕੀਰਤੀ ਨਗਰ ’ਚ ਇਕ ਫਰਜ਼ੀ ਏਅਰਲਾਈਨਜ਼ ਜੌਬ ਪਲੇਸਮੈਂਟ ਏਜੰਸੀ ਚਲਾਉਣ ਦੇ ਦੋਸ਼ ’ਚ 7 ਔਰਤਾਂ ਦੇ ਇਕ ਗਿਰੋਹ ਨੂੰ ਗ੍ਰਿਫਤਾਰ ਕੀਤਾ ਹੈ। ਦੋਸ਼ੀ ਪੀੜਤਾਂ ਨੂੰ ਹਵਾਈ ਅੱਡਿਆਂ ’ਤੇ ਨੌਕਰੀਆਂ ਦੇਣ ਦੇ ਬਹਾਨੇ ਠਗਦੇ ਸਨ ਅਤੇ ਆਨਲਾਈਨ ਰਜਿਸਟ੍ਰੇਸ਼ਨ ਫੀਸ ਲੈਂਦੇ ਸਨ। ਪੁਲਸ ਵੱਲੋਂ ਐਤਵਾਰ ਨੂੰ ਕੀਰਤੀ ਨਗਰ ’ਚ ਛਾਪੇਮਾਰੀ ਕੀਤੀ ਗਈ। ਸਾਰੀਆਂ ਦੋਸ਼ੀ ਔਰਤਾਂ ਲਗਭਗ 20 ਸਾਲਾਂ ਦੀਆਂ ਹਨ। ਔਰਤਾਂ ਪੂਰੇ ਭਾਰਤ ’ਚ ਰੈਂਡਮਲੀ ਇਕੱਠਿਆਂ ਕਈ ਸੰਦੇਸ਼ ਭੇਜਦੀਆਂ ਸਨ। ਇਨ੍ਹਾਂ ਸੰਦੇਸ਼ਾਂ ’ਚ ਕਿਹਾ ਜਾਂਦਾ ਸੀ ਕਿ ਵੱਖ-ਵੱਖ ਏਅਰਲਾਈਨਜ਼ ’ਚ ਨੌਕਰੀ ਦੇ ਮੌਕੇ ਹਨ ਅਤੇ ਚਾਹਵਾਨ ਉਮਦੀਵਾਰ ਦਿੱਤੇ ਨੰਬਰਾਂ ’ਤੇ ਕਾਲ ਕਰ ਸਕਦੇ ਹਨ।
ਇਹ ਵੀ ਪੜ੍ਹੋ- ਛੋਟੇ ਭਰਾ ਨੂੰ ਮਾਰਿਆ ਥੱਪੜ, ਪਛਤਾਵਾ ਹੋਣ 'ਤੇ 10 ਸਾਲਾ ਬੱਚੀ ਨੇ ਕੀਤੀ ਖੁਦਕੁਸ਼ੀ
ਪੁਲਸ ਨੇ ਦੱਸਿਆ ਕਿ ਪੀੜਤਾਂ ਨੂੰ ਪਹਿਲਾਂ 2500 ਰੁਪਏ ਦੀ ਰਜਿਸਟ੍ਰੇਸ਼ਨ ਫੀਸ ਟ੍ਰਾਂਸਫਰ ਕਰਨ ਲਈ ਕਿਹਾ ਜਾਂਦਾ ਅਤੇ ਫਿਰ ਉਨ੍ਹਾਂ ਨੂੰ ਯੂਨੀਫਾਰਮ ਫੀਸ, ਸੁਰੱਖਿਆ ਫੀਸ ਆਦਿ ਦੇ ਨਾਂ ’ਤੇ ਹੋਰ ਰਕਮ ਭੇਜਣ ਲਈ ਕਿਹਾ ਜਾਂਦਾ ਸੀ। ਬਰਾਮਦ ਕੀਤੇ ਗਏ ਡਾਟਾ ਦੀਜਾਂਚ ਕੀਤੀ ਗਈ, ਜਿਸ ’ਚ ਹਰੇ ਪੀੜਤ ਨੇ ਕਿਹਾ ਕਿ ਉਨ੍ਹਾਂ ਨੂੰ ਹਵਾਈ ਅੱਡਿਆਂ ’ਤੇ ਆਕਰਸ਼ਨ ਨੌਕਰੀਆਂ ਦੇਣ ਦੇ ਨਾਂ ’ਤੇ ਧੋਖਾ ਦਿੱਤਾ ਗਿਆ। ਇਸ ਗਿਰੋਹ ਨੇ 1 ਸਤੰਬਰ 2020 ਤੋਂ ਲੈ ਕੇ ਹੁਣ ਤੱਕ 150 ਤੋਂ ਵੱਧ ਪੀੜਤਾਂ ਨੂੰ ਧੋਖਾ ਦੇਣ ਦੀ ਗੱਲ ਕਬੂਲ ਕੀਤੀ ਹੈ। ਪੁਲਸ ਨੇ ਸਾਰੀਆਂ ਔਰਤਾਂ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।
ਮਨੀ ਲਾਂਡਰਿੰਗ ਮਾਮਲਾ: ਰਾਜਸਥਾਨ ਹਾਈ ਕੋਰਟ ਨੇ ਵਢੇਰਾ ਦੀ ਗ੍ਰਿਫਤਾਰੀ 'ਤੇ 5 ਅਪ੍ਰੈਲ ਤੱਕ ਲਾਈ ਰੋਕ
NEXT STORY