ਸਹਾਰਨਪੁਰ- ਉੱਤਰ ਪ੍ਰਦੇਸ਼ 'ਚ ਸਹਾਰਨਪੁਰ ਜ਼ਿਲ੍ਹੇ ਦੇ ਗਾਗਲਹੇੜੀ ਥਾਣਾ ਖੇਤਰ 'ਚ ਕਰਜ਼ 'ਚ ਡੁੱਬੇ ਇਕ ਦਲਿਤ ਪਰਿਵਾਰ ਦੇ ਮੁਖੀਆ ਨੇ ਪਤਨੀ ਅਤੇ ਤਿੰਨ ਬੱਚਿਆਂ ਨਾਲ ਜ਼ਹਿਰ ਖਾ ਕੇ ਖ਼ੁਦਕੁਸ਼ੀ ਦੀ ਕੋਸ਼ਿਸ਼ ਕੀਤੀ। ਇਸ ਘਟਨਾ 'ਚ ਪਤਨੀ ਅਤੇ ਇਕ ਬੱਚੇ ਦੀ ਮੌਤ ਹੋ ਗਈ, ਜਦੋਂ ਕਿ ਤਿੰਨ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਪੁਲਸ ਸੁਪਰਡੈਂਟ ਨਗਰ ਵਿਓਮ ਜ਼ਿੰਦਲ ਨੇ ਮੰਗਲਵਾਰ ਨੂੰ ਦੱਸਿਆ ਕਿ ਕੋਤਵਾਲੀ ਦੇਹਾਤ ਦੇ ਪਿੰਡ ਨੰਦੀ ਫਿਰੋਜ਼ਪੁਰ ਵਾਸੀ ਵਿਕਾਸ ਕੁਮਾਰ (45) ਨੇ ਪਤਨੀ ਰਜਨੀ (35) ਅਤੇ ਤਿੰਨ ਬੱਚਿਆਂ 6 ਸਾਲਾ ਪਰੀ, ਤਿੰਨ ਸਾਲਾ ਪਲਕ ਅਤੇ ਡੇਢ ਸਾਲਾ ਵਿਵੇਕ ਨੂੰ ਜ਼ਹਿਰੀਲਾ ਪਦਾਰਥ ਖੁਆ ਦਿੱਤਾ ਅਤੇ ਫਿਰ ਖ਼ੁਦ ਨੇ ਵੀ ਜ਼ਹਿਰ ਖਾ ਲਿਆ। ਰਜਨੀ ਅਤੇ ਵਿਵੇਕ ਦੀ ਮੌਤ ਹੋ ਗਈ, ਜਦੋਂ ਕਿ ਨਿੱਜੀ ਹਸਪਤਾਲ 'ਚ ਦਾਖ਼ਲ ਵਿਕਾਸ ਕੁਮਾਰ ਦੀ ਹਾਲਤ ਬੇਹੱਦ ਨਾਜ਼ੁਕ ਬਣੀ ਹੋਈ ਹੈ। ਪਰੀ ਅਤੇ ਪਲਕ ਦਾ ਬਾਲ ਰੋਗ ਹਸਪਤਾਲ ਦੇ ਇੱਥੇ ਇਲਾਜ ਜਾਰੀ ਹੈ।
ਇਹ ਵੀ ਪੜ੍ਹੋ : ਮੁੜ ਵਧੀਆਂ ਸਕੂਲਾਂ ਦੀਆਂ ਛੁੱਟੀਆਂ, ਇੰਨੇ ਦਿਨ ਹੋਰ ਬੰਦ ਰਹਿਣਗੇ ਸਕੂਲ
ਜਾਣਕਾਰੀ ਅਨੁਸਾਰ ਵਿਕਾਸ ਅਤੇ ਉਸ ਦੀ ਪਤਨੀ ਨੇ 8 ਫਾਇਨੈਂਸ ਕੰਪਨੀਆਂ ਤੋਂ 5 ਲੱਖ ਰੁਪਏ ਦਾ ਕਰਜ਼ ਲਿਆ ਹੋਇਆ ਸੀ। ਪਿਛਲੇ 6 ਮਹੀਨਿਆਂ ਤੋਂ ਕੋਈ ਕਿਸ਼ਤ ਜਮ੍ਹਾ ਨਹੀਂ ਕਰਨ ਕਾਰਨ ਉਨ੍ਹਾਂ 'ਤੇ ਇਨ੍ਹਾਂ ਫਾਇਨੈਂਸ ਕੰਪਨੀਆਂ ਦਾ ਭਾਰੀ ਦਬਾਅ ਸੀ। ਇਸ ਸਥਿਤੀ ਤੋਂ ਤੰਗ ਆ ਕੇ ਕੱਲ ਕਿਸੇ ਸਮੇਂ ਵਿਕਾਸ ਨੇ ਇਹ ਆਤਮਘਾਤੀ ਕਦਮ ਚੁੱਕਿਆ। ਪੁਲਸ ਅਨੁਸਾਰ ਇਕ-ਇਕ ਕਰ ਕੇ ਵਿਕਾਸ ਨੇ ਸਾਰਿਆਂ ਨੂੰ ਜ਼ਹਿਰੀਲਾ ਪਦਾਰਥ ਖੁਆ ਦਿੱਤਾ। ਇਸ ਪਰਿਵਾਰ ਦੇ ਸਾਰੇ ਲੋਕ ਗਾਗਲਹੇੜੀ ਥਾਣਾ ਖੇਤਰ 'ਚ ਸੜਕ ਕਿਨਾਰੇ ਬੇਹੋਸ਼ੀ ਦੀ ਹਾਲਤ 'ਚ ਪਏ ਮਿਲੇ। ਪਿੰਡ ਨਨਹੇੜਾ ਬੁੱਢਾਖੇੜਾ ਵਾਸੀ ਟੈਕਸੀ ਡਰਾਈਵਰ ਬਾਬਰ ਨੇ ਇਨ੍ਹਾਂ ਲੋਕਾਂ ਨੂੰ ਸੜਕ ਕਿਨਾਰੇ ਤੜਫਦੇ ਦੇਖ ਸਾਰਿਆਂ ਨੂੰ ਆਪਣੀ ਕਾਰ ਰਾਹੀਂ ਹਸਪਤਾਲ 'ਚ ਦਾਖ਼ਲ ਕਰਵਾਇਆ। ਡਾਕਟਰਾਂ ਨੇ ਨਾਜ਼ੁਕ ਹਾਲਤ 'ਚ ਸਾਰਿਆਂ ਨੂੰ ਜ਼ਿਲ੍ਹਾ ਹਸਪਤਾਲ ਅਤੇ ਫਿਰ ਮੈਡੀਕਲ ਕਾਲਜ ਰੈਫਰ ਕਰ ਦਿੱਤਾ। ਇਸੇ ਦੌਰਾਨ ਡੇਢ ਸਾਲਾ ਬੱਚੇ ਵਿਵਾਕ ਨੇ ਦਮ ਤੋੜ ਦਿੱਤਾ। ਦੇਰ ਰਾਤ ਰਜਨੀ ਦੀ ਵੀ ਮੌਤ ਹੋ ਗਈ। ਪਰਿਵਾਰ ਵਾਲੇ ਵਿਕਾਸ ਅਤੇ 2 ਬੱਚਿਆਂ ਦਾ ਇਲਾਜ ਨਿੱਜੀ ਹਸਪਤਾਲਾਂ 'ਚ ਖੁਦ ਕਰਵਾ ਰਹੇ ਹਨ।
ਇਹ ਵੀ ਪੜ੍ਹੋ : ਸੋਸ਼ਲ ਮੀਡੀਆ 'ਤੇ ਵਾਇਰਲ ਹੋਇਆ 66 ਸਾਲ ਪੁਰਾਣਾ ਸੋਨੇ ਦਾ ਬਿੱਲ, 1 ਤੋਲੇ ਦੀ ਕੀਮਤ ਸੁਣ ਹੋਵੋਗੇ ਹੈਰਾਨ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਭਾਰਤੀ ਕੰਪਨੀਆਂ ਦਾ ਵਿਦੇਸ਼ੀ ਨਿਵੇਸ਼ ਵਧਿਆ, 2800 ਅਰਬ ਤੱਕ ਪੁੱਜਾ ਅੰਕੜਾ
NEXT STORY