ਅਲੀਗੜ੍ਹ— ਉੱਤਰ ਪ੍ਰਦੇਸ਼ 'ਚ ਅਲੀਗੜ੍ਹ ਜ਼ਿਲੇ ਦੇ ਹਰਦੁਆਗੰਜ ਖੇਤਰ 'ਚ ਪਰਿਵਾਰ ਵਾਲਿਆਂ ਦੀ ਝਿੜਕ ਤੋਂ ਪਰੇਸ਼ਾਨ 12ਵੀਂ ਦੀ ਵਿਦਿਆਰਥਣ ਨੇ ਲਾਇਸੈਂਸੀ ਰਿਵਾਲਵਰ ਨਾਲ ਖੁਦ ਨੂੰ ਗੋਲੀ ਮਾਰ ਲਈ। ਪੁਲਸ ਸੂਤਰਾਂ ਨੇ ਵੀਰਵਾਰ ਨੂੰ ਇੱਥੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਹਨੂੰਮਾਨਗੜ੍ਹੀ ਰੋਡ ਜਹਾਂਗੀਰਾਬਾਦ ਵਾਸੀ ਨਰੇਸ਼ ਕੁਮਾਰ ਸ਼ਰਮਾ ਦੀ 18 ਸਾਲਾ ਬੇਟੀ ਕ੍ਰਿਤਿਕਾ ਬੁੱਧਵਾਰ ਨੂੰ ਮੋਬਾਇਲ ਫੋਨ 'ਤੇ ਗੱਲ ਕਰ ਰਹੀ ਸੀ। ਇਸ 'ਤੇ ਉਸ ਨੂੰ ਝਿੜਕ ਦਿੱਤਾ ਗਿਆ।
ਸਿਰ 'ਚ ਮਾਰੀ ਗੋਲੀ
ਉਸ ਤੋਂ ਬਾਅਦ ਉਹ ਕਮਰੇ 'ਚ ਗਈ ਅਤੇ ਉੱਥੇ ਰੱਖੀ ਪਿਤਾ ਦੀ ਲਾਇਸੈਂਸੀ ਰਿਵਾਲਵਰ ਨਾਲ ਆਪਣੇ ਸਿਰ 'ਚ ਗੋਲੀ ਮਾਰ ਲਈ। ਕ੍ਰਿਤਿਕਾ ਨੇ ਇੰਟਰਮੀਡੀਏਟ ਬੋਰਡ ਦੀ ਪ੍ਰੀਖਿਆ ਦਿੱਤੀ ਸੀ। ਉਨ੍ਹਾਂ ਨੇ ਦੱਸਿਆ ਕਿ ਗੰਭੀਰ ਹਾਲਤ 'ਚ ਵਿਦਿਆਰਥਣ ਨੂੰ ਜੇ.ਐੱਨ. ਮੈਡੀਕਲ ਕਾਲਜ 'ਚ ਭਰਤੀ ਕਰਵਾ ਦਿੱਤਾ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ ਇਸ ਸੰਬੰਧ 'ਚ ਪਰਿਵਾਰ ਵਾਲਿਆਂ ਨੇ ਹੁਣ ਤੱਕ ਥਾਣੇ 'ਚ ਕੋਈ ਸ਼ਿਕਾਇਤ ਨਹੀਂ ਦਿੱਤੀ ਹੈ।
ਤੇਜ ਪ੍ਰਤਾਪ ਨੂੰ ਝਟਕਾ, ਸ਼ਿਵਹਰ ਉਮੀਦਵਾਰ ਅੰਗੇਸ਼ ਦਾ ਨਾਮਜ਼ਦਗੀ ਪੱਤਰ ਹੋਇਆ ਰੱਦ
NEXT STORY